Mansa by poll News: ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਅਧੀਨ ਪੈਂਦੇ ਪਿੰਡ ਭੰਮੇ ਕਲਾਂ ਦੀ ਮਹਿਲਾ ਜਿਮਨੀ ਚੋਣ ਜਸਵਿੰਦਰ ਕੌਰ ਨੇ ਜਿੱਤ ਲਈ ਹੈ, ਪਰ ਉਹ ਸਿਰਫ਼ ਆਉਣ ਵਾਲੇ 2 ਮਹੀਨਿਆ ਦੇ ਲਈ ਹੀ ਸਰੰਚ ਬਣੇ ਹਨ।


COMMERCIAL BREAK
SCROLL TO CONTINUE READING

ਪਿੰਡ ਭੰਮੇ ਕਲਾਂ ਦੀ ਸਰਪੰਚ ਦੀ ਸੀਟ ਮਹਿਲਾ ਲਈ ਰਾਖਵੀਂ ਹੈ। ਇਸ ਲਈ ਜਸਵਿੰਦਰ ਕੌਰ ਅਤੇ ਕਰਮਜੀਤ ਕੌਰ ਚੋਣ ਮੈਦਾਨ ਵਿੱਚ ਸਨ। ਸਵੇਰ ਤੋਂ ਹੀ ਪਿੰਡ ਵਾਸੀਆਂ ਦਾ ਵੋਟਾਂ ਪਾਉਣ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ।


ਕੁੱਲ ਵੋਟ 2100 ਦੇ ਕਰੀਬ ਪੋਲ ਹੋਈ ਜਦੋਂ ਕਿ ਜਸਵਿੰਦਰ ਕੌਰ ਨੂੰ 1404 ਅਤੇ ਕਰਮਜੀਤ ਕੌਰ ਨੂੰ 673 ਵੋਟਾਂ ਪਈਆ। ਇਸ ਦੌਰਾਨ ਜਸਵਿੰਦਰ ਕੌਰ 731 ਵੋਟਾਂ ਦੇ ਫਰਕ ਦੇ ਆਪਣੇ ਵਿਰੋਧੀ ਨੂੰ ਹਰਾ ਕੇ ਜਿੱਤ ਪ੍ਰਾਪਤ ਕਰ ਲਈ।


ਇਸ ਮੌਕੇ ਸਰਪੰਚ ਦੀ ਚੋਣ ਜਿੱਤੀ ਜਸਵਿੰਦਰ ਕੌਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜ ਸਾਲ ਤੋਂ ਰੁਕੇ ਹੋਏ ਪਿੰਡ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ ਇਸ ਦੇ ਨਾਲ ਹੀ ਉਹਨਾਂ ਮਾਨਯੋਗ ਪੰਜਾਬ-ਹਰਿਆਣਾ ਹਾਈਕੋਰਟ ਦਾ ਵੀ ਧੰਨਵਾਦ ਕੀਤਾ।


ਜਿਨ੍ਹਾਂ ਨੇ ਪਿੰਡ ਭੰਮੇ ਕਲਾਂ ਦੇ ਵਿੱਚ ਚੋਣ ਕਰਵਾਉਣ ਦੇ ਸਖ਼ਤ ਆਦੇਸ਼ ਜਾਰੀ ਕੀਤੇ ਸਨ। ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਸਰਪੰਚ ਜਸਵਿੰਦਰ ਕੌਰ ਦੀ ਜਿੱਤ ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡੇ ਪਿੰਡ ਦੇ ਰੁਕੇ ਹੋਏ ਵਿਕਾਸ ਨੂੰ ਜਸਵਿੰਦਰ ਕੌਰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।


ਕਾਬਿਲੇਗੌਰ ਹੈ ਕਿ ਕਿ 2018 ਦੌਰਾਨ ਸੂਬੇ ਵਿੱਚ ਹੋਈ ਸਰਪੰਚੀ ਚੋਣ ਵਿੱਚ ਪਿੰਡ ਭੰਮੇ ਕਲਾਂ ਦੀ ਉਮੀਦਵਾਰ ਜਸਵਿੰਦਰ ਕੌਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ ਤੇ ਦੂਜੀ ਉਮੀਦਵਾਰ ਨੇ ਕਾਗਜ਼ ਵਾਪਸ ਲੈ ਲਏ ਸਨ। ਪਿੰਡ ਵਿੱਚ ਸਿਰਫ਼ ਪੰਚਾਇਤ ਮੈਂਬਰਾਂ ਦੀ ਹੀ ਚੋਣ ਹੋਈ ਸੀ।


ਪਿੰਡ ਵਿੱਚ ਸਰਪੰਚ ਦੀ ਚੋਣ ਕਰਵਾਉਣ ਲਈ ਜਸਵਿੰਦਰ ਕੌਰ ਨੇ ਹਾਈ ਕੋਰਟ ਵਿੱਚ ਮੁਕੱਦਮਾ ਦਾਇਰ ਕੀਤਾ ਸੀ।


ਇਹ ਵੀ ਪੜ੍ਹੋ : Akali Dal News: ਮਨਜੀਤ ਸਿੰਘ ਜੀ.ਕੇ ਕਰਨਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ


ਹਾਈ ਕੋਰਟ ਨੇ ਚੋਣ ਕਰਵਾਉਣ ਦਾ ਹੁਕਮ ਜਾਰੀ ਕੀਤਾ ਸੀ ਜੋ ਹੁਣ ਤੱਕ ਅਮਲ ਵਿੱਚ ਨਹੀਂ ਲਿਆਂਦਾ ਗਿਆ ਸੀ। ਹੁਕਮਾਂ ਦੀ ਅਣਦੇਖੀ ਦੇ ਮੱਦੇਨਜ਼ਰ ਹਾਈ ਕੋਰਟ ਨੇ ਬੀਤੀ 7 ਦਸੰਬਰ ਨੂੰ ਜ਼ਿਲ੍ਹਾ ਚੋਣ ਕਮਿਸ਼ਨ ਤੇ ਦੂਜੇ ਸਬੰਧਤ ਅਧਿਕਾਰੀਆਂ ਨੂੰ 50 ਹਜ਼ਾਰ ਰੁਪਏ ਜੁਰਮਾਨਾ ਲਗਾਉਂਦਿਆਂ ਰਾਜ ਚੋਣ ਕਮਿਸ਼ਨ ਨੂੰ 24 ਦਸੰਬਰ ਤੱਕ ਚੋਣਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਸਨ।