Mohali bus station/ਮਨੀਸ਼ ਸ਼ੰਕਰ ਬਾਬਾ ਬੰਦਾ ਸਿੰਘ ਬਹਾਦਰ ਬਸ ਸਟੈਂਡ ਅਤੇ ਨਾਲ ਲੱਗਦੀ ਵਨ ਵੇ ਸੜਕ ਪ੍ਰਭਾਵੀ ਰੂਪ ਵਿੱਚ ਚਾਲੂ ਨਾ ਕਰਨ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਸਕੱਤਰ ਸਮੇਤ ਪ੍ਰਿੰਸੀਪਲ ਸਕੱਤਰ ਹਾਊਸਿੰਗ, ਪ੍ਰਿੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ, ਡਿਪਟੀ ਕਮਿਸ਼ਨਰ ਮੋਹਾਲੀ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਤਿੰਨ ਹਫਤਿਆਂ ਅੰਦਰ ਕਾਰਵਾਈ ਨਾ ਹੋਣ ਤੇ ਮਾਨਯੋਗ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਚਿਤਾਵਨੀ ਦਿੱਤੀ ਹੈ। 


COMMERCIAL BREAK
SCROLL TO CONTINUE READING

ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਦੇ ਬਾਬਾ ਬੰਦਾ ਸਿੰਘ ਬਹਾਦਰ ਬਸ ਅੱਡੇ ਅਤੇ ਇਸ ਦੀ ਨਾਲ ਲੱਗਦੀ ਸੜਕ ਨੂੰ ਚਾਲੂ ਕਰਵਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਸਮੇਤ ਪ੍ਰਿੰਸੀਪਲ ਸਕੱਤਰ ਹਾਊਸਿੰਗ, ਪ੍ਰਿੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ, ਡਿਪਟੀ ਕਮਿਸ਼ਨਰ ਮੋਹਾਲੀ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ।


ਨੋਟਿਸ ਵਿੱਚ ਕਿਹਾ ਗਿਆ ਹੈ ਕਿ ਤਿੰਨ ਹਫਤਿਆਂ ਦੇ ਅੰਦਰ ਬੱਸ ਅੱਡਾ ਪ੍ਰਭਾਵੀ ਰੂਪ ਵਿੱਚ ਚਾਲੂ ਕੀਤਾ ਜਾਵੇ ਅਤੇ ਵਨ ਵੇ ਸੜਕ ਨੂੰ ਬਹਾਲ ਕੀਤਾ ਜਾਵੇ ਨਹੀਂ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਜਿਸ ਦੀ ਜਿੰਮੇਵਾਰੀ ਉਪਰੋਕਤ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ।


ਇਹ ਵੀ ਪੜ੍ਹੋ: Amritpal Singh News: MP ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ੇ ਸਮੇਤ ਫੜਿਆ, ਪੰਜਾਬ ਪੁਲਿਸ ਨੇ ਜਲੰਧਰ ਤੋਂ ਕੀਤਾ ਗ੍ਰਿਫ਼ਤਾਰ!
 


ਨੋਟਿਸ ਵਿੱਚ ਕਿਹਾ ਗਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਜੀ ਬੱਸ ਟਰਮੀਨਲ (ਮੋਹਾਲੀ ਬੱਸ ਸਟੈਂਡ), ਫੇਜ਼ 6, ਐਸ.ਏ.ਐਸ. ਨਗਰ (ਮੋਹਾਲੀ) ਨਾ ਹੇਠ ਇਹ ਪ੍ਰੋਜੈਕਟ 2009 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਸਮੇਂ ਦੀ ਸਰਕਾਰ ਦੁਆਰਾ ਜੂਨ 2011 ਤੱਕ ਪੂਰਾ ਕਰਨ ਲਈ ਕਿਹਾ ਗਿਆ ਸੀ।


ਇਹ ਸੱਤ ਏਕੜ ਵਿੱਚ ਫੈਲਿਆ, ਇੱਕ ਅੰਤਰ-ਰਾਜੀ ਬੱਸ ਟਰਮੀਨਲ ਬਣਨਾ ਸੀ ਜਿਸ ਵਿੱਚ ਦੁਕਾਨਾਂ ਅਤੇ ਦਫਤਰੀ ਥਾਵਾਂ, ਮਲਟੀਪਲੈਕਸ, ਪੰਜ ਤਾਰਾ ਹੋਟਲ, ਬੈਂਕ ਦੇ ਨਾਲ ਤਿੰਨ ਬਹੁ-ਮੰਜ਼ਲਾ ਟਾਵਰ ਹੋਣਗੇ ਅਤੇ ਹੈਲੀਪੈਡ ਬਣਨੇ ਸਨ ਪਰ 13 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਇਹ ਬਸ ਅੱਡਾ ਵੀ ਢੰਗ ਨਾਲ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਬੱਸ ਅੱਡੇ ਦਾ ਕੰਮ ਤਾਂ ਵਿੱਚ ਹੀ ਛੱਡ ਕੇ ਕੰਪਨੀ ਭੱਜ ਗਈ ਪਰ ਇਹ ਸੜਕ ਦਾ ਕਬਜ਼ਾ ਵੀ ਨਹੀਂ ਛੱਡਿਆ ਗਿਆ ਤੇ ਹੁਣ ਇਹ ਸੜਕ ਇਕ ਪਾਸੇ ਵੱਲ ਧੱਸਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਕਦੇ ਵੀ ਕੋਈ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਹੈ।


ਇਹ ਵੀ ਪੜ੍ਹੋ:  Canada Accident News: ਪਿੰਡ ਰੋੜੀਕਪੂਰਾ ਦੇ ਸੁਖਵੰਤ ਸਿੰਘ ਬਰਾੜ ਸਮੇਤ ਕੈਨੇਡਾ 'ਚ ਵਾਪਰੇ ਸੜਕ ਹਾਦਸੇ ’ਚ 4 ਮੌਤਾਂ