ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਮਾੜੇ ਕੰਮ ਦੀ ਵਜ੍ਹਾ ਨਾਲ ਪੂਰੇ ਪੁਲਿਸ ਵਿਭਾਗ ਦੀ ਕਿਰਕਿਰੀ ਹੋਈ ਹੈ। ਪੁਲਿਸ ਅਧਿਕਾਰੀ ਖ਼ਿਲਾਫ਼ ਹੋਈ ਲੰਬੀ ਜਾਂਚ ਤੋਂ ਬਾਅਦ ਉਸਨੂੰ ਨੌਕਰੀ ਤੋਂ ਹੱਥ ਧੋਣਾ ਪਿਆ।


COMMERCIAL BREAK
SCROLL TO CONTINUE READING


ਦਰਅਸਲ ਸਾਹਮਣੇ ਆਇਆ ਕਿ ਮਹਿਲਾ ਪੁਲਿਸ ਅਧਿਕਾਰੀ (Megan Hall) ਜੋ ਕਿ La Vergne Police Deparment ’ਚ ਨੌਕਰੀ ਕਰਦੀ ਸੀ। ਉਸਨੇ ਡਿਊਟੀ ’ਤੇ ਮੌਜੂਦ ਰਹਿੰਦਿਆਂ ਇੱਕ ਜਾਂ ਦੋ ਨਹੀਂ ਬਲਕਿ 7-8 ਨਾਲ ਦੇ ਪੁਲਿਸ ਮੁਲਾਜ਼ਮਾਂ ਨਾਲ ਸ਼ਰੀਰਕ ਸਬੰਧ ਬਣਾਏ। ਮਾਮਲੇ ਦਾ ਖ਼ੁਲਾਸਾ ਹੋਣ ਤੋਂ ਬਾਅਦ ਮਹਿਲਾ ਅਧਿਕਾਰੀ ਸਣੇ ਹੋਰਨਾਂ ਪੁਲਿਸ ਮੁਲਾਜ਼ਮਾਂ ’ਤੇ ਵਿਭਾਗ ਦੁਆਰਾ ਕਾਰਵਾਈ ਕੀਤੀ ਗਈ। 



ਦੱਸਿਆ ਜਾ ਰਿਹਾ ਹੈ ਕਿ 5 ਪੁਲਿਸ ਮੁਲਾਜ਼ਮਾਂ ਨੂੰ ਇਸ ਮਾਮਲੇ ’ਚ ਨੌਕਰੀ ਤੋਂ ਹੱਥ ਧੋਣਾ ਪਿਆ ਹੈ, ਜਦਕਿ 3 ਜਣਿਆ ਨੂੰ ਬਰਖ਼ਾਸਤ ਕੀਤਾ ਗਿਆ ਹੈ। 



ਇਹ ਮਾਮਲਾ ਅਮਰੀਕਾ ਦੇ ਟੈਨੇਸੀ ਪੁਲਿਸ ਥਾਣੇ ਨਾਲ ਸਬੰਧਤ ਹੈ, ਮਹਿਲਾ ਅਧਿਕਾਰੀ ਵਿਆਹੁਤਾ ਹੈ। ਜਦੋਂ ਇਸ ਮਾਮਲੇ ’ਚ ਮਹਿਲਾ ਅਧਿਕਾਰੀ ਮੇਗਨ ਹਾਲ ਤੋਂ ਪੁਛਗਿੱਛ ਕੀਤੀ ਗਈ ਤਾਂ ਉਸਨੇ ਪੁਲਿਸ ਮੁਲਾਜ਼ਮਾਂ ਨਾਲ ਸਬੰਧ ਹੋਣ ਦੀ ਗੱਲ ਕਬੂਲ ਲਈ। ਉਸਨੇ ਕਿਹਾ ਕਿ ਉਹ Open Marriage ’ਚ ਹੈ, ਮਤਲਬ ਪਤੀ ਦੇ ਹੁੰਦਿਆਂ ਉਹ ਹੋਰ ਕਿਸੇ ਨਾਲ ਆਪਣੀ ਇੱਛਾ ਅਨੁਸਾਰ ਸਬੰਧ ਰੱਖ ਸਕਦੀ ਹੈ।    



ਨਿਊਯਾਰਕ ਪੋਸਟ ’ਚ ਦਿੱਤੀ ਜਾਣਕਾਰੀ ਅਨੁਸਾਰ ਕਿਸੇ ਨੇ La Vergne ਦੇ ਮੇਅਰ ਜੇਸਨ ਕੋਲ (Jason Cole) ਨੂੰ ਮੇਗਨ ਹਾਲ ਦੇ ਕਾਰੇ ਬਾਰੇ ਜਾਣਕਾਰੀ ਦਿੱਤੀ ਸੀ, ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ।


ਇਹ ਵੀ ਪੜ੍ਹੋ: ਮਨਪ੍ਰੀਤ ਸਿੰਘ ਬਾਦਲ ਭਾਜਪਾ ’ਚ ਹੋਏ ਸ਼ਾਮਲ, ਕਾਂਗਰਸ ਨੂੰ ਕਿਹਾ Bye Bye!