Mohali News: ਮੋਹਾਲੀ ਪੁਲਿਸ ਨੇ ਆਈਟੀ ਸਿਟੀ ਇਲਾਕੇ ਵਿੱਚ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ
Mohali News: ਦੋਵੇਂ ਗੈਂਗਸਟਰ ਬੁਲਟ ਮੋਟਰਸਾਈਕਲ `ਤੇ ਸਵਾਰ ਸਨ। ਪਲਕਸ਼ਾ ਯੂਨੀਵਰਸਿਟੀ ਦੇ ਪਿੱਛੇ ਸੈਕਟਰ-101 ਵਿੱਚ ਦੋਵੇਂ ਪੁਲਿਸ ਨੂੰ ਦੇਖ ਘਬਰਾਹ ਗਏ ਅਤੇ ਬੁਲੇਟ ਸਲਿੱਪ ਹੋਣ ਕਾਰਨ ਦੋਵੇਂ ਮੁਲਜ਼ਮ ਡਿੱਗ ਅਤੇ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ।
Mohali News: ਮੋਹਾਲੀ ਪੁਲਿਸ ਨੇ ਆਈਟੀ ਸਿਟੀ ਇਲਾਕੇ ਵਿੱਚ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਦੋਵਾਂ ਮੁਲਜ਼ਮਾਂ ਨੇ ਜ਼ੀਰਕਪੁਰ ਅਤੇ ਮੋਹਾਲੀ ਵਿੱਚ ਕਾਰ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਦੋਵੇਂ ਗੈਂਗਸਟਰ ਬੁਲਟ ਮੋਟਰਸਾਈਕਲ 'ਤੇ ਸਵਾਰ ਸਨ। ਪਲਕਸ਼ਾ ਯੂਨੀਵਰਸਿਟੀ ਦੇ ਪਿੱਛੇ ਸੈਕਟਰ-101 ਵਿੱਚ ਦੋਵੇਂ ਪੁਲਿਸ ਨੂੰ ਦੇਖ ਘਬਰਾਹ ਗਏ ਅਤੇ ਬੁਲੇਟ ਸਲਿੱਪ ਹੋਣ ਕਾਰਨ ਦੋਵੇਂ ਮੁਲਜ਼ਮ ਡਿੱਗ ਅਤੇ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਬਾਈਕ ਸਲਿੱਪ ਹੋਣ ਕਾਰਨ ਦੋਵੇਂ ਡਿੱਗ ਗਏ ਅਤੇ ਜ਼ਖਮੀ ਹੋ ਗਏ।ਜਿਨ੍ਹਾਂ ਨੂੰ ਪੁਲਿਸ ਨੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਦੋਵਾਂ ਮੁਲਜ਼ਮਾਂ ਦੀ ਪਛਾਣ ਧਰਮਿੰਦਰ ਅਤੇ ਲੱਕੀ ਉਰਫ਼ ਕਾਲਾ ਵਜੋਂ ਹੋਈ ਹੈ। ਦੋਵਾਂ ਕੋਲੋਂ ਦੋ .32 ਬੋਰ ਦੇ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ।
ਐਸਪੀ ਦਿਹਾਤੀ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਕੋਈ ਵੀ ਅਸੁਖਾਵੀਂ ਘਟਨਾ ਨਾ ਵਾਪਰ ਜਾਵੇ ਇਸ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਇਲਾਕੇ ਵਿਚ ਗਸ਼ਤ ਕਰਦੀਆਂ ਰਹਿੰਦੀਆਂ ਹਨ। ਇਸ ਤਹਿਤ ਅੱਜ ਜਦੋਂ ਪੁਲਿਸ ਦੀ ਟੀਮ ਇਸ ਇਲਾਕੇ ਵਿੱਚ ਰਾਊਂਡ ਲਗਾ ਰਹੀ ਸੀ ਤਾਂ ਇਹ ਦੋਵੇਂ ਗੈਂਗਸਟਰ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾਹ ਗਏ ਅਤੇ ਮੋਟਰਸਾਈਕਲ ਨੂੰ ਭਜਾਉਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਮੀਂਹ ਪੈਣ ਕਾਰਨ ਰਸਤੇ ਵਿੱਚ ਕਾਫੀ ਪਾਣੀ ਭਰਿਆ ਹੋਇਆ ਸੀ। ਜਿਸ ਕਰਕੇ ਬੁਲੇਟ ਮੋਟਰਸਾਈਕਲ ਸਲਿੱਪ ਕਰ ਗਿਆ ਅਤੇ ਦੋਵੇਂ ਡਿੱਗ ਗਏ ਅਤੇ ਸੱਟਾਂ ਲੱਗ ਗਈਆਂ।
ਇਹ ਵੀ ਪੜ੍ਹੋ: Punjab News: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿਖੇ ਬੂਟਾ ਲਾ ਕੇ ਵਿਸ਼ੇਸ਼ ਮੁਹਿੰਮ ਦੀ ਕੀਤੀ ਸ਼ੁਰੂਆਤ
ਜਦੋਂ ਪੁੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਜਾਣਕਾਰੀ ਮਿਲੀ ਇੱਕ ਧਰਮਿੰਦਰ ਅਤੇ ਦੂਜੇ ਲੱਕੀ ਹੈ। ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਦੋਵਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਫਿਲਹਾਲ ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Mansa News: ਸਰਕਾਰੀ ਭਾਅ ਤੋਂ ਘੱਟ ਕੀਮਤ 'ਤੇ ਮੂੰਗੀ ਖ਼ਰੀਦ ਰਹੀਆਂ ਨਿੱਜੀ ਕੰਪਨੀਆਂ, ਕਿਸਾਨ ਵਿੱਚ ਭਾਰੀ ਰੋਸ