Mohali Kharar Sunny Enclave Police station Fire News: ਮੋਹਾਲੀ ਦੇ ਥਾਣਾ ਖਰੜ ਦੇ ਅੰਦਰ ਸਥਿਤ ਸੰਨੀ ਇਨਕਲੇਵ ਪੁਲਿਸ ਚੌਕੀ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਅਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। 


COMMERCIAL BREAK
SCROLL TO CONTINUE READING

ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਅਜੇ ਤੱਕ ਨੁਕਸਾਨ ਦਾ ਪੂਰਾ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਵਾਹਨਾਂ ਦੇ ਨਾਲ ਜ਼ਬਤ ਕੀਤੀ ਗਈ ਨਾਜਾਇਜ਼ ਸ਼ਰਾਬ ਦੇ ਡਰੰਮ ਵੀ ਰੱਖੇ ਹੋਏ ਸਨ, ਜਿਸ ਦੇ ਉੱਥੇ ਪਹੁੰਚਣ ਤੋਂ ਬਾਅਦ ਅੱਗ ਹੋਰ ਵੀ ਫੈਲ ਗਈ।


ਇਹ ਵੀ ਪੜ੍ਹੋ Kharar Fire Video: ਖਰੜ ਵਿੱਚ ਇੱਕ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਵੇਖੋ ਵੀਡੀਓ


ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਚੌਕੀ ਦੇ ਉਪਰੋਂ ਲੰਘਦੀ ਹਾਈ ਟੈਂਸ਼ਨ ਬਿਜਲੀ ਦੀ ਲਾਈਨ ਟੁੱਟਣ ਕਾਰਨ ਵਾਪਰਿਆ ਹੈ। ਇਹ ਤਾਰ ਸ਼ਾਰਟ ਸਰਕਟ ਕਾਰਨ ਟੁੱਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਤਾਰ ਟੁੱਟਦੇ ਹੀ ਆਟੋ ਦਾ ਕੱਟ ਲੱਗ ਗਿਆ, ਨਹੀਂ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਜਦੋਂਕਿ ਪੁਲਿਸ ਅਤੇ ਫਾਇਰ ਵਿਭਾਗ ਕੁਝ ਵੀ ਦੱਸਣ ਤੋਂ ਬਚ ਰਹੇ ਹਨ।