Sindoor on bride's forehead: ਪਹਿਲੇ ਸਮਿਆਂ ’ਚ ਹੁੰਦਾ ਸੀ ਕਿ ਪ੍ਰੇਮਿਕਾ ਦਾ ਵਿਆਹ ਉਸਦੇ ਪ੍ਰੇਮੀ ਨਾਲ ਨਹੀਂ, ਬਲਕਿ ਕੁੜੀ ਦੇ ਪਰਿਵਾਰ ਵਾਲੇ ਆਪਣੀ ਮਰਜ਼ੀ ਨਾਲ ਹੋਰ ਥਾਂ ਕਰ ਦਿੰਦੇ ਸਨ ਅਤੇ ਪ੍ਰੇਮੀ ਵੀ ਇਸਨੂੰ ਪ੍ਰਮਾਤਮਾ ਦੀ ਰਜ਼ਾ ਸਮਝ ਸਬਰ ਕਰ ਲੈਂਦਾ ਸੀ।


COMMERCIAL BREAK
SCROLL TO CONTINUE READING


ਪਰ ਹੁਣ ਸਮਾਂ ਬਦਲ ਗਿਆ ਹੈ, ਹੁਣ ਇਸ ਮਾਮਲੇ ’ਚ ਪੰਜਾਬੀ ਗੀਤ ਦੀਆਂ ਸਤਰਾਂ ਸੱਚ ਹੁੰਦੀਆਂ ਜਾਪਦੀਆਂ ਹਨ ਕਿ, ਤੈਨੂੰ ਹਿੱਕ ਦੇ ਜ਼ੋਰ ’ਤੇ ਲੈ ਜਾਣਾ ਨੀ ਗੱਲ ਛੱਡਣੀ ਨਹੀਂ ਨਸੀਬਾਂ ’ਤੇ। 



 



ਅਜਿਹੀ ਵਿਆਹ ਸਮਾਗਮ ਦੀ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ’ਚ ਪ੍ਰੇਮੀ ਆਪਣੀ ਪ੍ਰੇਮਿਕਾ ਦੇ ਵਿਆਹ ਸਮਾਗਮ ’ਚ ਪਹੁੰਚਦਾ ਹੈ ਅਤੇ ਸਟੇਜ ’ਤੇ ਬੈਠੀ ਜੋੜੀ ਸਾਹਮਣੇ ਜਾਕੇ ਪ੍ਰੇਮਿਕਾ ਦੀ ਮਾਂਗ ’ਚ ਸਿੰਧੂਰ ਭਰ ਦਿੰਦਾ ਹੈ। ਸਭ ਤੋਂ ਵੱਡੀ ਹੈਰਾਨੀ ਤਾਂ ਉਸ ਸਮੇਂ ਹੁੰਦੀ ਹੈ ਕਿ ਇਸ ਸਭ ਪੰਡਾਲ ’ਚ ਮਹਿਮਾਨਾਂ ਅਤੇ ਲਾੜੇ ਦੇ ਸਾਹਮਣੇ ਵਾਪਰਦਾ ਹੈ। 



ਅਸਲ ’ਚ ਸਟੇਜ ’ਤੇ ਪੁੱਜਣ ਵਾਲਾ ਪ੍ਰੇਮੀ ਇੰਨੀ ਫ਼ੁਰਤੀ ਨਾਲ ਇਹ ਸਭ ਕਰਦਾ ਹੈ ਕਿ ਮੌਕੇ ’ਤੇ ਮੌਜੂਦ ਕਿਸੇ ਵਿਅਕਤੀ ਨੂੰ ਵੀ ਉਸਦੀ ਹਰਕਤ ਦਾ ਅੰਦਾਜਾ ਨਹੀਂ ਹੁੰਦਾ। 
ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਇਸ ਅਨੌਖ਼ੇ ਵੀਡੀਓ ਨੂੰ ਯੂਜਰਜ਼ ਪ੍ਰੈਂਕ (Prank Video) ਵੀ ਦੱਸ ਰਹੇ ਹਨ। ਕਿਉਂਕਿ ਅੱਜ ਦੇ ਸਮੇਂ ’ਚ ਜ਼ਿਆਦਾ ਵਿਊਜ਼ ਲੈਣ ਲਈ ਅਜਿਹੇ ਨਾਟਕੀ ਢੰਗ ਨਾਲ ਸਪੈਸ਼ਲ ਵੀਡੀਓ ਬਣਾਏ ਜਾਂਦੇ ਹਨ। 


ਇਹ ਵੀ ਪੜੋ: 8 ਸਾਲਾਂ ਦੇ ਅਰਜਿਤ ਦੇ ਹੌਂਸਲੇ ਨੂੰ ਸਲਾਮ: 10 ਹਜ਼ਾਰ ਫੁੱਟ ਦੀ ਉਚਾਈ ਤੋਂ 'ਭਾਰਤ ਜੋੜੋ' ਯਾਤਰਾ ਨਾਲ ਜੁੜਨ ਦਾ ਦਿੱਤਾ ਸੁਨੇਹਾ