Mohali News(Manish Shanker): ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਕਾਰਨ ਆਮ ਜਨਜੀਵਨ ਕਾਫੀ ਜ਼ਿਆਦ ਪ੍ਰਭਾਵਿਤ ਹੋ ਗਿਆ ਹੈ। ਅੱਜ ਮੁਹਾਲੀ ਦੇ ਫੇਸ 5 ਵਿੱਚ ਇੱਕ 35 ਤੋਂ 40 ਸਾਲ ਉਮਰ ਦਾ ਆਦਮੀ ਕੁਰਸੀ 'ਤੇ ਬੈਠਾ ਬੈਠਾ ਹੀ ਦਮ ਤੋੜ ਗਿਆ। ਮ੍ਰਿਤਕ ਦੀ ਪਛਾਣ ਰਾਜ ਬਹਾਦਰ ਵਜੋਂ ਹੋਈ ਹੈ ਜੋ ਕਿ ਫੇਸ ਪੰਜ ਇੱਕ ਪੀਜੀ ਵਿੱਚ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਅਤੇ ਪਿੱਛੋਂ ਇਹ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਸ਼ਹਿਰ ਵਿੱਚ ਕਾਫੀ ਜ਼ਿਆਦਾ ਪੈ ਰਹੀ ਹੈ। ਜਦੋਂ ਉਹ ਜੂਸ ਦੀ ਰੇੜੀ ਦੇ ਕੋਲ ਕੁਰਸੀ 'ਤੇ ਬੈਠ ਸੀ ਅਤੇ ਕਾਫੀ ਦੇਰ ਜਦੋਂ ਉਥੋਂ ਨਾ ਉਠਿਆ ਤਾਂ ਦੁਕਾਨਦਾਰ ਅਤੇ ਰੇੜੀ ਵਾਲੇ ਨੂੰ ਸ਼ੱਕ ਹੋਇਆ। ਉਹਨਾਂ ਨੇ ਨੌਜਵਾਨਾਂ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਕੁਰਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚੁੱਕ ਕੇ ਰੱਖੀ ਦਿੱਤੀ। ਨੌਜਵਾਨ ਨੂੰ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਉਹ ਨਾ ਬੋਲਿਆ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਆ ਕੇ ਨੌਜਵਾਨ ਨੂੰ ਦੇਖਿਆ ਤਾਂ ਉਹ ਦਮ ਤੋੜ ਚੁੱਕਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਮ੍ਰਿਤਕ ਦੇਹ ਫੇਸ ਛੇ ਸਰਕਾਰੀ ਹਸਪਤਾਲ ਦੇ ਵਿੱਚ ਰਖਵਾ ਦਿੱਤੀ।


ਇਹ ਵੀ ਪੜ੍ਹੋ: WI vs AFG Highlights: ਵੈਸਟ ਇੰਡੀਜ਼ ਨੇ ਬਣਾਇਆ ਇਸ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ, ਅਫਗਾਨਿਸਤਾਨ ਨੂੰ 104 ਦੌੜਾਂ ਨਾਲ ਹਰਾਇਆ


 


ਉਸ ਨਾਲ ਰਹਿੰਦੇ ਲੋਕਾਂ ਨੇ ਦੱਸਿਆ ਕਿ ਰਾਜ ਬਹਾਦਰ ਦਾ ਚਾਰ ਕੁ ਸਾਲ ਪਹਿਲਾਂ ਸਿਰ ਦਾ ਕੋਈ ਆਪਰੇਸ਼ਨ ਹੋਇਆ ਸੀ। ਅੱਜ ਕੱਲ੍ਹ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ। ਹੋ ਸਕਦਾ ਹੈ ਕਿ ਉਹ ਗਰਮੀ ਦੀ ਤਾਪ ਨੂੰ ਝੱਲ ਨਹੀਂ ਸਕਿਆ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸਨੂੰ ਬ੍ਰੇਨ ਸਟੋਕ ਦਾ ਅਟੈਕ ਹੋਇਆ ਹੈ। ਫਿਲਹਾਲ ਨੌਜਵਾਨ ਦੀ ਮੌਤ ਕਿਸ ਕਾਰਨ ਕਰਕੇ ਹੋਈ ਹੈ, ਇਸ ਬਾਰੇ ਪੂਰੀ ਜਾਣਕਾਰੀ ਪੋਸਟਮਾਰਟਮ ਹੋਣ ਤੋਂ ਬਾਅਦ ਪਤਾ ਲੱਗੇਗਾ।


ਇਹ ਵੀ ਪੜ੍ਹੋ: Lawrence Bishnoi Viral Video: ਗੈਂਗਸਟਰ ਲਾਰੈਂਸ ਦੀ ਵੀਡੀਓ ਕਾਲ ਵਾਇਰਲ! ਪਾਕਿਸਤਾਨੀ ਡੌਨ ਭੱਟੀ ਨੂੰ ਦੇ ਰਿਹਾ ਹੈ ਈਦ ਦੀਆਂ ਮੁਬਾਰਕਾਂ