Nawanshahr News(NARINDER RATTU): ਨਵਾਂਸ਼ਹਿਰ ਦੇ ਅਧੀਨ ਪੈਂਦੇ ਪਿੰਡ ਤਲਵੰਡੀ ਫੱਤੂ ਵਿਚ 35 ਸਾਲਾ ਦੇ ਨੌਜਵਾਨ ਨੇ 150 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਦਿੱਤਾ। ਐਨੀ ਜ਼ਿਆਦਾ ਉੱਚੀ ਤੋਂ ਹੇਠਾਂ ਡਿੱਗਣ ਨਾਲ ਨੌਜਵਾਨ ਦੇ ਸਿਰ ਵਿੱਚ ਕਾਫੀ ਗੰਭੀਰ ਸੱਟ ਲੱਗ ਗਈ। ਅਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਨੌਜਵਾਨ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ।


COMMERCIAL BREAK
SCROLL TO CONTINUE READING

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਦੋਵੇਂ ਲੜਕੇ ਮਾਨਸਿਕ ਤੌਰ ਤੇ ਪਰੇਸ਼ਾਨ ਹਨ। ਜਿਨ੍ਹਾਂ ਵਿੱਚੋਂ 35 ਸਾਲਾ ਦੇ ਮਨਧੀਰ ਸਿੰਘ ਨੇ 150 ਫੁੱਟ ਉੱਚੀ ਪਿੰਡ ਦੀ ਟੈਂਕੀ 'ਤੇ ਚੜ ਕੇ ਉੱਤੋਂ ਮਾਰੀ ਛਾਲ ਦਿੱਤੀ। ਜਿਸ ਦੇ ਚਲਦੇ ਉਸਦੇ ਸਿਰ ਵਿੱਚ ਕਾਫੀ ਗੰਭੀਰ ਸੱਟ ਲੱਗੀ ਅਤੇ ਸੱਜੇ ਪਾਸੇ ਦੀ ਬਾਂਹ ਬੀ ਦੋ ਥਾਂ ਤੋਂ ਟੁੱਟ ਗਈ ਖੂਨ ਜ਼ਿਆਦਾ ਵੱਗ ਜਾਣ ਕਰਕੇ ਉਸ ਦੀ ਮੌਤ ਹੋ ਗਈ।


ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਰਾਤ ਵੇਲੇ ਇੱਕ ਧਾਰਮਿਕ ਸਥਾਨ 'ਤੇ ਸਾਰੇ ਜਾਣੇ ਇਕੱਠੇ ਹੋਏ ਸੀ ਤਾਂ ਇਹ ਪਤਾ ਨਹੀਂ ਕਿਹੜੇ ਵੇਲੇ ਸਾਡੇ ਕੋਲੋਂ ਵੱਖ ਹੋ ਗਿਆ। ਰਾਤ 10 ਵਜੇ ਅਸੀਂ ਇਸ ਨੂੰ ਫੋਨ ਕਰਦੇ ਰਹੇ ਪਰ ਇਸ ਨੇ ਸਾਡਾ ਫੋਨ ਵੀ ਚੁੱਕਿਆ। ਸਵੇਰ ਸਾਨੂੰ ਪਤਾ ਲੱਗਾ ਕਿ ਉਸ ਨੇ ਪਿੰਡ ਤਲਵੰਡੀ ਫੱਤੂ ਜੋ ਕਿ ਸਾਡਾ ਹੀ ਪਿੰਡ ਹੈ ਬਣੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਦਿੱਤੀ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉਸ ਦੀ ਅੱਧੀ ਬਾਡੀ ਪੱਕੇ ਫਰਸ਼ ਅਤੇ ਅੱਧੀ ਬਾਡੀ ਕੱਚੇ 'ਤੇ ਪਈ ਸੀ।


ਇਹ ਵੀ ਪੜ੍ਹੋ: Ban Vs Afg T20 World Cup: ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾ ਸੈਮੀਫਾਇਨਲ 'ਚ ਐਂਟਰੀ ਕੀਤੀ, ਆਸਟ੍ਰੇਲੀਆ ਟੂਰਨਾਮੈਂਟ ਚੋਂ ਬਾਹਰ


 


ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਗਈ । ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਨੁਸਾਰ ਮ੍ਰਿਤਕ ਡਿਪਰੈਸ਼ਨ ਦਾ ਸ਼ਿਕਾਰ ਸੀ। ਜਿਸ ਕਰਕੇ ਹੋ ਸਕਦਾ ਕਿ ਇਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੋਵੇ।


ਇਹ ਵੀ ਪੜ੍ਹੋ: Sunam News: ਗ਼ਰੀਬ ਬੱਚਿਆਂ ਨੂੰ ਮੁਫ਼ਤ ਵਿਦਿਆ ਦੇ ਨਾਲ-ਨਾਲ ਚੰਗੇ ਸੰਸਕਾਰ ਵੀ ਦੇ ਰਹੀ 'ਵਿਦਿਆ ਭਾਰਤੀ'