PRTC Bus Strike News: ਬੱਸ ਵਿੱਚ ਸਫ਼ਰ ਕਰਨ ਵਾਲੇ ਸਵਾਰੀਆਂ ਨੂੰ ਅੱਜ ਖੱਜਲ ਖੁਆਰ ਹੋਣਾ ਪੈ ਸਕਦਾ ਹੈ। PRTC ਚੰਡੀਗੜ੍ਹ ਡਿਪੂ ਵੱਲੋਂ 90 ਫ਼ੀਸਦ ਬੱਸਾਂ ਦਾ ਚੱਕਾ ਜਾਮ
Trending Photos
PRTC Bus Strike News/ ਕਮਲਦੀਪ ਸਿੰਘ: ਪੰਜਾਬ ਵਿੱਚ ਅੱਜ ਬੱਸ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਦਰਅਸਲ ਅੱਜ PRTC ਚੰਡੀਗੜ੍ਹ ਡਿਪੂ ਵੱਲੋਂ 90 ਫ਼ੀਸਦ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਦਰਅਸਲ PRTC ਮੁਲਾਜ਼ਮਾਂ ਵੱਲੋਂ ਓਵਰ ਟਾਈਮ ਦੇ ਮੁੱਦੇ ਨੂੰ ਇਹ ਲੈ ਕੇ ਇਹ ਹੜਤਾਲ ਕੀਤੀ ਗਈ ਹੈ। ਪੰਜਾਬ ਭਰ ਵਿੱਚ ਅੱਜ ਸਵਾਰੀਆਂ ਨੂੰ ਖਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹੜਤਾਲ ਦਾ ਪਨਬੱਸ ਤੇ ਪੀਆਰਟੀਸੀ ਵਰਕਰ ਵੱਲੋਂ ਐਲਾਨ ਕੀਤਾ ਗਿਆ ਹੈ।
ਦਰਅਸਲ ਇਸ ਮੁੱਦੇ ਨੂੰ ਕੇ ਮੁਲਾਜ਼ਮਾਂ ਵੱਲੋਂ ਪਹਿਲਾਂ ਵੀ ਹੜਤਾਲ ਕੀਤੀ ਗਈ ਸੀ ਪਰ ਮੰਗ ਪੂਰੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਕਿਹਾ ਹੈ ਕਿ ਸਾਡੇ ਅਫ਼ਸਰ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਕੋਈ ਹੱਲ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Gurdaspur News: ਲੁਟੇਰਿਆਂ ਨੇ ਵਹਿਮਾਂ ਭਰਮਾਂ ਦਾ ਝਾਂਸਾ ਦੇ ਕੇ ਪਰਿਵਾਰ ਤੋਂ ਲੁੱਟ ਲਏ ਗਹਿਣੇ ਤੇ ਪੈਸੇ