Moga News (ਨਵਦੀਪ ਮਹੇਸਰੀ) : ਐਸਐਸਪੀ ਮੋਗਾ ਅਜੈ ਗਾਂਧੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ  DGP ਪੰਜਾਬ ਅਤੇ DIG ਫਰੀਦਕੋਟ ਰੇਂਜ ਅਸ਼ਵਨੀ ਕਪੂਰ ਦੇ ਨਿਰਦੇਸ਼ਾਂ ਅਧੀਨ ਮੋਗਾ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਨਸ਼ਿਆਂ ਦੇ ਤਸਕਰਾਂ ਵਿਰੁੱਧ ਇੱਕ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ 2024 ਦੌਰਾਨ ਮੋਗਾ ਪੁਲਿਸ ਨੇ ਕਈ ਗੰਭੀਰ ਅਪਰਾਧਾਂ ਦਾ ਸਫਲ ਨਿਪਟਾਰਾ ਕੀਤਾ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ। ਨਤੀਜੇ ਵਜੋਂ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸੁਧਰ ਰਹੀ ਹੈ।


COMMERCIAL BREAK
SCROLL TO CONTINUE READING

ਹੱਤਿਆ ਅਤੇ ਹੋਰ ਗੰਭੀਰ ਅਪਰਾਧ:
ਮੋਗਾ ਪੁਲਿਸ ਨੇ 2024 ਵਿੱਚ 3 ਹੱਤਿਆ ਦੇ ਕੇਸ, 4 ਹੱਤਿਆ ਦੀ ਕੋਸ਼ਿਸ਼ ਦੇ ਕੇਸ, 26 ਲੁੱਟ-ਡਕੈਤੀ ਅਤੇ 23 ਚੋਰੀ ਦੇ ਕੇਸ ਸਫਲ ਤੌਰ 'ਤੇ ਨਿਪਟਾਏ।


ਲੁੱਟ-ਡਕੈਤੀ: 
94 ਲੁੱਟ-ਡਕੈਤੀ ਦੇ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ 84 ਕੇਸਾਂ ਵਿੱਚ 203 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।


ਨਸ਼ਿਆਂ ਖਿਲਾਫ਼ ਕਾਰਵਾਈ
NDPS ਐਕਟ ਤਹਿਤ ਕਾਰਵਾਈ 
393 ਮਾਮਲੇ ਦਰਜ ਕਰਕੇ 648 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ:
19.133 ਕਿਲੋਗ੍ਰਾਮ ਹੈਰੋਇਨ
20 ਗ੍ਰਾਮ ਸਮੈਕ
41.620 ਕਿਲੋਗ੍ਰਾਮ ਅਫੀਮ
1524.600 ਕਿਲੋਗ੍ਰਾਮ ਭੁੱਕੀ ਅਤੇ 22,74,980/- ਰੁਪਏ ਜ਼ਬਤ ਕੀਤੇ ਗਏ।


ਨਸ਼ਿਆਂ ਦੇ ਵਪਾਰਕ ਮਾਮਲੇ
23 ਵੱਡੇ ਕੇਸ ਦਰਜ ਕਰਕੇ 53 ਦੋਸ਼ੀਆਂ ਤੋਂ 12.610 ਕਿਲੋਗ੍ਰਾਮ ਹੈਰੋਇਨ, 19.300 ਕਿਲੋਗ੍ਰਾਮ ਅਫੀਮ, ਅਤੇ 1070 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ।


ਸੰਪਤੀ ਜ਼ਬਤ
ਨਸ਼ਿਆਂ ਦੇ 39 ਤਸਕਰਾਂ ਦੀ ₹16.16 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ।


ਗੈਰਕਾਨੂੰਨੀ ਸ਼ਰਾਬ
172 ਕੇਸ ਦਰਜ ਕਰਕੇ 201 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
7314 ਲੀਟਰ ਸ਼ਰਾਬ, 1278.915 ਲੀਟਰ ਗੈਰਕਾਨੂੰਨੀ ਸ਼ਰਾਬ ਅਤੇ 168010 ਲੀਟਰ ਲਾਹਨ ਜ਼ਬਤ ਕੀਤੀ।


ਹਥਿਆਰਾਂ ਖਿਲਾਫ ਕਾਰਵਾਈ
43 ਕੇਸ ਦਰਜ ਕਰਕੇ 124 ਦੋਸ਼ੀਆਂ ਤੋਂ 86 ਪਿਸਤੌਲ, 1 ਰਿਵਾਲਵਰ, 3 ਰਾਈਫਲ, ਅਤੇ 374 ਰੌਂਡ ਬਰਾਮਦ ਕੀਤੇ।


ਅਨੁਸ਼ਾਸਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ
11766 ਟ੍ਰੈਫਿਕ ਚਲਾਨ ਜਾਰੀ ਕਰਕੇ 170 ਵਾਹਨਾਂ ਨੂੰ ਜ਼ਬਤ ਕੀਤਾ ਗਿਆ।
ਡ੍ਰਿੰਕ ਐਂਡ ਡਰਾਈਵ: 81 ਮਾਮਲੇ ਦਰਜ ਕੀਤੇ।


ਸਰਵਜਨ ਹਿੱਤ
ਮੋਗਾ ਪੁਲਿਸ ਨੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ 9647 ਦਰਖ਼ਾਸਤਾਂ ਪੂਰੀ ਸਫਲਤਾ ਨਾਲ ਸੰਭਾਲੀਆਂ। ਮੋਗਾ ਪੁਲਿਸ ਲੋਕਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੀਨੀਅਰ ਕਪਤਾਨ ਪੂਲਿਸ ਨੇ ਜਨਤਾ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਬੇਨਤੀ ਕੀਤੀ ਕਿ ਉਹ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਜਸ਼ਨ ਮਨਾਉਣ।