Simranjit Mann On Kangana: ਸਿਮਰਨਜੀਤ ਮਾਨ ਦੀ ਕੰਗਨਾ ਨੂੰ ਲੈ ਕੇ ਵਿਵਾਦਤ ਟਿੱਪਣੀ, ਬੋਲੇ- ਕੰਗਨਾ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ
Advertisement
Article Detail0/zeephh/zeephh2405511

Simranjit Mann On Kangana: ਸਿਮਰਨਜੀਤ ਮਾਨ ਦੀ ਕੰਗਨਾ ਨੂੰ ਲੈ ਕੇ ਵਿਵਾਦਤ ਟਿੱਪਣੀ, ਬੋਲੇ- ਕੰਗਨਾ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ

Simranjit Mann On Kangana: ਕੰਗਨਾ ਨੇ ਆਪਣੀ ਫਿਲਮ ਐਮਰਜੈਂਸੀ ਦੀ ਪ੍ਰਮੋਸ਼ਨ ਦੌਰਾਨ ਕੰਗਨਾ ਨੇ ਬਿਆਨ ਦਿੱਤਾ ਸੀ ਕਿ  ਕਿਸਾਨੀ ਅੰਦੋਲਨ ਦੌਰਾਨ ਉੱਥੇ ਬਲਾਤਕਾਰ ਹੋਏ ਤੇ ਉੱਥੇ ਲਾਸ਼ਾਂ ਟੰਗੀਆਂ ਗਈਆਂ ਸਨ।

Simranjit Mann On Kangana: ਸਿਮਰਨਜੀਤ ਮਾਨ ਦੀ ਕੰਗਨਾ ਨੂੰ ਲੈ ਕੇ ਵਿਵਾਦਤ ਟਿੱਪਣੀ, ਬੋਲੇ- ਕੰਗਨਾ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ

Simranjit Singh On Kangana Ranaut: ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅਦਾਕਾਰਾ ਅਤੇ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ 'ਤੇ ਵਿਵਾਦਤ ਟਿੱਪਣੀ ਕੀਤੀ ਹੈ। ਹਰਿਆਣਾ ਵਿੱਚ ਪਹੁੰਚ ਸਿਰਮਜੀਤ ਸਿੰਘ ਮਾਨ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ, ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ ਹੈ, ਉਸ ਨੂੰ ਪੁੱਛੋ ਕਿ ਬਲਾਤਾਕਰ ਕਿਵੇਂ ਹੁੰਦਾ ਹੈ।

ਮਾਨ ਨੇ ਕਿਹਾ ਕਿ ਕੰਗਨਾ ਨੂੰ ਬਲਾਤਕਾਰ ਦਾ ਬਹੁਤ ਤਜ਼ੁਰਬਾ ਹੈ ਉਹ ਲੋਕਾਂ ਨੂੰ ਸਮਝਾਵੇ ਕਿ ਬਲਾਤਕਾਰ ਕਿਵੇਂ ਹੁੰਦਾ ਹੈ, ਜਦੋਂ ਪੱਤਰਕਾਰ ਨੇ ਪੁੱਛਿਆ ਕਿ ਬਲਾਤਕਾਰ ਦਾ ਤਜ਼ੁਰਬਾ ਕਿਵੇਂ ਹੈ ਤਾਂ ਮਾਨ ਨੇ ਤਰਕ ਦਿੰਦਿਆਂ ਕਿਹਾ, ਜਿਵੇਂ ਸਾਇਕਲ ਚਲਾਉਣ ਦਾ ਤਜ਼ੁਰਬਾ ਹੁੰਦਾ ਹੈ ਉਵੇਂ ਹੀ ਕੰਗਨਾ ਨੂੰ ਬਲਾਤਕਾਰ ਦਾ ਤਜ਼ੁਰਬਾ ਹੈ।

ਕੰਗਨਾ ਰਣੌਤ ਨੇ ਕੀ ਦਿੱਤਾ ਸੀ ਵਿਵਾਦਤ ਬਿਆਨ ?

ਦੱਸਦਈਏ ਕਿ ਆਪਣੀ ਵਿਵਾਦਤ ਫਿਲਮ ਐਮਰਜੈਂਸੀ ਦੀ ਪ੍ਰਮੋਸ਼ਨ ਦੌਰਾਨ ਕੰਗਨਾ ਨੇ ਬਿਆਨ ਦਿੱਤਾ ਸੀ ਕਿ  ਕਿਸਾਨੀ ਅੰਦੋਲਨ ਦੌਰਾਨ ਉੱਥੇ ਬਲਾਤਕਾਰ ਹੋਏ ਤੇ ਉੱਥੇ ਲਾਸ਼ਾਂ ਟੰਗੀਆਂ ਗਈਆਂ ਸਨ। ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ ਉਹ ਸਰਾਸਰ ਗ਼ਲਤ ਹੈ, ਬੰਗਲਾਦੇਸ਼ ਵਿੱਚ ਜੋ ਹੋਇਆ ਉਹ ਇੱਥੇ ਹੋਣ ਵਿੱਚ ਦੇਰ ਨਹੀਂ ਲੱਗਣੀ। ਇਸ ਤੋਂ ਬਾਅਦ ਲਗਾਤਾਰ ਕੰਗਨਾ ਦਾ ਵਿਰੋਧ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਇਸ ਖ਼ਿਲਾਫ਼ ਵਿਰੋਧ ਜਤਾ ਰਹੀਆਂ ਹਨ।

ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਦਾ ਐਲਾਨ 

ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਹਿਲਾਂ ਹੀ ਕੰਗਨਾ ਦੇ ਬਿਆਨ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਸੰਸਦ ਮੈਂਬਰ ਦੇ ਕਿਸਾਨ ਵਿਰੋਧੀ ਬਿਆਨ ਲਈ ਮੁਆਫ਼ੀ ਮੰਗਣੀ ਹੋਵੇਗੀ। ਜਦੋਂ ਤੱਕ ਕੰਗਨਾ ਰਣੌਤ ਵੀ ਮੁਆਫੀ ਨਹੀਂ ਮੰਗਦੀ, ਉਸ ਦਾ ਦੇਸ਼ ਭਰ ਵਿੱਚ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੰਗਨਾ ਰਣੌਤ ਦੀ ਮਾਨਸਿਕ ਸਥਿਤੀ 'ਤੇ ਸਵਾਲ ਖੜ੍ਹੇ ਕੀਤੇ ਹਨ।

Trending news