Mannu Masana Death news: ਮੈਚ ਦੌਰਾਨ ਕਬੱਡੀ ਖਿਡਾਰੀ ਮੰਨੂ ਮਸਾਣਾਂ ਦੀ ਹੋਈ ਮੌਤ, ਕਬੱਡੀ ਜਗਤ ਵਿੱਚ ਸੋਗ ਦੀ ਲਹਿਰ
ਦੱਸ ਦਈਏ ਕਿ ਕਬੱਡੀ ਖਿਡਾਰੀ ਮੰਨੂ ਮਸਾਣਾਂ ਆਪਣੇ ਪਿੱਛੇ ਇੱਕ ਛੋਟਾ ਭਰਾ ਪ੍ਰਭਜੋਤ ਸਿੰਘ,ਪਤਨੀ ਅਤੇ ਮਾਸੂਮ ਬੱਚੀ ਨੂੰ ਛੱਡ ਗਿਆ ਹੈ।
Kabaddi Player Mannu Masana Death news: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਬੀਤੀ ਸ਼ਾਮ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਜਿੱਥੇ ਇੱਕ ਮੈਚ ਦੌਰਾਨ ਕਬੱਡੀ ਖਿਡਾਰੀ ਮਨਪ੍ਰੀਤ ਮੰਨੂ ਮਸਾਣਾਂ ਦੇ ਸਿਰ 'ਚ ਸੱਟ ਲੱਗਣ ਕਰਕੇ ਉਸਦੀ ਮੌਤ ਹੋ ਗਈ। ਇਸ ਦੌਰਾਨ ਮੰਨੂ ਮਸਾਣਾਂ ਦੀ ਮੌਤ ਤੋਂ ਬਾਅਦ ਪੂਰੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਮਨਪ੍ਰੀਤ ਮੰਨੂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਡੇਰਾ ਬਾਬਾ ਨਾਲ ਸਬੰਧਤ ਪਿੰਡ ਮਸਾਣਾ ਦਾ ਰਹਿਣ ਵਾਲਾ ਸੀ। ਇਸ ਦੌਰਾਨ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਲ ਸਬੰਧਤ ਪਿੰਡ ਮਸਾਣਾ ਦੇ ਸਰਪੰਚ ਬਿਕਰਮਜੀਤ ਸਿੰਘ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੇ ਪਿੰਡ ਦੇ ਹੋਣਹਾਰ ਕਬੱਡੀ ਖਿਡ਼ਾਰੀ ਮਨਪ੍ਰੀਤ ਸਿੰਘ ਮਨੂੰ ਪ੍ਰਸਿੱਧ ਜਾਫੀ ਸਨ ਅਤੇ ਅੰਮ੍ਰਿਤਸਰ ਦੇ ਪਿੰਡ ਖ਼ਤਰਾਏ ਕਲਾਂ ਵਿਖੇ ਕਬੱਡੀ ਦੇ ਮੈਚ ਦੌਰਾਨ ਮੌਤ ਉਨ੍ਹਾਂ ਦੀ ਮੌਤ ਹੋ ਗਈ।
ਸਰਪੰਚ ਵੱਲੋਂ ਇਹ ਵੀ ਦੱਸਿਆ ਗਿਆ ਕਿ ਪਿਛਲੇ ਮਹੀਨੇ ਮਨਪ੍ਰੀਤ ਦੇ ਪਿਤਾ ਮੋਹਣ ਸਿੰਘ ਦੀ ਵੀ ਮੌਤ ਹੋਈ ਸੀ ਅਤੇ ਹਾਲ ਹੀ ਵਿੱਚ ਉਹ ਨਿਊਜ਼ੀਲੈਂਡ ਤੋਂ ਕਬੱਡੀ ਖੇਡ ਕੇ ਵਾਪਿਸ ਆਇਆ ਸੀ।
ਦੱਸ ਦਈਏ ਕਿ ਉਹ ਆਪਣੇ ਪਿੱਛੇ ਇੱਕ ਛੋਟਾ ਭਰਾ ਪ੍ਰਭਜੋਤ ਸਿੰਘ,ਪਤਨੀ ਅਤੇ ਮਾਸੂਮ ਬੱਚੀ ਨੂੰ ਛੱਡ ਗਿਆ ਹੈ। ਮੰਨੂ ਦੀ ਮੌਤ ਨਾਲ ਕਬੱਡੀ ਖੇਡ ਜਗਤ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ। ਜਿਵੇਂ ਹੀ ਮੰਨੂ ਮਸਾਣਾ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਤਾਂ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਖਿਡਾਰੀਆਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਕਬੱਡੀ ਦਾ ਮੈਚ ਖੇਡਦੇ-ਖੇਡਦੇ ਉਹ ਇਸ ਦੁਨੀਆਂ ਤੋਂ ਹੀ ਚਲਾ ਗਿਆ।
ਇਸ ਦੌਰਾਨ ਮੰਨੂ ਦੀ ਮੌਤ ਤੋਂ ਬਾਅਦ ਕਬੱਡੀ ਜਗਤ ਦੇ ਕਈ ਖਿਡਾਰੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: NIA News: ਐਨਆਈਏ ਵੱਲੋਂ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗਿਰੋਹ ਦੇ ਗੁਰਗਿਆਂ ਖਿਲਾਫ਼ ਚਾਰਜਸ਼ੀਟ ਦਾਇਰ
ਇਹ ਵੀ ਪੜ੍ਹੋ: Moga Police News: ਨਿਹੰਗ ਸਿੰਘ ਨੂੰ ਗੋਲ਼ੀ ਮਾਰਨ ਵਾਲੇ ਸਖ਼ਸ਼ ਨੂੰ ਮੋਗਾ ਪੁਲਿਸ ਨੇ ਮਹਿਜ਼ 5 ਘੰਟਿਆਂ ਅੰਦਰ ਕੀਤਾ ਗ੍ਰਿਫ਼ਤਾਰ
(For more news apart from Kabaddi Player Mannu Masana Death news, stay tuned to Zee PHH)