Moga News: ਪੰਜਾਬੀ ਮਾਂ ਬੋਲੀ ਤੇ ਗੁਰਮੁਖੀ ਨੂੰ ਉਤਸ਼ਾਹ ਕਰਨ ਲਈ NRI ਦੀ ਅਨੋਖੀ ਪਹਿਲ
Moga News: ਪੰਜਾਬੀ ਮਾਂ ਬੋਲੀ ਤੇ ਗੁਰਮੁਖੀ ਨੂੰ ਉਤਸ਼ਾਹ ਕਰਨ ਲਈ NRI ਦੀ ਅਨੋਖੀ ਪਹਿਲ ਸਾਹਮਣੇ ਆਈ ਹੈ। ਇਸ ਐਨਆਰਆਈ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਪੰਜਾਬ ਤੋਂ ਹੀ ਕਰਵਾਈ ਹੈ।
Moga News/ ਨਵਦੀਪ ਸਿੰਘ: ਪੰਜਾਬੀ ਮਾਂ ਬੋਲੀ ਅਤੇ ਗੁਰਮੁਖੀ ਨੂੰ ਉਤਸ਼ਾਹ ਕਰਨ ਲਈ ਮੋਗਾ ਦੇ ਪਿੰਡ ਸੈਦੋਕੋ ਦੇ ਰਹਿਣ ਵਾਲੇ ਐਨਆਰਆਈ ਕਰਮਜੀਤ ਸਿੰਘ ਧਾਲੀਵਾਲ ਦੀ ਅਨੋਖੀ ਪਹਿਲ ਦੇਖਣ ਨੂੰ ਮਿਲੀ ਹੈ। ਕਰਮਜੀਤ ਪਿਛਲੇ 40 ਸਾਲਾਂ ਤੋਂ ਅਮਰੀਕਾ ਰਹਿ ਰਹੇ ਹਨ ਪਰ ਆਪਣੇ ਸਾਰੇ ਬੱਚਿਆਂ ਨੂੰ ਪਿੰਡ ਦੇ ਨਜ਼ਦੀਕ ਪੈਂਦੇ ਇੱਕ ਸਕੂਲ ਵਿੱਚ ਪਹਿਲੀ ਤੋਂ ਲੈ ਕੇ ਬਾਰਵੀਂ ਤੱਕ ਪੜ੍ਹਾਈ ਕਰਵਾਈ ਹੈ।
ਬੱਚਿਆਂ ਨੇ ਕਿਹਾ ਸਾਨੂੰ ਮਾਣ ਹੈ ਕਿ ਸਾਡੇ ਪਿਤਾ ਵੱਲੋਂ ਸਾਡੀ ਸਾਰੀ ਸਿੱਖਿਆ ਪੰਜਾਬ ਤੋਂ ਹੀ ਕਰਵਾਈ ਗਈ ਤਾਂ ਕਿ ਸਾਨੂੰ ਪੰਜਾਬੀ ਮਾਂ ਬੋਲੀ ਨਾਲ ਅਤੇ ਪੰਜਾਬੀ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕੇ ਹਾਲਾਂਕਿ ਸਾਡੇ ਪਿਤਾ ਸਮੁੰਦਰੋਂ ਪਾਰ ਅਮਰੀਕਾ ਵਿੱਚ ਰਹਿੰਦੇ ਸਨ ਅਤੇ ਇੱਥੇ ਅਸੀਂ ਆਪਣੇ ਦਾਦਾ ਦਾਦੀ ਕੋਲ ਰਹਿ ਕੇ ਸਿੱਖਿਆ ਹਾਸਿਲ ਕੀਤੀ।
ਇਹ ਵੀ ਪੜ੍ਹੋ: Mansa Nagar Kirtan: ਨਗਰ ਕੀਰਤਨ 'ਚ ਲਿਜਾਇਆ ਗਿਆ ਸਿੱਧੂ ਦਾ 5911 ਟਰੈਕਟਰ, ਮਾਪਿਆਂ ਨੇ ਵੀ ਕੀਤੀ ਸੇਵਾ
ਕਰਮਜੀਤ ਧਾਲੀਵਾਲ ਨੇ ਜੀ ਮੀਡੀਆ ਦਾ ਖਾਸ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ 90 ਤੋਂ 95% ਪੰਜਾਬੀਆਂ ਨੂੰ ਗੁਰਮੁਖੀ ਨਹੀਂ ਆਉਂਦੀ ਹੋਣੀ। ਉਹਨਾਂ ਨੇ ਕਿਹਾ ਕਿ ਜਿਨਾਂ ਨੂੰ ਗੁਰਮੁਖੀ ਨਹੀਂ ਆਉਂਦੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਨਹੀਂ ਪੜ ਸਕਦੇ। ਉਹਨਾਂ ਨੇ ਅੱਗੇ ਕਿਹਾ ਕਿ ਆਪਣੇ ਪਿੰਡ ਵਿੱਚ ਪ੍ਰਾਈਮਰੀ ਸਕੂਲ ਦੇ ਸਾਰੇ ਬੱਚਿਆਂ ਨੂੰ ਅਡੋਪਟ ਕੀਤਾ ਤੇ ਕਿਹਾ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਹੋਵੇ ਤਾਂ ਉਹ ਹਮੇਸ਼ਾ ਉਹਨਾਂ ਨਾਲ ਖੜ੍ਹੇ ਹਨ।
ਇਸ ਮੌਕੇ ਆਪਣਾ ਪੰਜਾਬ ਹੋਵੇ ਗਾਣੇ ਦੇ ਲੇਖਕ ਮੱਖਣ ਬਰਾੜ ਨੇ ਵੀ ਕਰਮਜੀਤ ਸਿੰਘ ਧਾਲੀਵਾਲ ਨੂੰ ਵਧਾਈ ਦਿੰਦੇਆਂ ਕਿਹਾ ਕਿ ਜੋ ਉਪਰਾਲਾ ਅੱਜ ਗੁਰਮੁਖੀ ਨੂੰ ਬਚਾਉਣ ਲਈ ਕਰਮਜੀਤ ਧਾਲੀਵਾਲ ਵੱਲੋਂ ਕੀਤਾ ਗਿਆ ਉਹ ਵਾਕਿਆ ਹੀ ਸ਼ਲਾਘਾਯੋਗ ਹੈ। ਉਹਨਾਂ ਨੇ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਗਾਣੇ ਦੀਆਂ ਲਾਈਨਾਂ ਵੀ ਜ਼ੀ ਮੀਡੀਆ ਨਾਲ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ: Punjab News: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਦਿਹਾਂਤ
ਐਨਆਰਆਈ ਹੋਣ ਦੇ ਬਾਵਜੂਦ ਕਰਮਜੀਤ ਸਿੰਘ ਧਾਲੀਵਾਲ ਨੇ ਇਹ ਅਨੋਖੀ ਪਹਿਲ ਕੀਤੀ ਹਾ ਜਿਸਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਕਰਮਜੀਤ ਸਿੰਘ ਧਾਲੀਵਾਲ ਦੇ ਬੱਚੇ ਵੀ ਪੰਜਾਬ ਦੇ ਹੀ ਸਕੂਲ ਵਿੱਚ ਪੜ੍ਹ ਰਹੇ ਹਨ।