Mohali News: ਮੋਹਾਲੀ ਦੇ ਪਿੰਡ ਜਗਤਪੁਰ ਵਿੱਚ ਸਰਕਾਰੀ ਡਿਸਪੈਂਸਰੀ ਦੇ ਹਲਾਤ ਬਦ ਤੋਂ ਬਤਰ ਨਜ਼ਰ ਆਏ ਹਨ। ਪਿੰਡ ਵਿੱਚ ਬਣੀ ਸਰਕਾਰੀ ਡਿਸਪੈਂਸਰੀ ਦੀ ਬਿਲਡਿੰਗ ਇਸ ਵੇਲੇ ਨਸ਼ੇੜੀਆਂ ਅਤੇ ਚੋਰਾਂ ਦਾ ਅੱਡਾ ਬਣੀ ਹੋਈ ਹੈ। ਡਾਕਟਰੀ ਸਟਾਫ ਡਿਸਪੈਂਸਰੀ ਛੱਡ ਗੁਰਦੁਆਰੇ ਵਿੱਚ ਬੈਠਣ ਲਈ ਮਜ਼ਬੂਰ ਹੈ। ਡਿਸਪੈਂਰੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਿਸਪੈਂਰੀ ਦੇ ਮਾੜੇ ਹਲਾਤਾਂ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਵੀ ਦਿੱਤੀ ਹੈ। ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ।


COMMERCIAL BREAK
SCROLL TO CONTINUE READING

ਕਮਿਊਨਿਟੀ ਹੈਲਥ ਇੰਨਚਾਰਜ ਡਾਕਟਰ ਅਮਨਦੀਪਦਾ ਕਹਿਣਾ ਹੈ ਕਿ ਨਸ਼ੇੜੀ ਅਤੇ ਚੋਰ ਇਸ ਡਿਸਪੈਂਸਰੀ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਉਹਨਾਂ ਵੱਲੋਂ ਲਗਾਤਾਰ ਆਪਣੇ ਉੱਚ ਅਧਿਕਾਰੀਆਂ ਨੂੰ ਦਰਖ਼ਾਸਤ ਕੀਤੀ ਜਾ ਰਹੀ ਹੈ ਕਿ ਉਨਾਂ ਲਈ ਡਿਸਪੈਂਸਰੀ ਦੇ ਬਾਹਰ ਕੋਈ ਸੁਰੱਖਿਆ ਗਾਰਡ ਜਾਂ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਉਹਨਾਂ ਨੂੰ ਇੱਕ ਸੁਰੱਖਿਤ ਅਤੇ ਸਵੱਛ ਮਾਹੌਲ ਮਿਲ ਸਕੇ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ। 


ਦੂਜੇ ਪਾਸੇ ਇਸ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਵੱਲੋਂ ਨਾਲ ਗੱਲਬਾਤ ਕੀਤਾ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਤਾਂ ਪਿਛਲੇ ਤਿੰਨ ਸਾਲਾਂ ਤੋਂ ਇਹ ਨਹੀਂ ਪਤਾ ਕਿ ਉਹਨਾਂ ਦੇ ਪਿੰਡ ਜਗਤਪੁਰਾ ਵਿੱਚ ਕੋਈ ਡਿਸਪੈਂਸਰੀ ਨਾਮ ਦੀ ਚੀਜ਼ ਵੀ ਹੈ। ਡਿਸਪੈਂਸਰੀ ਦੇ ਮਾੜੇ ਹਲਾਤ ਹਨ, ਡਾਕਟਰ ਸਰਕਾਰੀ ਬਿਲਡਿੰਗ ਦੀ ਥਾਂ ਗੁਰਦੁਆਰਾ ਸਾਹਿਬ ਵਿੱਚ ਬੈਠਕੇ ਹਨ। ਜਿੱਥੇ ਉਹ ਲੋਕਾਂ ਨੂੰ ਦਵਾਈਆਂ ਦਿੰਦੇ ਹਨ।


ਇਸ ਮੌਕੇ ਲੋਕਾਂ ਨੇ ਦੱਸਿਆ ਕਿ ਬੀਤੇ ਕੱਲ ਪ੍ਰਸ਼ਾਸਨ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਮੋਹਾਲੀ ਦੇ ਪਿੰਡ ਜਗਤਪੁਰਾ ਵਿਖੇ ਸਰਕਾਰ ਆਪ ਕੇ ਦੁਆਰ ਕੈਂਪ ਲਗਾਇਆ ਗਿਆ ਸੀ। ਜਿਸ ਵਿੱਚ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਡਿਸਪੈਂਸਰੀ ਦੇ ਹਲਾਤਾਂ ਬਾਰੇ ਜਾਣੂ ਕਰਵਾਇਆ ਗਿਆ। ਜਿਸ ਨੂੰ ਲੈ ਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿਤੇ ਸਨ ਕਿ ਡਿਸਪੈਂਸਰੀ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇਗਾ।


ਇਸ ਸਬੰਧੀ ਡੀਸੀ ਮੋਹਾਲੀ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਡਿਸਪੈਂਸਰੀ ਦੇ ਹਲਾਤਾਂ ਸਬੰਧੀ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਚੋਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।