Punjab Congress: ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਦੇਵੇਂਦਰ ਯਾਦਵ ਦੀ ਪੰਜਾਬ ਵਿੱਚ ਕਾਂਗਰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਵਜੋਂ ਨਿਯੁਕਤੀ ਦਾ ਸਵਾਗਤ ਕੀਤਾ ਹੈ।


COMMERCIAL BREAK
SCROLL TO CONTINUE READING

ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, "ਦਵਿੰਦਰ ਯਾਦਵ ਸਾਹਿਬ ਕਾਂਗਰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ਼ ਵਜੋਂ ਤਾਜ਼ੀ ਹਵਾ ਦੇ ਸਾਹ ਦੇ ਤੌਰ 'ਤੇ ਪੰਜਾਬ ਆਏ ਹਨ ... ਸੁਆਗਤ ਹੈ !!!"



 ਦੱਸ ਦਈਏ ਕਿ ਦਵਿੰਦਰ ਯਾਦਵ ਨੂੰ ਸ਼ਨੀਵਾਰ ਰਾਤ ਕਾਂਗਰਸ ਜਨਰਲ ਸਕੱਤਰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਸਨ,ਜਿਨ੍ਹਾਂ ਨੂੰ ਨੈਸ਼ਨਲ ਕਾਂਗਰਸ ਨੇ ਹਟਾ ਦਿੱਤਾ ਹੈ। ਕਾਂਗਰਸ ਨੇ ਪੰਜਾਬ 2022 ਵਿਧਾਨਸਭਾ ਇਲੈਕਸ਼ਨ ਹਰੀਸ਼ ਚੌਧਰੀ  ਦੀ ਅਗਵਾਈ ਵਿੱਚ ਹੀ ਲੜਿਆ।


ਜਿਸ ਵਿੱਚ ਕਾਂਗਰਸ ਨੂੰ ਹਾਰ ਦਾ ਸਹਾਮਣਾ ਕਰਨਾ ਪਿਆ ਸੀ, ਹੁਣ ਨੈਸ਼ਨਲ ਕਾਂਗਰਸ ਨੇ ਦਿੱਲੀ ਦੇ ਆਗੂ ਦੇਵੇਂਦਰ ਯਾਦਵ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਹੈ। ਜੇ ਗੱਲ ਕਰੀਂਏ ਬਾਕੀ ਸਬੂੇ ਦੇ ਇੰਚਾਰਜਾਂ ਦੀ ਤਾਂ ਸਚਿਨ ਪਾਇਲਟ ਨੂੰ ਛੱਤੀਸਗੜ੍ਹ ਦਾ ਕਾਂਗਰਸ ਜਨਰਲ ਸਕੱਤਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।


ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਯੂਪੀ ਕਾਂਗਰਸ ਇੰਚਾਰਜ ਵਜੋਂ ਉਨ੍ਹਾਂ ਦੇ ਅਹੁਦਿਆ ਤੋਂ ਮੁਕਤ ਕਰ ਦਿੱਤਾ ਗਿਆ ਹੈ। ਮੁਕੁਲ ਵਾਸਨਿਕ ਕੋਲ ਗੁਜਰਾਤ, ਜਿਤੇਂਦਰ ਸਿੰਘ ਕੋਲ ਅਸਾਮ ਅਤੇ ਮੱਧ ਪ੍ਰਦੇਸ਼ ਅਤੇ ਰਣਦੀਪ ਸਿੰਘ ਸੂਰਜੇਵਾਲਾ ਕੋਲ ਮੱਧ ਪ੍ਰਦੇਸ਼ ਹੈ।


ਦਿੱਲੀ ਅਤੇ ਹਰਿਆਣਾ ਦੇ ਦੀਪਕ ਬਾਬਰੀਆ, ਉੱਤਰ ਪ੍ਰਦੇਸ਼ ਦੇ ਅਵਿਨਾਸ਼ ਪਾਂਡੇ ਅਤੇ ਉਤਰਾਖੰਡ ਦੀ ਕੁਮਾਰੀ ਸ਼ੈਲਜਾ ਸ਼ਾਮਲ ਹਨ। ਕਾਂਗਰਸ ਸੰਗਠਨ ਵਿਚ ਵੱਡਾ ਫੇਰ ਬਦਲ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਤੇ 2024 ਵਿਚ ਹੋਣ ਵਾਲੀਆਂ ਮਹੱਤਵਪੂਰਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਹੈ।


ਜਿਸ ਸੰਬੰਧੀ ਜਾਣਕਾਰੀ ਸ਼ਨੀਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਤੀ ਸੀ।


ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਨੇ ਸ਼ਹਾਦਤ ਵਾਲੇ ਦਿਨਾਂ 'ਚ ਮਾਤਮੀ ਬਿਗਲ ਵਜਾਉਣ ਵਾਲਾ ਫ਼ੈਸਲਾ ਲਿਆ ਵਾਪਸ