MLA ਪ੍ਰਤਾਪ ਸਿੰਘ ਬਾਜਵਾ ਦੀ ਸਰਕਾਰ ਨੂੰ ਲਿਖੀ ਚਿੱਠੀ, ਕਾਂਗਰਸ ’ਤੇ ਬੰਬ ਬਣਕੇ ਡਿੱਗੀ
ਕਾਂਗਰਸ ਦੇ ਹਲਕਾ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਸਰਕਾਰ ਨੂੰ ਚਿੱਠੀ ਲਿਖਣਾ ਕਾਂਗਰਸ ’ਤੇ ਹੀ ਭਾਰੀ ਪੈ ਗਿਆ ਹੈ। ਚਿੱਠੀ ਦਾ ਜਵਾਬ ਦਿੰਦਿਆ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਪਹਿਲਾਂ ਵਿਧਾਇਕ ਬਾਜਵਾ ਨੂੰ ਆਪਣੀ ਪਿਛਲੀ ਸਰਕਾਰ ਦੇ ਸਮੇਂ ਰਹਿੰਦੇ ਅਫ਼ਸਰਾਂ ਤੋਂ ਪਤਾ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਜਨਤਕ ਤੌਰ ’ਤੇ ਬਿਆ
ਚੰਡੀਗੜ੍ਹ: ਕਾਂਗਰਸ ਦੇ ਹਲਕਾ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਸਰਕਾਰ ਨੂੰ ਚਿੱਠੀ ਲਿਖਣਾ ਕਾਂਗਰਸ ’ਤੇ ਹੀ ਭਾਰੀ ਪੈ ਗਿਆ ਹੈ। ਚਿੱਠੀ ਦਾ ਜਵਾਬ ਦਿੰਦਿਆ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਪਹਿਲਾਂ ਵਿਧਾਇਕ ਬਾਜਵਾ ਨੂੰ ਆਪਣੀ ਪਿਛਲੀ ਸਰਕਾਰ ਦੇ ਸਮੇਂ ਰਹਿੰਦੇ ਅਫ਼ਸਰਾਂ ਤੋਂ ਪਤਾ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਜਨਤਕ ਤੌਰ ’ਤੇ ਬਿਆਨ ਦੇਣਾ ਚਾਹੀਦਾ ਹੈ। ਸੋ, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਪਸ਼ੱਟ ਕੀਤਾ ਕਿ ਜੋ ਪਟਵਾਰੀ ਦੀਆਂ 1000 ਪੋਸਟਾਂ ਖ਼ਤਮ ਕੀਤੀਆਂ ਗਈਆਂ ਹਨ, ਉਸਦਾ ਸਬੰਧੀ ਫ਼ੈਸਲਾ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਇਆ ਸੀ।
ਪਿਛਲੀ ਕਾਂਗਰਸ ਸਰਕਾਰ ਦੌਰਾਨ ਖ਼ਤਮ ਕੀਤੀਆਂ ਗਈਆਂ 1000 ਅਸਾਮੀਆਂ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਟਵਾਰੀ ਦੀਆਂ ਅਸਾਮੀਆਂ 4716 ਤੋਂ ਘਟਾਕੇ 3660 ਕਰ ਦਿੱਤੀਆਂ ਗਈਆਂ ਸਨ। ਨਵੇਂ ਫ਼ੈਸਲੇ ਮੁਤਾਬਕ ਸਿੱਧਾ-ਸਿੱਧਾ 1056 ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਸਨ। ਇਸ ਮੁੱਦੇ ਨੂੰ ਲੈਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ CM ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਸੀ, ਜਿਸ ’ਚ ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਅਸਾਮੀਆਂ ਨੂੰ ਖ਼ਤਮ ਨਾ ਕੀਤਾ ਜਾਵੇ।
ਕੰਮ ਨੂੰ ਆਨ-ਲਾਈਨ ਕਰਨਾ ਡਿਜੀਟਲ ਯੁੱਗ ਦੀ ਜ਼ਰੂਰਤ
ਅਸ਼ਟਾਮ ਫਰੋਸ਼ਾਂ ਦੇ ਧਰਨੇ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਾਰੇ ਕੰਮ ਆਨ-ਲਾਈਨ ਕਰਨ ਜਾ ਰਹੀ ਹੈ, ਅੱਜ ਦੇ ਡਿਜੀਟਲ ਯੁੱਗ ’ਚ ਇਹ ਸਮੇਂ ਦੀ ਮੰਗ ਸੀ। ਇਸ ਲਈ ਅਸ਼ਟਾਮ ਫਰੋਸ਼ਾਂ ਦੁਆਰਾ ਦਿੱਤਾ ਜਾ ਰਿਹਾ ਧਰਨਾ ਸਹੀ ਨਹੀਂ ਹੈ।
ਸਾਡੀ ਸਰਕਾਰ ਲੋਕਾਂ ਦੀ ਸਹੂਲਤ ਲਈ ਵਿਭਾਗ ਦਾ ਸਾਰਾ ਕੰਮ ਆਨ-ਲਾਈਨ ਕਰ ਰਹੀ ਹੈ, ਕਿਸੇ ਨੂੰ ਤੰਗ-ਪ੍ਰੇਸ਼ਾਨ ਕਰਨਾ ਸਾਡਾ ਮਕਸਦ ਨਹੀਂ ਹੈ।
ਗੈਰ-ਕਾਨੂੰਨੀ ਕਲੋਨੀਆਂ ਕਾਰਨ ਰੁਕਿਆ ਰਜਿਸਟਰੀਆਂ ਦਾ ਕੰਮ
ਰਜਿਸਟਰੀਆਂ ਨਾ ਹੋਣ ਦੇ ਮੁੱਦੇ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਬਹੁਤ ਸਾਰੀਆਂ ਗੈਰ-ਕਾਨੂੰਨੀ ਕਲੋਨੀਆਂ ਹੋਂਦ ’ਚ ਆ ਚੁੱਕੀਆਂ ਹਨ, ਜਿਸ ਕਾਰਨ ਰਜਿਸਟਰੀਆਂ ਦਾ ਕੰਮ ਰੋਕਿਆ ਗਿਆ ਹੈ। ਜਲਦ ਹੀ ਐਨਓਸੀ (NOC) ਜਾਰੀ ਹੋਣ ਤੋਂ ਬਾਅਦ ਰਜਿਸਟਰੀਆਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।