Mohali News: ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਐਤਵਾਰ (23 ਜੂਨ) ਨੂੰ ਪੰਜਾਬ ਦੇ ਮੋਹਾਲੀ ਦੇ ਪਿੰਡ ਸੇਖਣਮਾਜਰਾ ਵਿਖੇ ਰਾਉਂਡ ਗਲਾਸ ਫਾਊਂਡੇਸ਼ਨ ਦੇ ਦ ਬਿਲੀਅਨ ਟ੍ਰੀ ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਪਹੁੰਚੇ। ਇੱਥੇ ਉਨ੍ਹਾਂ ਰਾਉਂਡ ਗਲਾਸ ਫਾਊਂਡੇਸ਼ਨ ਦੇ ਪੌਦੇ ਲਗਾਉਣ ਵਾਲੀ ਥਾਂ ਦਾ ਦੌਰਾ ਕੀਤਾ।


COMMERCIAL BREAK
SCROLL TO CONTINUE READING

ਦਿਲਜੀਤ ਨੇ 'ਜੱਟ ਐਂਡ ਜੂਲੀਅਟ 3' ਦੀ ਕੋ-ਸਟਾਰ ਨੀਰੂ ਬਾਜਵਾ, ਨਿਰਦੇਸ਼ਕ ਜਗਦੀਪ ਸਿੱਧੂ ਅਤੇ ਨਿਰਮਾਤਾ ਮਨਮੋਰਡ ਸਿੱਧੂ ਦੇ ਨਾਲ ਸਾਈਟ 'ਤੇ ਪੌਦੇ ਲਗਾਏ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਵਲੰਟੀਅਰਾਂ, ਟੀਮ ਮੈਂਬਰਾਂ ਅਤੇ ਪਿੰਡ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕੀਤੀ।


ਦਿਲਜੀਤ ਦੋਸਾਂਝ ਭਾਰਤ ਦੇ ਸਭ ਤੋਂ ਵੱਡੇ ਗਲੋਬਲ ਸੁਪਰਸਟਾਰਾਂ ਵਿੱਚੋਂ ਇੱਕ ਹਨ। ਦਿਲ ਤੋਂ ਦਿਲਜੀਤ ਪੰਜਾਬ ਦਾ ਪੁੱਤਰ ਹੈ। ਪੰਜਾਬੀ ਸੇਵਾ ਦੀਆਂ ਕਦਰਾਂ-ਕੀਮਤਾਂ ਦੀ ਕਦਰ ਕਰਦੇ ਹਨ ਅਤੇ ਹਰ ਥਾਂ ਭਾਈਚਾਰੇ ਨਾਲ ਜੁੜੇ ਰਹਿਣ ਵਿਚ ਵਿਸ਼ਵਾਸ ਰੱਖਦੇ ਹਨ।


ਦਿਲਜੀਤ ਨੇ ਇੰਸਟਾਗ੍ਰਾਮ 'ਤੇ ਰਾਊਂਡਗਲਾਸ ਫਾਊਂਡੇਸ਼ਨ ਬਾਰੇ ਪੋਸਟ ਕੀਤਾ


" ਵਾਸਤਵ ਵਿੱਚ ਦ ਬਿਲੀਅਨ ਟ੍ਰੀ ਪ੍ਰੋਜੈਕਟ ਤੋਂ ਸੱਚਮੁੱਚ ਪ੍ਰਭਾਵਿਤ ਹਾਂ ਅਤੇ ਮੈਂ ਰਾਊਂਡਗਲਾਸ ਫਾਊਂਡੇਸ਼ਨ ਦੇ ਹੋਰ ਵਾਤਾਵਰਣਕ ਯਤਨਾਂ ਦੀ ਕਾਇਲ ਹਾਂ। ਮੇਰਾ ਮੰਨਣਾ ਹੈ ਕਿ ਰੁੱਖ ਲਗਾਉਣਾ ਸੱਚੀ ਸੇਵਾ ਹੈ ਅਤੇ ਪੰਜਾਬ ਵਿੱਚ ਇੱਕ ਅਰਬ ਰੁੱਖ ਲਗਾਉਣ ਦਾ ਤੁਹਾਡਾ ਮਿਸ਼ਨ ਕਮਾਲ ਦਾ ਹੈ। ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਮੈਨੂੰ ਕਿਸੇ ਵੀ ਸਮੇਂ ਸੇਵਾ ਲਈ ਕਾਲ ਕਰੋ,''


ਸਮਾਗਮ ਵਿੱਚ ਮੌਜੂਦ, ਰਾਉਂਡਗਲਾਸ ਫਾਊਂਡੇਸ਼ਨ ਦੇ ਲੀਡਰ, ਵਿਸ਼ਾਲ ਚੌਵਲਾ, ਨੇ ਕਿਹਾ, “ਅਸੀਂ ਦਿਲਜੀਤ, ਨੀਰੂ ਅਤੇ ਜਗਦੀਪ ਦੇ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਮਿਲਣ ਲਈ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ। ਸਾਡੇ ਕੰਮ ਅਤੇ ਮਿਸ਼ਨ ਦੇ ਲਈ ਉਨ੍ਹਾਂ ਦੀ ਮੌਜੂਦਗੀ ਅਤੇ ਸਮਰਥਨ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ ਅਤੇ ਇਹ ਸਾਡੀ ਟੀਮ ਲਈ ਇੱਕ  ਬਹੁਤ ਵੱਡਾ ਮਨੋਬਲ ਬੂਸਟਰ ਹੈ। ਸਾਡੀ ਟੀਮ ਇੱਕ ਅਰਬ ਰੁੱਖ ਲਗਾ ਕੇ ਪੰਜਾਬ ਨੂੰ ਮੁੜ ਹਰਿਆ ਭਰਿਆ ਬਣਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ।


ਜੱਟ ਐਂਡ ਜੂਲੀਅਟ ਟੀਮ ਨੇ ਰਾਊਂਡਗਲਾਸ ਫਾਊਂਡੇਸ਼ਨ ਦੇ ਦ ਬਿਲੀਅਨ ਟ੍ਰੀ ਪ੍ਰੋਜੈਕਟ ਲਈ ਗ੍ਰਾਂਟ ਦਾ ਵੀ ਯੋਗਦਾਨ ਪਾਇਆ।


ਬਿਲੀਅਨ ਟ੍ਰੀ ਪ੍ਰੋਜੈਕਟ 2018 ਵਿੱਚ ਸ਼ੁਰੂ ਹੋਇਆ ਸੀ। ਇਹ ਇੱਕ ਵਿਗਿਆਨ-ਆਧਾਰਿਤ ਜਲਵਾਯੂ ਐਕਸ਼ਨ ਪ੍ਰੋਜੈਕਟ ਹੈ ਜਿਸਦਾ ਉਦੇਸ਼ ਜੰਗਲਾਂ ਨੂੰ ਦੁਬਾਰਾ ਪੈਦਾ ਕਰਨਾ, ਜ਼ਮੀਨੀ ਪਾਣੀ ਦੇ ਪੱਧਰ ਨੂੰ ਸੁਧਾਰਨਾ, ਜੈਵ ਵਿਭਿੰਨਤਾ ਨੂੰ ਵਧਾਉਣਾ ਅਤੇ ਕਾਰਬਨ ਦੀ ਸੀਕਵੇਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪ੍ਰੋਜੈਕਟ ਤਹਿਤ ਰਾਊਂਡਗਲਾਸ ਫਾਊਂਡੇਸ਼ਨ ਨੇ ਦੇਸੀ ਪੌਦੇ ਲਗਾਏ। ਇਹ ਉਹ ਕਿਸਮਾਂ ਲਗਾਉਂਦਾ ਹੈ ਜੋ ਸਥਾਨਕ ਮਿੱਟੀ ਅਤੇ ਮੌਸਮ ਦੀਆਂ ਸਥਿਤੀਆਂ ਵਿੱਚ ਵਿਕਸਿਤ ਹੋ ਸਕਦੀਆਂ ਹਨ ਅਤੇ ਵਧ ਸਕਦੀਆਂ ਹਨ।


ਜਲਵਾਯੂ ਅਤੇ ਵਾਤਾਵਰਣ ਸੰਬੰਧੀ ਕਾਰਵਾਈ ਤੋਂ ਇਲਾਵਾ,ਇਸ ਪ੍ਰੋਗਰਾਮ ਨੇ ਹਜ਼ਾਰਾਂ ਸਥਾਨਕ ਔਰਤਾਂ ਅਤੇ ਮਰਦਾਂ ਲਈ ਆਰਥਿਕ ਮੌਕੇ ਪੈਦਾ ਕੀਤੇ ਹਨ। ਇਸ ਪ੍ਰੋਗਰਾਮ ਤਹਿਤ ਹੁਣ ਤੱਕ 2.2 ਮਿਲੀਅਨ ਤੋਂ ਵੱਧ ਦੇਸੀ ਰੁੱਖ ਲਗਾਏ ਜਾ ਚੁੱਕੇ ਹਨ, 1200 ਤੋਂ ਵੱਧ ਮਿੰਨੀ ਜੰਗਲ ਬਣਾਏ ਗਏ ਹਨ ਅਤੇ ਮਨਰੇਗਾ ਸਕੀਮ ਤਹਿਤ 10,000 ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ।


ਇਹ ਪਹਿਲੀ ਵਾਰ ਨਹੀਂ ਸੀ ਜਦੋਂ ਜੱਟ ਐਂਡ ਜੂਲੀਅਟ ਟੀਮ ਨੇ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਲਈ ਆਪਣਾ ਸਹਿਯੋਗ ਦਿੱਤਾ ਹੋਵੇ। ਪਿਛਲੇ ਹਫ਼ਤੇ, ਜਗਦੀਪ ਸਿੱਧੂ, ਜੋ ਕਿ ਇੱਕ ਵਾਤਾਵਰਣ ਪ੍ਰੇਮੀ ਵੀ ਹੈ, ਨੇ ਲੰਗ ਪਿੰਡ ਵਿੱਚ ਰਾਊਂਡਗਲਾਸ ਫਾਊਂਡੇਸ਼ਨ ਨਰਸਰੀ ਅਤੇ ਫਾਊਂਡੇਸ਼ਨ ਵੱਲੋਂ ਪਟਿਆਲਾ ਦੇ ਬਾਰਾਂ ਪਿੰਡ ਵਿੱਚ ਸਥਾਪਤ ਮਿੰਨੀ ਜੰਗਲਾਤ ਅਤੇ ਕੂੜਾ ਪ੍ਰਬੰਧਨ ਕੇਂਦਰ ਦਾ ਦੌਰਾ ਕੀਤਾ। ਜਗਦੀਪ ਜੱਟ ਐਂਡ ਜੂਲੀਅਟ 3 ਅਤੇ ਸੁਫਨਾ, ਕਿਸਮਤ ਅਤੇ ਮੋਹ ਵਰਗੀਆਂ ਹੋਰ ਬਲਾਕਬਸਟਰ ਹਿੱਟ ਫਿਲਮਾਂ ਦਾ ਨਿਰਦੇਸ਼ਕ ਹੈ।


2023 ਵਿੱਚ, ਨੀਰੂ ਬਾਜਵਾ ਨੇ ਲੁਧਿਆਣਾ ਵਿੱਚ ਰਾਊਂਡਗਲਾਸ ਫਾਊਂਡੇਸ਼ਨ ਸਪੋਰਟਸ ਸੈਂਟਰ ਦਾ ਦੌਰਾ ਕੀਤਾ ਅਤੇ ਰਾਊਂਡਗਲਾਸ ਫਾਊਂਡੇਸ਼ਨ ਦੇ 'ਵਨ ਗਰਲ ਵਨ ਫੁੱਟਬਾਲ' ਪ੍ਰੋਗਰਾਮ ਤਹਿਤ ਸਿਖਲਾਈ ਲੈ ਰਹੀਆਂ 300 ਨੌਜਵਾਨ ਕੁੜੀਆਂ ਨਾਲ ਗੱਲਬਾਤ ਕੀਤੀ। ਨੀਰੂ ਨੇ ਕੁੜੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਲਿੰਗਕ ਧਾਰਨਾਵਾਂ ਨੂੰ ਤੋੜਨ ਲਈ ਪ੍ਰੇਰਿਤ ਕੀਤਾ।


ਪੰਜਾਬ ਫਿਲਮ ਅਤੇ ਮਨੋਰੰਜਨ ਉਦਯੋਗ ਦਿ ਬਿਲੀਅਨ ਟ੍ਰੀ ਪ੍ਰੋਜੈਕਟ ਦੇ ਸਮਰਥਨ ਵਿੱਚ ਖੁੱਲ ਕੇ ਸਾਹਮਣੇ ਆ ਰਿਹਾ ਹੈ। ਵੱਡੇ-ਵੱਡੇ ਨਾਵਾਂ ਸਮੇਤ 100 ਤੋਂ ਵੱਧ ਮਸ਼ਹੂਰ ਹਸਤੀਆਂ ਹੁਣ ਅੱਗੇ ਆ ਰਹੀਆਂ ਹਨ।


ਸਰਗੁਣ ਮਹਿਤਾ, ਐਮੀ ਵਿਰਕ ਅਤੇ ਨਿਮਰਤ ਖਹਿਰਾ ਨੇ ਪ੍ਰੋਜੈਕਟ ਦੇ ਸਮਰਥਨ ਲਈ ਸੋਸ਼ਲ ਮੀਡੀਆ ਮੁਹਿੰਮ ਵਿੱਚ ਹਿੱਸਾ ਲਿਆ। ਇਸ ਦੇ ਬਦਲੇ 'ਚ ਰਾਊਂਡਗਲਾਸ ਫਾਊਂਡੇਸ਼ਨ ਹਰ ਕਲਾਕਾਰ ਦੇ ਨਾਂ 'ਤੇ 500 ਰੁੱਖ ਲਗਾ ਰਹੀ ਹੈ। ਇਨ੍ਹਾਂ ਜਲਵਾਯੂ ਚੈਂਪੀਅਨਾਂ ਦੀ ਬਦੌਲਤ ਪੰਜਾਬ 50,000 ਦੇ ਕਰੀਬ ਰੁੱਖਾਂ ਨਾਲ ਹਰਿਆ ਭਰਿਆ ਹੋ ਜਾਵੇਗਾ।