Batala Encounter:  ਡੇਰਾ ਬਾਬਾ ਨਾਨਕ ਵਿੱਚ 21 ਅਗਸਤ ਨੂੰ ਪੇਂਟ ਦੀ ਦੁਕਾਨ ਉਪਰ ਗਣੇਸ਼ ਕੁਮਾਰ ਉਤੇ ਕੁਝ ਅਣਪਛਾਤਿਆਂ ਵੱਲੋਂ ਗੋਲੀ ਚਲਾ ਦਿੱਤੀ ਗਈ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਅੱਜ ਜਦੋਂ ਦੋ ਨੌਜਵਾਨਾਂ ਨੂੰ ਰਿਕਵਰੀ ਲਈ ਲਿਆਂਦਾ ਜਿੱਥੇ ਰਿਕਵਰੀ ਹੋਣੀ ਸੀ ਉਥੇ ਸ਼ੂਟਰਾਂ ਨੇ ਪਿਸਤੌਲ ਲੁਕੋ ਕੇ ਰੱਖੇ ਹੋਏ ਸਨ।


COMMERCIAL BREAK
SCROLL TO CONTINUE READING

ਜਦੋਂ ਰਿਕਵਰੀ ਲਈ ਪੁਲਿਸ ਨੇ ਉਨ੍ਹਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਤਾਂ ਤੁਰੰਤ ਉਨ੍ਹਾਂ ਨੇ ਪਿਸਤੌਲ ਕੱਢ ਕੇ ਪੁਲਿਸ ਵੱਲ ਨੂੰ ਗੋਲੀ ਚਲਾ ਦਿੱਤੀ। ਕੁੱਲ ਚਾਰ ਰੌਂਦ ਫਾਇਰ ਹੋਏ। ਗਨੀਮਤ ਰਹੀ ਕਿ ਪੁਲਿਸ ਦਾ ਕੋਈ ਵੀ ਜਵਾਨ ਜ਼ਖਮੀ ਨਹੀਂ ਹੋਇਆ ਜਦੋਂ ਪੁਲਿਸ ਨੇ ਜਵਾਬੀ ਫਾਇਰ ਕੀਤਾ ਤਾਂ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਭੇਜਿਆ ਗਿਆ।


ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਬੀਤੇ ਦਿਨ ਪਿੰਡ ਧਰਮਕੋਟ ਦੇ ਦੁਕਾਨਦਾਰ ਬੋਬੀ ਤੋਂ ਫਿਰੌਤੀ ਮੰਗਣ ਵਾਲੇ ਅਣਪਛਾਤਿਆਂ ਵੱਲੋਂ ਦੁਕਾਨ 'ਤੇ ਗੋਲ਼ੀਆਂ ਚਲਾਈਆਂ ਗਈਆਂ ਸਨ ਜਿਸ ਸਬੰਧੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕਾਰਨ ਉਪਰੰਤ ਚਾਰ ਬਦਮਾਸ਼ਾਂ ਨੂੰ ਕਾਬੂ ਕੀਤਾ ਸੀ। ਪੁੱਛਗਿੱਛ ਮਗਰੋਂ ਬਦਮਾਸ਼ਾਂ ਨੇ ਰਿਕਵਰੀ ਕਰਵਾਉਣਾ ਮੰਨ ਲਿਆ ਸੀ।


ਇਹ ਵੀ ਪੜ੍ਹੋ :  Balwinder Bhunder: ਬਲਵਿੰਦਰ ਸਿੰਘ ਭੂੰਦੜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ; ਸਿਆਸੀ ਪਿੜਾਂ 'ਚ ਛਿੜੀ ਚਰਚਾ


ਇਸ ਤਹਿਤ ਬਦਮਾਸ਼ਾਂ ਵੱਲੋਂ ਪਿੰਡ ਰਤੱਰ ਛਤਰ ਨਜਦੀਕ ਧੁੱਸੀ ਬੰਨ੍ਹ ਨੇੜੇ ਹਥਿਆਰ ਦੱਬ ਕੇ ਰੱਖਣ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਜਿਸ ਤਹਿਤ ਪੁਲਿਸ ਵੱਲੋਂ ਦੋ ਬਦਮਾਸ਼ਾਂ ਸਮੇਤ ਦੱਸੀ ਥਾਂ ਤੋਂ ਹਥਿਆਰ ਪੁੱਟਣ ਲੱਗੇ ਤਾਂ ਬਦਮਾਸ਼ਾਂ ਨੇ ਪੁਲਿਸ 'ਤੇ ਗੋਲ਼ੀਆਂ ਚਲਾ ਦਿੱਤੀਆਂ ਜਿੱਥੇ ਪੁਲਿਸ ਵੱਲੋਂ ਤੁਰੰਤ ‌ਬਦਮਾਸ਼ਾਂ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਸ ਘਟਨਾ ਉਪਰੰਤ ਵੱਡੇ ਪੱਧਰ 'ਤੇ ਪੁਲਿਸ ਉਕਤ ਏਰੀਏ ਵਿੱਚ ਪਹੁੰਚਣ ਤੋਂ ਇਲਾਵਾ ਪੁਲਿਸ ਦੇ ਉੱਚ ਅਧਿਕਾਰੀ ਵੀ ਘਟਨਾ ਸਥਲ 'ਤੇ ਪਹੁੰਚ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਐਬੂਲੈਂਸ ਬੁਲਾ ਕੇ ਜ਼ਖ਼ਮੀ ਬਦਮਾਸ਼ਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।


ਇਹ ਵੀ ਪੜ੍ਹੋ : Simranjit Mann On Kangana: ਸਿਮਰਨਜੀਤ ਮਾਨ ਦੀ ਕੰਗਨਾ ਨੂੰ ਲੈ ਕੇ ਵਿਵਾਦਤ ਟਿੱਪਣੀ, ਬੋਲੇ- ਕੰਗਨਾ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ