Viral Video News:  ਸਮਰਾਲਾ ਸ਼ਹਿਰ ਦੇ ਇੱਕ ਮੈਰਿਜ ਪੈਲੇਸ ਵਿਚ ਵਿਆਹ ਸਮਾਗਮ ਮੌਕੇ ਸਟੇਜ ’ਤੇ ਨੱਚ ਰਹੀ ਭੰਗੜਾ ਗਰੁੱਪ ਦੀ ਇੱਕ ਕਲਾਕਾਰ ਕੁੜੀ ਨੂੰ ਨਸ਼ੇ ਵਿਚ ਟੱਲੀ ਹੋਏ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਸਟੇਜ ਤੋਂ ਹੇਠਾ ਆਕੇ ਉਨ੍ਹਾਂ ਨਾਲ ਡਾਂਸ ਕਰਨ ਦੀ ਗੱਲ ਆਖਣ ਮਗਰੋਂ ਪੈਦਾ ਹੋਏ ਵਿਵਾਦ ਕਾਰਨ ਉੱਥੇ ਚਲਦੇ ਵਿਆਹ ਵਿਚ ਖਲਾਰਾ ਪੈ ਗਿਆ ਸੀ।


COMMERCIAL BREAK
SCROLL TO CONTINUE READING

ਇਨ੍ਹਾਂ ਵਿਅਕਤੀਆਂ ਨੇ ਕੁੜੀ ਨਾਲ ਬਦਸਲੂਕੀ ਕੀਤੀ ਅਤੇ ਉਸ ’ਤੇ ਕੱਚ ਦਾ ਗਲਾਸ ਸੁੱਟ ਕੇ ਹਮਲਾ ਵੀ ਕੀਤਾ ਗਿਆ। ਜਿਸ ਤੋਂ ਬਾਅਦ ਇਹ ਡਾਂਸਰ ਕੁੜੀ ਵੀ ਗੁੱਸੇ ਵੀ ਆ ਗਈ ਅਤੇ ਦੋਵੇਂ ਧਿਰਾਂ ’ਚ ਜੰਮ ਕੇ ਟਕਰਾਅ ਵੀ ਹੋਇਆ। ਡਾਂਸਰ ਕੁੜੀ ਦੀ ਸ਼ਿਕਾਇਤ ’ਤੇ ਸਮਰਾਲਾ ਪੁਲਿਸ ਨੇ ਇਸ ਮਾਮਲੇ ’ਚ ਦੋਸ਼ੀ ਮੰਨੇ ਜਾਣ ਵਾਲੇ ਇੱਕ ਪੁਲਿਸ ਮੁਲਾਜ਼ਮ ਅਤੇ ਉਸ ਦੇ ਸਾਥੀਆਂ ’ਤੇ ਕਈ ਧਾਰਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।


ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਇਹ ਸਾਫ ਵੇਖਿਆ ਜਾ ਰਿਹਾ ਹੈ, ਕਿ ਕਿਵੇ ਇਸ ਕੁੜੀ ਵੱਲੋਂ ਸਟੇਜ ਤੋਂ ਥੱਲੇ ਆਕੇ ਡਾਂਸ ਕਰਨ ਦੀ ਗੱਲ ਦੇ ਵਿਰੋਧ ਦਰਮਿਆਨ ਹੋਈ ਤਿੱਖੀ ਬਹਿਸਬਾਜ਼ੀ ਦੌਰਾਨ ਇਸ ਡਾਂਸਰ ਕੁੜੀ ਨੇ ਭਾਵੇਂ ਗੁੱਸੇ ਵਿਚ ਆਕੇ ਉਸ ਵਿਅਕਤੀ ਨੂੰ ਕਾਫੀ ਕੁਝ ਬੋਲ ਦਿੱਤਾ ਪਰ ਜਿਵੇਂ ਇਸ ਡਾਂਸ ਕਰ ਰਹੀ ਕੁੜੀ ’ਤੇ ਸ਼ਰਾਬ ਨਾਲ ਭਰਿਆ ਕੱਚ ਦਾ ਗਲਾਸ ਸੁੱਟ ਕੇ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਵਧ ਗਿਆ। ਵੀਡੀਓ ਵਾਇਰਲ ਹੋਣ ’ਤੇ ਹੁਣ ਇਹ ਗੱਲ ਕਾਫੀ ਤੂਲ ਫੜ ਚੁੱਕੀ ਹੈ ਅਤੇ ਅੱਜ ਇਹ ਪੂਰੇ ਵਿਵਾਦ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ ਇਸ ਡਾਂਸਰ ਕੁੜੀ, ਜਿਸ ਦਾ ਨਾਂ ਸਿਮਰ ਸੰਧੂ ਹੈ।


ਇਹ ਵੀ ਪੜ੍ਹੋ : Viral Video: ਬਰਾਤੀਆਂ ਨਾਲ ਗਾਲੀ-ਗਲੋਚ ਕਰਨ ਵਾਲੀ ਡਾਂਸਰ ਵੱਲੋਂ ਮਾਣਹਾਨੀ ਦਾ ਕੇਸ ਕਰਨ ਦਾ ਫ਼ੈਸਲਾ


ਓਧਰ ਦੂਜੇ ਪਾਸੇ ਦੇਰ ਸ਼ਾਮ ਸਮਰਾਲਾ ਪੁਲਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਡੀ.ਐੱਸ.ਪੀ. ਤਰਲੋਚਨ ਸਿੰਘ ਅਤੇ ਐੱਸ.ਐੱਚ.ਓ. ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਜਗਰੂਪ ਸਿੰਘ ਵਾਸੀ ਪਿੰਡ ਰਾਣਵਾਂ (ਸਮਰਾਲਾ) ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ਼ ਧਾਰਾ 294, 506 ਅਤੇ ਧਾਰਾ 509 ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਹੈ, ਕਿ ਕਥਿਤ ਦੋਸ਼ੀ ਜਗਰੂਪ ਸਿੰਘ ਪੁਲਿਸ ਮੁਲਾਜ਼ਮ ਹੈ।


ਇਹ ਵੀ ਪੜ੍ਹੋ : Punjab Liquor Price: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਵੱਡਾ ਝਟਕਾ! ਪੰਜਾਬ 'ਚ ਅੱਜ ਤੋਂ ਮਹਿੰਗੀ ਮਿਲੇਗੀ ਸ਼ਰਾਬ