Muktsar News:  ਨੀਟ ਪ੍ਰੀਖਿਆ 2017 ਵਿੱਚ ਟਾਪ ਕਰਨ ਵਾਲੇ ਸ਼੍ਰੀ ਮੁਕਤਸਰ ਸਾਹਿਬ ਦੇ ਨਵਦੀਪ ਸਿੰਘ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ ਹੈ। ਨਵਦੀਪ ਅਕਾਲ ਅਕੈਡਮੀ ਸ਼੍ਰੀ ਮੁਕਤਸਰ ਸਾਹਿਬ ਦਾ ਵਿਦਿਆਰਥੀ ਸੀ ਅਤੇ ਉਸਨੇ 2017 ਵਿਚ ਨੀਟ ਦੀ ਪ੍ਰੀਖਿਆ ਵਿਚ ਟਾਪ ਕੀਤਾ ਸੀਂ। ਨਵਦੀਪ ਇਸ ਸਮੇਂ ਮੌਲਾਨਾ ਆਜ਼ਾਦ ਕਾਲਜ ਨਵੀਂ ਦਿੱਲੀ ਵਿੱਚ ਐਮਡੀ ਰੇਡੀਓ ਡਾਇਗੋਨੋਜ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ।


COMMERCIAL BREAK
SCROLL TO CONTINUE READING

ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ। ਉਸ ਦੀ ਕਮਰੇ ਵਿੱਚ ਪੱਖੇ ਨਾਲ ਲਟਕਦੀ ਹੋਈ ਲਾਸ਼ ਬਰਾਮਦ ਹੋਈ। ਹਾਲਾਂਕਿ ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਵੀ ਬਰਾਮਦ ਨਹੀਂ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਨਵਦੀਪ ਦਾ ਪੂਰਾ ਪਰਿਵਾਰ ਦਿੱਲੀ ਪਹੁੰਚ ਗਿਆ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨਵਦੀਪ ਆਪਣੇ ਪਰਿਵਾਰ ਨਾਲ ਕਾਫੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨਾਲ ਇਸ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਸੀ ਕਿ ਉਹ ਗਲਤ ਕਦਮ ਚੁੱਕੇ।


ਨਵਦੀਪ ਸਿੰਘ ਪਾਰਸੀ ਧਰਮਸ਼ਾਲਾ ਵਿੱਚ ਹੀ ਰਹਿੰਦਾ ਸੀ। ਐਤਵਾਰ ਸਵੇਰੇ ਜਦੋਂ ਉਹ ਕਾਫੀ ਦੇਰ ਤੱਕ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਗਾਰਡ ਨੇ ਦਰਵਾਜ਼ਾ ਖੜਕਾਇਆ। ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਅੰਦਰੋਂ ਕੋਈ ਜਵਾਬ ਨਹੀਂ ਆਇਆ ਤਾਂ ਗਾਰਡ ਨੇ ਹੋਰ ਲੋਕਾਂ ਦੀ ਮਦਦ ਨਾਲ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ। ਨਵਦੀਪ ਅੰਦਰ ਪੱਖੇ ਨਾਲ ਲਟਕ ਰਿਹਾ ਸੀ। ਗਾਰਡ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।


ਮੋਬਾਈਲ ਫੋਰੈਂਸਿਕ ਜਾਂਚ ਲਈ ਭੇਜਿਆ
ਜਦੋਂ ਪੁਲਿਸ ਮੌਕੇ ਉਤੇ ਪੁੱਜੀ ਤਾਂ ਨਵਦੀਪ ਦਾ ਮੋਬਾਈਲ ਉਥੇ ਪਿਆ ਮਿਲਿਆ। ਪੁਲਿਸ ਨੇ ਮੋਬਾਇਲ ਨੂੰ ਕਬਜ਼ੇ 'ਚ ਲੈ ਕੇ ਫੋਰੈਂਸਿਕ ਜਾਂਚ ਲਈ ਲੈਬ 'ਚ ਭੇਜ ਦਿੱਤਾ ਹੈ। ਪੁਲਿਸ ਨੇ ਮੈਡੀਕਲ ਕਾਲਜ 'ਚ ਨਵਦੀਪ ਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਪਰ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ।
ਨਵਦੀਪ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਉਹ ਪੜ੍ਹਾਈ ਵਿੱਚ ਬਹੁਤ ਵਧੀਆ ਸੀ। ਮੌਲਾਨਾ ਆਜ਼ਾਦ ਕਾਲਜ ਤੋਂ ਐਮਬੀਬੀਐਸ ਕਰਨ ਤੋਂ ਬਾਅਦ ਉਸਨੇ ਐਮਡੀ ਵਿੱਚ ਦਾਖ਼ਲਾ ਲਿਆ ਸੀ। ਨਵਦੀਪ ਐਤਵਾਰ ਨੂੰ ਛੁੱਟੀ 'ਤੇ ਸੀ।


ਨਵਦੀਪ ਸਿੰਘ ਦੇ ਪਿਤਾ ਗੋਪਾਲ ਸਿੰਘ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹਨ। ਉਸਦੀ ਮਾਂ ਸਿਮਰਨਜੀਤ ਕੌਰ ਇੱਕ ਜੀਵਨ ਬੀਮਾ ਕੰਪਨੀ ਵਿੱਚ ਕੰਮ ਕਰਦੀ ਹੈ। ਨਵਦੀਪ ਦਾ ਇੱਕ ਛੋਟਾ ਭਰਾ ਵੀ ਹੈ, ਉਹ ਚੰਡੀਗੜ੍ਹ ਦੇ ਇੱਕ ਕਾਲਜ ਤੋਂ ਐਮਬੀਬੀਐਸ ਦੀ ਪੜ੍ਹਾਈ ਕਰ ਰਿਹਾ ਹੈ। ਨਵਦੀਪ ਨੂੰ ਬਚਪਨ ਵਿੱਚ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ।


12ਵੀਂ ਪਾਸ ਕਰਨ ਤੋਂ ਬਾਅਦ ਉਸ ਦਾ ਸੁਪਨਾ ਦਿੱਲੀ ਦੇ ਇੱਕ ਵੱਡੇ ਐਮਬੀਬੀਐਸ ਕਾਲਜ ਵਿੱਚ ਪੜ੍ਹ ਕੇ ਡਾਕਟਰ ਬਣਨ ਦਾ ਸੀ। ਇਸ ਦੇ ਲਈ ਉਸ ਨੇ ਚੰਡੀਗੜ੍ਹ ਦੇ ਇੱਕ ਸੈਂਟਰ ਤੋਂ ਕੋਚਿੰਗ ਲਈ। 2017 ਵਿੱਚ, ਉਸਨੇ NEET ਦੀ ਪ੍ਰੀਖਿਆ ਦਿੱਤੀ ਅਤੇ ਆਲ ਇੰਡੀਆ ਵਿੱਚ ਟਾਪ ਕੀਤਾ। ਨਵਦੀਪ ਦੇ ਇਮਤਿਹਾਨ ਵਿੱਚ 697 ਅੰਕ ਸਨ।


ਇਹ ਵੀ ਪੜ੍ਹੋ : Mohali News: ਮੋਹਾਲੀ 'ਚ ਆਮ ਜਨਤਾ ਨੂੰ ਵੱਡਾ ਝਟਕਾ! ਕੁਲੈਕਟਰ ਰੇਟ 25 ਤੋਂ 50 ਫੀਸਦੀ ਵਧਿਆ