Bathinda News: ਪੰਚਾਇਤ ਨੇ ਵਿਆਹ ਸਮਾਗਮ ਵਿੱਚ ਸ਼ਰਾਬ ਨਾ ਪਰੋਸਣ ਅਤੇ ਡੀਜੇ ਤੋਂ ਦੂਰ ਰਹਿਣ ਵਾਲੇ ਪਰਿਵਾਰਾਂ ਨੂੰ 21,000 ਰੁਪਏ ਦੀ ਨਕਦ ਉਤਸ਼ਾਹਿਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
Trending Photos
Bathinda News (ਕੁਲਬੀਰ ਬੀਰਾ): ਬਠਿੰਡਾ ਜ਼ਿਲ੍ਹੇ ਦੀ ਇੱਕ ਗ੍ਰਾਮ ਪੰਚਾਇਤ ਨੇ ਵਿਆਹ ਸਮਾਗਮ ਵਿੱਚ ਸ਼ਰਾਬ ਨਾ ਪਰੋਸਣ ਅਤੇ ਡੀਜੇ ਤੋਂ ਦੂਰ ਰਹਿਣ ਵਾਲੇ ਪਰਿਵਾਰਾਂ ਨੂੰ 21,000 ਰੁਪਏ ਦੀ ਨਕਦ ਉਤਸ਼ਾਹਿਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਬੱਲੋ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਫੈਸਲਾ ਪਿੰਡਾਂ ਵਿੱਚ ਵਿਆਹ ਸਮਾਗਮਾਂ ਵਿੱਚ ਫਜ਼ੂਲਖਰਚੀ ਅਤੇ ਸ਼ਰਾਬਖੋਰੀ ਨੂੰ ਰੋਕਣ ਲਈ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਤੌਰ ਉਤੇ ਦੇਖਿਆ ਜਾਂਦਾ ਹੈ ਕਿ ਪਿੰਡਾਂ ਵਿੱਚ ਵਿਆਹ ਸਮਾਗਮ ਦੌਰਾਨ ਜਿਥੇ ਸ਼ਰਾਬ ਪਰੋਸੀ ਜਾਂਦੀ ਹੈ ਅਤੇ ਡਿਸਕ ਜਾਕੀ (ਡੀਜੇ) ਦੁਆਰਾ ਤੇਜ਼ ਆਵਾਜ਼ ਨਾਲ ਸੰਗੀਤ ਬਜਾਇਆ ਜਾਂਦਾ ਹੈ, ਜਿਥੇ ਝਗੜੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਤੇਜ਼ ਆਵਾਜ਼ ਨਾਲ ਸੰਗੀਤ ਬਜਾਉਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਕਾਵਟ ਪੈਦਾ ਹੁੰਦੀ ਹੈ।
ਇਹ ਵੀ ਪੜ੍ਹੋ : Shambhu Morcha: ਸ਼ੰਭੂ ਮੋਰਚੇ 'ਤੇ ਡਟੇ ਕਿਸਾਨ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਉਨ੍ਹਾਂ ਨੇ ਅੱਗੇ ਦੱਸਿਆ ਕਿ ਅਸੀਂ ਵਿਆਹ ਸਮਾਗਮਾਂ ਦੌਰਾਨ ਫਜ਼ੂਲਖਰਚੀ ਨਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪੰਚਾਇਤ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ, ਜਿਸ ਤਹਿਤ ਜੇਕਰ ਕੋਈ ਪਰਿਵਾਰ ਵਿਆਗ ਸਮਾਗਮ ਵਿੱਚ ਸ਼ਰਾਬ ਨਹੀਂ ਪਰੋਸਦੇ ਅਤੇ ਡੀਜੇ ਨਹੀਂ ਬਜਾਉਂਦੇ ਤਾਂ ਉਸ ਨੂੰ 21,000 ਰੁਪਏ ਦਿੱਤੇ ਜਾਣਗੇ।
ਮਤੇ ਵਿੱਚ ਕਿਹੜੀਆਂ ਸ਼ਰਤਾਂ
ਪਿੰਡ ਬੱਲੋ ਕੋਈ ਵੀ ਪਰਿਵਾਰ ਜੇਕਰ ਨਸ਼ਾ ਰਹਿਤ ਅਤੇ ਬਗੈਰ ਡੀਜੇ ਦੇ ਸਾਦੇ ਢੰਗ ਨਾਲ ਵਿਆਹ ਕਰੇਗਾ ਤਾਂ ਪੰਚਾਇਤ 21 ਹਜ਼ਾਰ ਰੁਪਏ ਦਾ ਸ਼ਗਨ ਦੇਵੇਗੀ। ਪੈਲੇਸਾਂ ਦੀ ਬਜਾਏ ਘਰ ਜਾਂ ਖੁਲ੍ਹੇ ਵਿੱਚ ਅਰੇਂਜਮੈਂਟ ਕਰਕੇ ਵਿਆਹ ਕੀਤਾ ਜਾ ਸਕਦਾ ਹੈ, ਜਿੱਥੇ ਪੁਰਾਣੇ ਵਿਰਸੇ ਨੂੰ ਅਪਣਾਇਆ ਜਾਵੇ। ਲੋਕ ਹਿੱਤ ਦੇ ਭਲਾਈ ਕਾਰਜਾਂ ਉੱਤੇ ਹੋਣ ਵਾਲੇ ਖ਼ਰਚ ਅਤੇ ਤਰਨਜੋਤ ਗਰੁੱਪ ਅਤੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਗਈ।
ਪਿੰਡ ਬੱਲੋ ਦੇ ਪੰਚਾਇਤ ਸੈਕਟਰੀ ਪਰਮਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਨਵੀਂ ਚੁਣੀ ਪੰਚਾਇਤ ਵੱਲੋਂ ਵਿਆਹਾਂ ਵਿੱਚ ਹੁੰਦੇ ਫਜ਼ੂਲ ਖ਼ਰਚ ਨੂੰ ਰੋਕਿਆ ਜਾ ਸਕੇ ਅਤੇ ਸ਼ਰਾਬ ਤੇ ਡੀਜੀ ਜੋ ਕਿ ਕਈ ਵਾਰ ਲੜਾਈ ਝਗੜੇ ਦਾ ਕਾਰਨ ਬਣਦੇ ਹਨ, ਨੂੰ ਬੰਦ ਕਰਕੇ ਸਾਦੇ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਪਿੰਡ ਦੀ ਪੰਚਾਇਤ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਬਕਾਇਦਾ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਜਾਂਚ ਕਰਨ ਉਪਰੰਤ ਇਹ ਸ਼ਗਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Jagjit Singh Dallewal: ਡੱਲੇਵਾਲ ਨੂੰ ਬੋਲਣ ਵਿੱਚ ਹੋ ਰਹੀ ਹੈ ਤਕਲੀਫ਼ ; ਮੁਲਾਕਾਤ ਕੀਤੀ ਬੰਦ