Ferozpur Accident News(RAJESH KATARIA): ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਕੱਸੋਆਣਾ ਵਿੱਚ ਅੱਜ ਉਸ ਵੇਲੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਦੋਂ ਇੱਕ ਰੇਤਾ ਦੇ ਭਰੇ ਟਰਾਲੇ ਨੇ ਤਾਸ਼ ਖੇਡ ਰਹੇ ਕਈ ਲੋਕ ਕੁਚਲ ਦਿੱਤੇ ਹਨ। ਇਸ ਹਾਦਸੇ ਦੌਰਾਨ ਇੱਕ ਮਾਸੂਮ ਬੱਚੀ ਦੀ ਮੌਤ ਵੀ ਹੋ ਗਈ। ਜਾਣਕਾਰੀ ਮੁਤਾਬਿਕ ਟਰਾਲਾ ਕਾਫੀ ਸਪੀਡ ਨਾਲ ਆ ਰਿਹਾ ਸੀ, ਜਿਸ ਕਾਰਨ ਅਚਾਨਕ ਉਸ ਦਾ ਬੈਲਸ ਵਿਗੜ ਗਿਆ ਅਤੇ ਵਿਅਕਤੀਆਂ 'ਤੇ ਚੜਿਆ ਹੈ। 


COMMERCIAL BREAK
SCROLL TO CONTINUE READING

ਮੌਕੇ 'ਤੇ ਮੌਜੂਦ ਲੋਕਾਂ ਮੁਤਾਬਿਕ ਤੇਜ਼ ਰਫ਼ਤਾਰ ਟਰਾਲਾ ਜੋ ਰੇਤੇ ਨਾਲ ਭਰਿਆ ਹੋਇਆ ਸੀ, ਅਚਾਨਕ ਸੜਕ ਕਿਨਾਰੇ ਬੈਠੇ ਲੋਕਾਂ ਤੇ ਚੜ੍ਹ ਗਿਆ। ਹਾਦਸੇ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ , ਜਦਕਿ ਇੱਕ ਚਾਰ ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਬੱਚੀ ਨੂੰ ਗੋਦ ਵਿੱਚ ਲੈਕੇ ਬੈਠੇ ਹੋਏ ਸਨ, ਅਤੇ ਕੁੱਝ ਹੋਰ ਲੋਕਾਂ ਉਨ੍ਹਾਂ ਦੇ ਨਾਲ ਬੈਠ ਤਾਸ਼ ਖੇਡ ਰਹੇ ਸਨ। ਕਿ ਅਚਾਨਕ ਤੇਜ਼ ਰਫ਼ਤਾਰ ਰੇਤਾ ਦਾ ਭਰਿਆ ਟਰਾਲਾ ਉਨ੍ਹਾਂ ਦੇ ਉੱਪਰ ਚੜ ਗਿਆ ਜਿਸ ਦੌਰਾਨ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਉਸਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਡਰਾਈਵਰ ਕਿਸੇ ਨੂੰ ਟਰਾਲਾ ਸਿਖਾ ਰਿਹਾ ਸੀ ਅਤੇ ਉਸ ਕੋਲੋਂ ਟਰਾਲਾ ਸੰਭਲਿਆ ਨਹੀਂ ਅਤੇ ਫੁੱਲ ਸਪੀਡ ਵਿੱਚ ਟਰਾਲਾ ਬੇਕਾਬੂ ਹੋ ਉਨ੍ਹਾਂ ਦੇ ਉੱਪਰ ਚੜ ਗਿਆ। ਮ੍ਰਿਤਕ ਬੱਚੇ ਦੇ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹਿ ਹੈ ਕਿ ਟਰਾਲਾ ਚਾਲਕਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।


ਇਹ ਵੀ ਪੜ੍ਹੋ: Punjab News: ਸ੍ਰੀ ਮੁਕਤਸਰ ਸਾਹਿਬ 'ਚ ਨਸ਼ਾ ਤਕਸਰ ਦੀ 14 ਲੱਖ 70 ਹਜ਼ਾਰ ਰੁਪਏ ਦੀ ਪ੍ਰਾਪਰਟੀ ਸੀਲ


ਪੁਲਿਸ ਨੂੰ ਇਸ ਘਟਨਾ ਸਬੰਧੀ ਜਿਵੇਂ ਹੀ ਜਾਣਕਾਰੀ ਮਿਲੀ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਟਰਾਲੇ ਅਤੇ ਡਰਾਈਵਰ ਦੋਵਾਂ ਨੂੰ ਕਬਜੇ ਵਿੱਚ ਲੈ ਲਿਆ ਹੈ। ਅਤੇ ਜੋ ਵੀ ਕਾਨੂੰਨ ਮੁਤਾਬਿਕ ਕਾਰਵਾਈ ਬਣਦੀ ਹੋਵੇਗੀ ਉਹ ਦੋਸ਼ੀਆਂ ਖ਼ਿਲਾਫ਼ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Punjab News: DSP ਰਾਕਾ ਗੇਰਾ ਨੂੰ ਛੇ ਸਾਲ ਦੀ ਸਜ਼ਾ ਅਤੇ 2 ਲੱਖ ਦਾ ਜੁਰਮਾਨਾ