Miracle In Darbar Sahib: ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਆ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਅਤੇ ਵਾਹਿਗੁਰੂ ਅੱਗੇ ਝੋਲੀ ਅੱਡ ਕੇ ਮਨੋਕਾਮਨਾ ਮੰਗਦੇ ਹਨ। ਗੁਰੂ ਰਾਮਦਾਸ ਦੇ ਘਰ ਵਿੱਚ ਜੋ ਸ਼ਰਧਾਲੂ ਸੱਚੀ ਸ਼ਰਧਾ ਦੇ ਨਾਲ ਕੁੱਝ ਆਕੇ ਮੰਗਦਾ ਹੈ। ਗੁਰੂ ਸਾਹਿਬ ਉਸ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੇ ਹਨ।


COMMERCIAL BREAK
SCROLL TO CONTINUE READING

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪਹਿਲਾਂ ਵੀ ਕਈ ਚਮਤਕਾਰ ਦੇਖਣ ਨੂੰ ਮਿਲੇ ਹਨ ਅਤੇ ਇੱਕ ਵਾਰ ਫਿਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਚਮਤਕਾਰ ਹੋਇਆ ਹੈ। ਵਿਦੇਸ਼ ਵਿੱਚ ਰਹਿਣਾ ਵਾਲੇ ਇੱਕ ਪਰਿਵਾਰ ਦਾ 10 ਸਾਲਾ ਬੱਚਾ ਜੋ ਬੋਲ ਵਿੱਚ ਅਸਮਰੱਥ ਸੀ।  ਉਸਦੀ ਆਵਾਜ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਵਾਪਸ ਆਈ ਹੈ। ਜਿਸ ਤੋਂ ਬਾਅਦ ਬੱਚੇ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਵਿੱਚ ਇੱਕ ਟਰੈਕਟਰ ਵੀ ਭੇਂਟ ਕੀਤਾ ਗਿਆ ਹੈ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿੱਚ ਰਹਿਣ ਵਾਲਾ ਪਰਿਵਾਰ ਜੋ ਕਿ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਰਹਿ ਰਿਹਾ ਸੀ ਅਤੇ ਉਨ੍ਹਾਂ ਦਾ ਬੱਚਾ ਰਾਜਵੀਰ ਸਿੰਘ ਬੋਲ ਵਿੱਚ ਅਸਮਰੱਥ ਸੀ। ਉਸ ਦਾ ਪਰਿਵਾਰ ਹਰ ਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਅਰਦਾਸ ਕਰਦੇ ਸਨ ਕਿ ਉਹਨਾਂ ਦੇ ਬੱਚੇ ਰਾਜਵੀਰ ਦੀ ਆਵਾਜ਼ ਵਾਪਸ ਆ ਜਾਵੇ ਅਤੇ ਹੁਣ ਰਾਜਵੀਰ ਸਿੰਘ ਦੀ ਆਵਾਜ਼ ਵਾਪਸ ਆ ਗਈ ਹੈ।  ਅਤੇ ਪਰਿਵਾਰ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਹੈ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਟਰੈਕਟਰ ਵੀ ਭੇਂਟ ਕੀਤਾ ਗਿਆ ਹੈ। ਜਿਸ ਦੀਆਂ ਚਾਬੀਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਨੜੇਗਾ ਨੂੰ ਦਿੱਤੀਆਂ ਗਈਆਂ ਹਨ।


ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਬੋਲਣ ਵਿੱਚ ਅਸਮਰੱਥ ਸੀ। ਸਾਡਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ ਦੇ ਲੜ ਲੱਗਿਆ ਹੋਇਆ ਹੈ। ਸਾਡੇ ਪੁੱਤਰ ਬੋਲ ਵਿੱਚ ਅਸਮਰੱਥ ਸੀ, ਅਸੀਂ ਦਰਬਾਰ ਸਾਹਿਬ ਆਕੇ ਗੁਰੂ ਘਰ ਵਿੱਚ ਅਰਦਾਸ ਕੀਤੀ ਸੀ ਕਿ ਸਾਡੇ ਪੁੱਤਰ ਦੀ ਅਵਾਜ਼ ਵਾਪਿਸ ਆ ਜਾਵੇ। ਅਸੀਂ ਬਹੁਤ ਹੀ ਕਰਮਾਂ ਵਾਲੇ ਹਾਂ ਕਿ ਸਾਡੀ ਅਰਦਾਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੁਣੀ ਹੈ।