Akali Dal News: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਸਰਪ੍ਰਸਤ ਮਨਜੀਤ ਸਿੰਘ ਜੀ.ਕੇ ਸੋਮਵਾਰ ਸਾਢੇ 12 ਵਜੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਨਗੇ।
Trending Photos
Akali Dal News: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਸਰਪ੍ਰਸਤ ਮਨਜੀਤ ਸਿੰਘ ਜੀ.ਕੇ ਸੋਮਵਾਰ ਸਾਢੇ 12 ਵਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਘਰ ਵਾਪਸੀ ਕਰਨਗੇ।
ਉਨ੍ਹਾਂ ਨੇ ਜ਼ੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ਭਰ ਵਿੱਚ ਹਲਾਤ ਅਜਿਹੇ ਬਣ ਚੁੱਕੇ ਹਨ ਕਿ ਸਮੇਂ ਦੀਆਂ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀਆਂ, ਜਿਸ ਦੇ ਮੱਦੇਨਜ਼ਰ ਸਾਰੀਆਂ ਪੰਥ ਧਿਰਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਇਸ ਦੇ ਮੱਜੇਨਜ਼ਰ ਮੈਂ ਅਕਾਲੀ ਦਲ ਵਿੱਚ ਮੁੜ ਘਰ ਵਾਪਿਸ ਦਾ ਫੈਸਲਾ ਲਿਆ ਹੈ।
ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਅਸੀਂ ਜਾਗੋ ਪਾਰਟੀ ਦਾ ਢਾਂਚ ਭੰਗ ਕਰ ਰਹੇ ਹਾਂ, ਮੇਰੇ ਸਮੇਤ ਦਿੱਲੀ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਹੋਰ ਕਈ ਆਗੂ ਵੀ ਮੁੜ ਤੋਂ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਾਂ। ਜੀ.ਕੇ ਨੇ ਇਹ ਵੀ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਦਿੱਲੀ ਪਹੁੰਚੀ ਗਈ ਹੈ।
ਕੱਲ੍ਹ ਉਹ ਮੇਰੇ ਘਰ ਆਉਂਣਗੇ ਅਤੇ ਮੇਰੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਵਾਉਂਣਗੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਅੱਜ ਜੋ ਲੋਕ ਕਾਬਜ਼ ਹਨ ਉਸ ਸਰਕਾਰ ਵੱਲੋਂ ਕੀਤੇ ਹਨ, ਉਨ੍ਹਾ ਦਾ ਦਿੱਲੀ ਦੀ ਸਿੱਖ ਸੰਗਤ ਵਿੱਚ ਕੋਈ ਅਧਾਰ ਨਹੀਂ ਹੈ।
ਇਹ ਵੀ ਪੜ੍ਹੋ: Chandigarh News: ਕੇਂਦਰ ਦੇਰ ਨਾਲ ਜਾਗਿਆ, ਸਾਕਸ਼ੀ ਅਤੇ ਬਜਰੰਗ ਦੀ ਹੋਈ ਜਿੱਤ- ਕੁਲਤਾਰ ਸਿੰਘ ਸੰਧਵਾਂ
ਦੱਸ ਦਈਏ ਕਿ ਸਾਲ 2019 ਵਿੱਚ ਮਨਜੀਤ ਸਿੰਘ ਜੀ.ਕੇ ਨੂੰ ਭ੍ਰਿਸ਼ਟਾਚਾਰ ਦੇ ਸੰਗੀਨ ਇਲਜ਼ਾਮਾਂ 'ਚ ਘਿਰੇ ਹੋਣ ਦੇ ਚਲਦੇ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਜਿਸ ਮਗਰੋਂ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ।
ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦਾ ਨਾਂ 'ਜਾਗੋ' ਰੱਖਿਆ ਸੀ।
ਇਹ ਵੀ ਪੜ੍ਹੋ: Dhuri news : ਅਧੂਰੀਆਂ ਮੰਗਾਂ ਨੂੰ ਲੈ ਕੇ ਗੰਨਾ ਕਿਸਾਨ ਧੂਰੀ ਰੇਲਵੇ ਜੰਕਸ਼ਨ ਕਰਨਗੇ ਜਾਮ