Sunam News: ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਉਨ੍ਹਾਂ ਵਿੱਚ ਚੰਗੇ ਸੰਸਕਾਰਾਂ ਦਾ ਸੰਚਾਰ ਕਰਨ ਦੇ ਮਕਸਦ ਨਾਲ ਨਾਲ ਸੇਵਾ ਭਾਰਤੀ ਵੱਡੇ ਪੱਧਰ ਉਤੇ ਯਤਨ ਕਰ ਰਹੀ ਹੈ।
Trending Photos
Sunam News: (ਆਰਐਨ ਕਾਂਸਲ): ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਉਨ੍ਹਾਂ ਵਿੱਚ ਚੰਗੇ ਸੰਸਕਾਰਾਂ ਦਾ ਸੰਚਾਰ ਕਰਨ ਦੇ ਮਕਸਦ ਨਾਲ ਨਾਲ ਸੇਵਾ ਭਾਰਤੀ ਵੱਡੇ ਪੱਧਰ ਉਤੇ ਯਤਨ ਕਰ ਰਹੀ ਹੈ। ਪੰਜਾਬ ਵਿੱਚ ਗ਼ੈਰ ਸਰਕਾਰੀ ਵਿਦਿਅਕ ਸੰਸਥਾ 'ਵਿਦਿਆ ਭਾਰਤੀ' ਨਾਲ ਜੁੜੀ ਹੋਈ ਸੰਸਥਾ 'ਸੇਵਾ ਭਾਰਤੀ' ਸਿੱਖਿਆ ਸੰਸਕਾਰ ਕੇਂਦਰ ਵਿੱਚ ਗਰੀਬ ਦਲਿਤ ਬਸਤੀਆਂ 'ਚੋਂ ਪੜ੍ਹਾਈ ਤੋਂ ਵਾਂਝੇ ਹਜ਼ਾਰਾਂ ਬੱਚਿਆਂ ਨੂੰ ਵਿਦਿਆ ਦਾ ਦਾਨ ਦੇ ਰਹੀ ਹੈ।
ਸੇਵਾ ਕਿਸੇ ਵੀ ਖੇਤਰ ਵਿੱਚ ਹੋਵੇ ਸਮਾਜ ਨੂੰ ਉਸ ਦਾ ਵੱਡਾ ਫਾਇਦਾ ਮਿਲਦਾ ਹੈ ਹੈ। ਕੁਝ ਸੰਸਥਾਵਾਂ ਖ਼ੂਨਦਾਨ, ਕੁਝ ਸੰਸਥਾਵਾਂ ਲੰਗਰ ਵਿਵਸਥਾ ਅਤੇ ਕਈ ਖੇਤਰਾਂ ਵਿੱਚ ਸੇਵਾ ਵਿੱਚ ਜੁਟੀ ਹੈ। ਇਨ੍ਹਾਂ ਸੰਸਥਾਵਾਂ ਦੇ ਹੰਭਲੇ ਦੇ ਸਮਾਜ ਵਿੱਚ ਲੋੜਵੰਦ ਅਤੇ ਗ਼ਰੀਬਾਂ ਨੂੰ ਹਮੇਸ਼ਾ ਫਾਇਦਾ ਮਿਲਦਾ ਹੈ।
ਸੁਨਾਮ ਵਿੱਚ ਮੁਫਤ ਵਿਦਿਆ ਅਤੇ ਸੰਸਕਾਰ ਲੈ ਰਹੇ ਬੱਚਿਆਂ ਨੇ ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਅਤੇ ਦੱਸਿਆ ਕਿ ਇਨ੍ਹਾਂ ਸਿੱਖਿਆ ਸੰਸਕਾਰ ਕੇਂਦਰਾਂ ਵਿੱਚ ਉਨ੍ਹਾਂ ਦੀ ਪੜ੍ਹਾਈ, ਸੰਸਕਾਰ, ਕਸਰਤ ਅਤੇ ਡਾਂਸ ਸਭ ਕੁਝ ਸਿਖਾਇਆ ਜਾਂਦਾ ਹੈ। ਇਸ ਪ੍ਰੋਜੈਕਟ ਦੀ ਗੱਲ ਇਹ ਵੀ ਹੈ ਕਿ ਜਿਸ ਇਲਾਕੇ ਵਿੱਚ ਇਹ ਸੰਸਕਾਰ ਕੇਂਦਰ ਖੋਲ੍ਹਿਆ ਜਾਂਦਾ ਹੈ, ਉਸ ਇਲਾਕੇ ਤੋਂ ਲੜਕੀਆਂ ਨੂੰ ਬਤੌਰ ਅਧਿਆਪਕ ਨਿਯੁਕਤ ਕਰਕੇ ਰੁਜ਼ਗਾਰ ਦੇ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਅਤੇ ਸੰਸਕਾਰ ਦੇ ਕੇ ਸਿੱਖਿਆ ਕੇਂਦਰ ਚਲਾਉਣ ਵਾਲੀ ਲੜਕੀਆਂ ਵੀ ਖੁਸ਼ ਹਨ, ਇਨ੍ਹਾਂ ਕੇਂਦਰਾਂ ਵਿੱਚ ਪੈਣ ਵਾਲੇ ਬੱਚਿਆਂ ਦੇ ਪਰਿਵਾਰਕ ਮੈਂਬਰ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਨਹੀਂ ਥੱਕਦੇ। ਆਯੋਜਕਾਂ ਨੇ ਦੱਸਿਆ ਕਿ ਸੁਨਾਮ ਵਿੱਚ ਚਾਰ ਵਿਦਿਆ ਸੰਸਕਾਰ ਕੇਂਦਰ ਚੱਲ ਰਹੇ ਹਨ। ਪੰਜਾਬਦੇ ਹਰ ਜ਼ਿਲ੍ਹੇ ਵਿੱਚ ਸੰਸਕਾਰ ਕੇਂਦਰ ਚੱਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਸਿਲਾਈ ਸਿਖਲਾਈ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ ਤਾਂ ਕਿ ਲੜਕੀਆਂ ਆਪਣੇ ਪੈਰਾਂ ਉਤੇ ਖੜ੍ਹੀਆਂ ਹੋ ਸਕਣ।
ਇਹ ਵੀ ਪੜ੍ਹੋ : Punjab MP oath ceremony 2024: ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਅੱਜ, ਇੱਥੇ ਦੇਖੋ ਲਿਸਟ ਕਿਹੜੇ ਨਾਮ ਸ਼ਾਮਿਲ