Moga Police News: ਨਿਹੰਗ ਸਿੰਘ ਨੂੰ ਗੋਲ਼ੀ ਮਾਰਨ ਵਾਲੇ ਸਖ਼ਸ਼ ਨੂੰ ਮੋਗਾ ਪੁਲਿਸ ਨੇ ਮਹਿਜ਼ 5 ਘੰਟਿਆਂ ਅੰਦਰ ਕੀਤਾ ਗ੍ਰਿਫ਼ਤਾਰ
Advertisement
Article Detail0/zeephh/zeephh1817778

Moga Police News: ਨਿਹੰਗ ਸਿੰਘ ਨੂੰ ਗੋਲ਼ੀ ਮਾਰਨ ਵਾਲੇ ਸਖ਼ਸ਼ ਨੂੰ ਮੋਗਾ ਪੁਲਿਸ ਨੇ ਮਹਿਜ਼ 5 ਘੰਟਿਆਂ ਅੰਦਰ ਕੀਤਾ ਗ੍ਰਿਫ਼ਤਾਰ

Moga Police News: ਮੋਗਾ ਪੁਲਿਸ ਨੇ ਨਿਹੰਗ ਸਿੰਘ ਨੂੰ ਗੋਲੀ ਮਾਰਨ ਵਾਲੇ ਮੁਲਜ਼ਮ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਹੈ।

Moga Police News: ਨਿਹੰਗ ਸਿੰਘ ਨੂੰ ਗੋਲ਼ੀ ਮਾਰਨ ਵਾਲੇ ਸਖ਼ਸ਼ ਨੂੰ ਮੋਗਾ ਪੁਲਿਸ ਨੇ ਮਹਿਜ਼ 5 ਘੰਟਿਆਂ ਅੰਦਰ ਕੀਤਾ ਗ੍ਰਿਫ਼ਤਾਰ

Moga Police News: ਅੱਜ ਪੰਜਾਬ ਬੰਦ ਦੌਰਾਨ ਮੋਗਾ ਦੇ ਕਸਬਾ ਕੋਟ-ਈਸੇ-ਖਾਂ ਵਿੱਚ ਇੱਕ ਦੁਕਾਨਦਾਰ ਵੱਲੋਂ ਨਿਹੰਗ ਸਿੰਘ ਦੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਗੋਲੀ ਮਾਰਨ ਵਾਲੇ ਸਖਸ਼ ਨੂੰ ਮੋਗਾ ਪੁਲਿਸ ਨੇ ਮਹਿਜ਼ 5 ਘੰਟਿਆਂ ਅੰਦਰ ਗ੍ਰਿਫਤਾਰ ਕਰ ਲਿਆ ਹੈ। ਐਸਐਸਪੀ ਮੋਗਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ  ਦਿੱਤੀ ਹੈ।

ਐਸਐਸਪੀ ਮੋਗਾ ਨੇ ਦੱਸਿਆ ਕਿ ਵਿਅਕਤੀਆਂ ਦੀ ਹਾਜ਼ਰੀ ਵਿੱਚ ਗੋਲੀ ਚਲਾਉਣ ਵਾਲੇ ਸਖਸ਼ ਨੇ ਆਪਣੇ ਆਪ ਨੂੰ ਸਿਰੰਡਰ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਗੁਰਪ੍ਰੀਤ ਸਿੰਘ ਵੱਲੋਂ ਚਲਾਈ ਗਈ ਗੋਲੀ ਨਾਲ ਜ਼ਖਮੀ ਹੋਏ ਨਿਹੰਗ ਸਿੰਘ ਨਾਲ ਪੁਰਾਣੇ ਰੰਜਿਸ਼ ਚੱਲਦੀ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਿਹੰਗ ਬਲਵੰਤ ਸਿੰਘ ਨੂੰ DMC ਰੈਫਰ ਕਰ ਦਿੱਤਾ ਸੀ ਅਤੇ ਉਸ ਦੀ ਹਾਲਤ ਹੁਣ ਸਥਿਰ ਹੈ। ਐਸਐਸਪੀ ਮੋਗਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਖਿਲਾਫ ਆਈਪੀਸੀ ਧਾਰਾ 307 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਕਾਬਿਲੇਗੌਰ ਹੈ ਕਿ ਮਨੀਪੁਰ ਹਿੰਸਾ ਨੂੰ ਲੈ ਕੇ ਈਸਾਈ ਤੇ ਅਨੁਸੂਚਿਤ ਭਾਈਚਾਰੇ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।ਈਸਾਈ ਅਤੇ ਐਸਸੀ ਸਮਾਜ ਦੇ ਲੋਕ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਕਰਵਾ ਰਹੇ ਹਨ। ਇਸ ਦਰਮਿਆਨ ਕਈ ਥਾਈਂ ਮਾਹੌਲ ਤਣਾਅਪੂਰਨ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ : Punjab Bandh Today Live Updates: ਪੰਜਾਬ 'ਚ ਅੱਜ ਬੰਦ ਦਾ ਐਲਾਨ, ਫਿਰੋਜਪੁਰ 'ਚ ਸਕੂਲਾਂ ਦੀ ਛੁੱਟੀ

ਮੋਗਾ ਦੇ ਕਸਬਾ ਕੋਟ-ਈਸੇ ਖ਼ਾ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਉਥੇ ਦੁਕਾਨ ਬੰਦ ਕਰਵਾਉਣ ਆਏ ਇੱਕ ਨਿਹੰਗ ਸਿੰਘ ਉਤੇ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ ਸੀ। ਗੋਲੀ ਲੱਗਣ ਕਾਰਨ ਨਿਹੰਗ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਗੌਰਤਲਬ ਹੈ ਕਿ ਮੋਗਾ ਵਿੱਚ ਈਸਾਈ ਭਾਈਚਾਰੇ, ਵਾਲਮੀਕਿ ਐਸੋਸੀਏਸ਼ਨ, ਲੋਕ ਸੰਗਰਾਮ ਮੋਰਚਾ ਬਾਬਾ ਮਰਦਾਨਾ, ਕਲੱਬ ਮੁਸਲਿਮ ਭਾਈਚਾਰੇ ਤੇ ਦਸਮੇਸ਼ ਤਰਨਾ ਦਲ, ਮਹਾਰਿਸ਼ੀ ਭਗਵਾਨ ਵਾਲਮੀਕਿ ਟਰੱਸਟ ਵੱਲੋਂ ਮੋਗਾ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : Sidhu Moosewala murder case: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਨਾਮਜ਼ਦ ਵਿਅਕਤੀਆਂ ਦੀ ਹੋਈ ਪੇਸ਼ੀ

Trending news