Zirakpur News (ਕੁਲਦੀਪ ਸਿੰਘ): ਮਾਈਨਿੰਗ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ੀਰਕਪੁਰ ਵਿੱਚ ਨਾਜਾਇਜ਼ ਮਾਈਨਿੰਗ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਛੱਤਬੀੜ ਚਿੜੀਆ ਘਰ ਦੇ ਪਿਛਲੇ ਪਾਸੇ ਘੱਗਰ ਦਰਿਆ ਦੇ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ।


COMMERCIAL BREAK
SCROLL TO CONTINUE READING

ਡੀਸਿਲਟਿੰਗ ਦੀ ਆੜ ਹੇਠ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਮਾਈਨਿੰਗ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਦੀ ਅਗਵਾਈ ਵਿੱਚ ਛਾਪੇਮਾਰੀ ਕੀਤੀ ਗਈ ਤੇ ਮੌਕੇ ਉਪਰ ਦੋ ਪੋਕ ਲਾਈਨ ਮਸ਼ੀਨਾਂ ਨੂੰ ਜ਼ਬਤ ਕੀਤਾ ਗਿਆ ਹੈ।


ਹਾਲਾਂਕਿ ਮਸ਼ੀਨ ਚਾਲਕ ਮੌਕੇ ਤੋਂ ਫਰਾਰ ਹੋ ਗਏ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ਉਤੇ ਥਾਣਾ ਜ਼ੀਰਕਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ : Farmers Protest Update: ਕਿਸਾਨ ਆਗੂਆਂ ਨੇ 6 ਦਸੰਬਰ ਨੂੰ ਪੈਦਲ ਦਿੱਲੀ ਵੱਲ ਕੂਚ ਕਰਨ ਦਾ ਕੀਤਾ ਐਲਾਨ


ਮਾਈਨਿੰਗ ਮਾਫੀਆ ਵੱਲੋਂ ਘੱਗਰ ਦਰਿਆ ਦੇ ਵਿੱਚ ਡੀਸਿਲਟਿੰਗ ਦੀ ਆੜ ਹੇਠ ਵੱਡੇ ਪੱਧਰ ਉਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਵੱਡੇ ਖੱਡੇ ਪੋਕ ਲਾਈਨ ਮਸ਼ੀਨਾਂ ਦੇ ਨਾਲ ਪੁੱਟੇ ਗਏ ਸਨ। ਅਧਿਕਾਰੀਆਂ ਵੱਲੋਂ ਮਿੱਟੀ ਦੀ ਪੈਮਾਇਸ਼ ਕੀਤੀ ਗਈ।


ਇਹ ਵੀ ਪੜ੍ਹੋ : PRTC Bus Strike News: ਸਵਾਰੀਆਂ ਹੋ ਰਹੀਆਂ ਖੱਜਲ ਖੁਆਰ! PRTC ਚੰਡੀਗੜ੍ਹ ਡਿਪੂ ਵੱਲੋਂ 90 ਫ਼ੀਸਦ ਬੱਸਾਂ ਦਾ ਚੱਕਾ ਜਾਮ