Moga News: ਮੋਗਾ ਦੇ ਪਿੰਡ ਚੂੜ੍ਹਚੱਕ 35 ਸਾਲਾਂ ਨੌਜਵਾਨ ਨੇ ਜਹਰਿਲੀ ਚੀਜ਼ ਨਿਗਲਕੇ ਆਤਮਹੱਤਿਆ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਆਤਮ ਹੱਤਿਆ ਕਰਨ ਦਾ ਵਜ੍ਹਾ ਜਾਣਕੇ ਹਰ ਕੋਈ ਹੈਰਾਨ ਹੈ ਤੁਸੀਂ ਵੀ ਆਤਮਹੱਤਿਆ ਦੇ ਕਾਰਨ ਬਾਰੇ ਜਾਣਕੇ ਹੈਰਾਨ ਹੋ ਜਾਵੋਗੇ। ਨੌਜਵਾਨ ਦੇ ਗੁਆਂਢ ਵਿੱਚ ਇੱਕ ਡੇਰਾ ਸੀ ਜਿੱਥੇ ਉੱਚੀ-ਉੱਚੀ ਅਵਾਜ਼ ਵਿੱਚ ਗਾਣੇ ਚੱਲਦੇ ਸਨ ਜਿਸ ਤੋਂ ਉਹ ਕਾਫੀ ਜ਼ਿਆਦਾ ਪਰੇਸ਼ਾਨ ਸੀ ਉਸ ਨੇ ਕਮੇਟੀ ਨੂੰ ਸ਼ਿਕਾਇਤ ਵੀ ਕੀਤੀ ਪਰ ਉਸਦੇ ਕਿਸਨੇ ਨਾ ਸੁਣ ਅੰਤ ਉਸਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਆਈਪੀਸੀ ਧਾਰਾ 306, 120ਬੀ ਦੇ ਤਹਿਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


COMMERCIAL BREAK
SCROLL TO CONTINUE READING

ਉੱਚੀ ਅਵਾਜ਼ 'ਚ ਚੱਲਦੇ ਗਾਣਿਆਂ ਤੋਂ ਸੀ ਪਰੇਸ਼ਾਨ


ਮ੍ਰਿਤਕ ਦੀ ਪਤਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਬਣੇ ਡੇਰੇ ਦੇ ਹਾਲ ਵਿੱਚ ਕੰਧਾਂ 'ਤੇ ਪਲਸਤਰ ਕੰਮ ਚੱਲ ਰਿਹਾ ਸੀ ਅਤੇ ਡੇਰੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਵੱਲੋਂ ਉੱਚੀ ਆਵਾਜ਼ ਵਿੱਚ ਗਾਣੇ ਚਲਦੇ ਸਨ। ਮ੍ਰਿਤਕ ਵੱਲੋਂ ਉਨ੍ਹਾਂ ਲੋਕਾਂ ਨੂੰ ਕਈ ਵਾਰ ਉੱਚੀ ਅਵਾਜ਼ ਵਿੱਚ ਗਾਣੇ ਵਜਾਉਣ ਤੋਂ ਰੋਕਦਾ ਵੀ ਸੀ ਅਤੇ ਕਈ ਵਾਰ ਇਸ ਸਬੰਧੀ ਡੇਰਾ ਕਮੇਟੀ ਨੂੰ ਵੀ ਦੱਸਿਆ ਸੀ ਪਰ ਉਸ ਦੀ ਕਿਸੇ ਨੇ ਵੀਗੱਲ ਨਹੀਂ ਸੁਣੀ ਗਈ। ਜਿਸ ਤੋਂ ਬਾਅਦ ਉੱਚੀ ਗਾਣਿਆ ਤੋਂ ਪਰੇਸ਼ਾਨ ਹੋ ਕੇ ਉਸਦੇ ਪਤੀ ਨੇ ਜਹਰੀਲੀ ਚੀਜ਼ ਨਿਗਲ ਲਈ ਜ ਜਿਸ ਤੋ ਬਾਦ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ।



ਇੱਕ ਬੇਟਾ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ


ਪਿੰਡ ਚੂੜ੍ਹਚੱਕ ਦਾ ਨੌਜਵਾਨ ਗੁਰਦੀਪ ਸਿੰਘ ਜਿਸ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਿਹਾ ਹੈ । ਮ੍ਰਿਤਕ ਗੁਰਦੀਪ ਸਿੰਘ ਦਾ 10 ਸਾਲਾਂ ਇੱਕ ਬੇਟਾ ਅਤੇ ਪਤਨੀ ਨੂੰ ਪਿੱਛੇ ਛੱਡ ਗਿਆ ਹੈ, ਮ੍ਰਿਤਕ ਗੁਰਦੀਪ ਸਿੰਘ ਦਾ ਪਿਤਾ ਜੀ ਅਤੇ ਮਾਤਾ ਜੀ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਗੁਰਦੀਪ ਦੇ ਪਰਿਵਾਰ ਦਾ ਰੋਰੋ ਕੇ ਬੁਰਾ ਹਾਲ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਨੀ ਮਹੌਲ ਗਮਗੀਨ ਹੈ।


ਚਾਰ ਲੋਕਾਂ 'ਤੇ ਮਾਮਲਾ ਦਰਜ


ਆਤਮ ਹੱਤਿਆ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਕੋਟ ਇਸੇ ਖਾਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਦੀ ਪਤੀ ਦੇ ਬਿਆਨਾਂ ਦੇ ਅਧਾਰ 'ਤੇ ਆਈਪੀਸੀ ਧਾਰਾ 306, 120ਬੀ ਦੇ ਤਹਿਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।