ਚੰਡੀਗੜ੍ਹ: ਜਲੰਧਰ ਦੀ ਦਿਹਾਤੀ ਪੁਲਿਸ ਨੇ ਬਲਦੇਵ ਸਿੰਘ ਵਾਸੀ ਪਿੰਡ ਰਾਣੀ ਭੱਟੀ (ਭੋਗਪੁਰ) ਨੂੰ ਆਪਣੀ ਪਤਨੀ ਹੱਤਿਆ ਦੇ ਆਰੋਪ ’ਚ ਗ੍ਰਿਫ਼ਤਾਰ ਕੀਤਾ ਹੈ। ਬਲਦੇਵ ਸਿੰਘ ਦੀ ਭੈਣ ਦਲਜੀਤ ਕੌਰ ਉਰਫ਼ ਛਿੰਦੋ ਅਤੇ ਉਸਦੇ 2 ਦੋਸਤਾਂ ਨੂੰ ਵੀ ਇਸ ਮਾਮਲੇ ਕਾਬੂ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING


ਬਲਦੇਵ ਸਿੰਘ ਦੀ ਪਹਿਲੀ ਪਤਨੀ ਕੈਨੇਡਾ ’ਚ 
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਬਲਦੇਵ ਸਿੰਘ ਦੀ ਪਹਿਲੀ ਪਤਨੀ ਨਿਰਮਲਜੀਤ ਕੌਰ ਆਪਣੇ ਬੱਚਿਆਂ ਦੇ ਨਾਲ ਕੈਨੇਡਾ ’ਚ ਰਹਿੰਦੀ ਹੈ। ਉਸਨੇ ਆਪਣੀ ਘਰਵਾਲੀ ਤੋਂ ਇਲਾਵਾ ਗੁਰਮੀਤ ਕੌਰ ਨਾਲ ਦੂਜਾ ਵਿਆਹ ਕਰ ਲਿਆ। 



ਜਾਇਦਾਦ ਦੇ ਲਾਲਚ ’ਚ ਗੁਰਮੀਤ ਕੌਰ ਨੇ ਕੀਤਾ ਸੀ ਵਿਆਹ 
ਇਸ ਦੌਰਾਨ ਪਤਾ ਲੱਗਿਆ ਕਿ ਗੁਰਮੀਤ ਕੌਰ ਨੇ ਵੀ ਬਲਦੇਵ ਦੀ ਜਾਇਦਾਦ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਹਾਂ ’ਚ ਝਗੜਾ ਰਹਿੰਦਾ ਸੀ, ਜਿਸ ਤੋਂ ਬਾਅਦ ਗੁਰਮੀਤ ਕੌਰ ਨੇ ਆਪਣੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਦੀ ਮਦਦ ਨਾਲ ਬਲਦੇਵ ਸਿੰਘ ਨੂੰ ਘਰ ਤੋਂ ਬਾਹਰ ਕਰ ਦਿੱਤਾ। 



ਡੇਰੇ ’ਚ ਰਹਿੰਦਿਆ ਬਣਾਈ ਦੂਸਰੀ ਘਰਵਾਲੀ ਦੀ ਹੱਤਿਆ ਦੀ ਯੋਜਨਾ 
ਘਰ ਤੋਂ ਕੱਢੇ ਜਾਣ ਮਗਰੋਂ ਬਲਦੇਵ ਸਿੰਘ ਨੇ ਹੁਸ਼ਿਆਰਪੁਰ ਦੇ ਤਹਿਤ ਆਉਂਦੇ ਤਾਰਾਗੜ੍ਹ ’ਚ ਇੱਕ ਡੇਰੇ ਦਾ ਆਸਰਾ ਲਿਆ। ਹੁਣ ਬਲਦੇਵ ਸਿੰਘ ਨੇ ਆਪਣੀ ਦੂਸਰੀ ਘਰਵਾਲੀ ਨੂੰ ਰਾਹ ’ਚੋਂ ਹਟਾਉਣ ਲਈ ਵਿਊਂਤਬੰਦੀ ਕਰਨੀ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਸਨੇ ਆਪਣੀ ਭੈਣ ਦਲਜੀਤ ਕੌਰ ਉਰਫ਼ ਛਿੰਦੋ, 2 ਰਿਸ਼ਤੇਦਾਰਾਂ ਗੁਰਦੀਸ਼ ਸਿੰਘ ਅਤੇ ਸੁਰਜੀਤ ਨਾਲ ਮਿਲਕੇ ਹੱਤਿਆ ਦੀ ਪੂਰੀ ਯੋਜਨਾ ਤਿਆਰ ਕੀਤੀ। ਪਰ ਪਹਿਲਾਂ ਹੀ ਇਸਦੀ ਭਿਣਕ ਥਾਣਾ ਚੌਂਕੀ ਕਿਸ਼ਨਗੜ੍ਹ ਦੇ ਐੱਸ. ਐੱਚ. ਓ ਬਲਬੀਰ ਸਿੰਘ ਨੂੰ ਲੱਗ ਗਈ। 



ਐੱਸ. ਐੱਚ. ਓ ਬਲਬੀਰ ਸਿੰਘ ਨੇ ਸਾਜਿਸ਼ ਨੂੰ ਨਾਕਾਮ ਕਰਨ ਲਈ ਪੂਰਾ ਜਾਲ ਬਿਛਾਇਆ ਅਤੇ ਹੱਤਿਆ ਤੋਂ ਪਹਿਲਾਂ ਹੀ ਬਲਦੇਵ ਸਿੰਘ ਤੇ ਉਸਦੀ ਭੈਣ ਦਲਜੀਤ ਕੌਰ, ਸੁਰਜੀਤ ਸਿੰਘ ਅਤੇ ਗੁਰਦੀਸ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਛਗਿੱਛ ਦੌਰਾਨ ਸਾਰਿਆਂ ਨੇ ਮੰਨਿਆ ਕਿ ਉਹ ਗੁਰਮੀਤ ਕੌਰ ਨੂੰ ਮਾਰਨ ਲਈ ਜਾ ਰਹੇ ਸਨ।