Punjab Police: 26 ਜਨਵਰੀ ਤੋਂ ਪੁਲਿਸ ਵਿਭਾਗ `ਚ ਵੱਡਾ ਫੇਰਬਦਲ, ਗਗਨ ਅਜੀਤ ਸਿੰਘ ਨੂੰ ਸੜਕ ਸੁਰੱਖਿਆ ਫੋਰਸ ਦਾ ਪਹਿਲਾ SSP ਲਗਾਇਆ ਗਿਆ
Punjab Police: ਪੰਜਾਬ ਸਰਕਾਰ ਨੇ ਅੱਜ ਵੱਡੇ ਪੱਧਰ ਉਤੇ ਪੁਲਿਸ ਪ੍ਰਸ਼ਾਸ਼ਨ ਵਿੱਚ ਫੇਰ ਬਦਲ ਕੀਤਾ ਹੈ। ਮਾਨ ਸਰਕਾਰ ਨੇ ਅੱਜ 91 ਆਈ ਪੀ ਐਸ/ਪੀ ਪੀ ਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।
Punjab Police: 26 ਜਨਵਰੀ ਤੋਂ ਪਹਿਲਾ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਇੱਕ ਵਾਰ ਮੁੜ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ ਇੱਕੋ ਸਮੇਂ 91 ਆਈਪੀਐਸ-ਪੀਪੀਐਸ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਨਾਲ ਪੰਜਾਬ ਨੂੰ ਆਪਣੀ ਪਹਿਲੀ ਰੋਡ ਸੇਫਟੀ ਫੋਰਸ (ਐਸ.ਐਸ.ਐਫ.) ਦਾ ਚਾਰਜ ਗਗਨ ਅਜੀਤ ਸਿੰਘ ਨੂੰ ਦਿੱਤਾ ਗਿਆ ਹੈ। ਉਹਨੂੰ SSF ਦਾ ਪਹਿਲਾ SSP ਬਣਾਇਆ ਗਿਆ ਹੈ।
ਜਦੋਂ ਕਿ ਆਈਪੀਐਸ ਆਰ.ਐਨ ਢੋਕੇ ਨੂੰ ਸਪੈਸ਼ਲ ਡੀਜੀਪੀ ਇੰਟਰਨਲ ਸਕਿਉਰਿਟੀ ਦਾ ਪੂਰਾ ਚਾਰਜ ਦਿੱਤਾ ਗਿਆ ਹੈ, ਪਹਿਲਾਂ ਉਨ੍ਹਾਂ ਕੋਲ ਈ.ਡੀ, ਮਾਈਨਿੰਗ ਦਾ ਚਾਰਜ ਵੀ ਸੀ। ਇਸ ਦੇ ਨਾਲ ਹੀ ਆਈ.ਪੀ.ਐਸ ਮਨਦੀਪ ਸਿੰਘ ਸਿੱਧੂ ਨੂੰ ਡੀਆਈਜੀ ਪ੍ਰਸ਼ਾਸਨ ਦਾ ਚਾਰਜ ਦੇ ਕੇ ਆਈ.ਆਰ.ਬੀ ਦਾ ਚਾਰਜ ਦਿੱਤਾ ਗਿਆ ਹੈ। ਜੇ. ਏਲੇਨਚਾਜਿਅਨ ਹੁਣ ਡੀਆਈਜੀ ਕਾਊਂਟਰ ਇੰਟੈਲੀਜੈਂਸ ਦਾ ਕੰਮ ਦੇਖਣਗੇ। ਅਲਕਾ ਮੀਨਾ ਨੂੰ ਏਆਈਜੀ ਹੈੱਡਕੁਆਰਟਰ ਇੰਟੈਲੀਜੈਂਸ ਤੋਂ ਡੀਆਈਜੀ ਪਰਸਨਲ ਦੀ ਨੌਕਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: MANSA NEWS:ਮਾਨਸਾ ਵਿੱਚ ਕਿਸਾਨ ਯੂਨੀਅਨ ਨੇ ਟੋਲ ਪਲਾਜ਼ੇ ਦੀ ਪੂਰੀ ਬਿਲਡਿੰਗ ਤੋੜੀ
ਪੰਜਾਬ ਸਰਕਾਰ ਨੇ ਆਲਮ ਵਿਜੇ ਸਿੰਘ ਨੂੰ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੌਮਿਆ ਮਿਸ਼ਰਾ ਨੂੰ ਜੁਆਇੰਟ ਸੀਪੀ ਲੁਧਿਆਣਾ ਤੋਂ ਐਸਐਸਪੀ ਫ਼ਿਰੋਜ਼ਪੁਰ ਲਾਇਆ ਗਿਆ ਹੈ।
ਇਹ ਵੀ ਪੜ੍ਹੋ: Punjab News: CM ਨੇ ਖੰਨਾ 'ਚ ਸ਼ਹੀਦ ਅਜੈ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਅਗਨੀਵੀਰ ਭਰਤੀ 'ਤੇ ਚੁੱਕੇ ਸਵਾਲ