Neha Kakkar Christmas Video: ਬੀਤੇ ਦਿਨੀ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿਚ ਵੀ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ। ਇਸ ਦਿਨ ਨੂੰ ਖਾਸ ਬਣਾਉਂਦੇ ਹੋਏ ਬਾਲੀਵੁੱਡ ਸਿਤਾਰਿਆਂ ਨੇ ਬਹੁਤ ਸਾਰੀਆਂ ਵੀਡੀਓ ਅਤੇ ਫੋਟੋਆਂ ਵੀ ਸ਼ੇਅਰ ਕੀਤੀਆਂ। ਇਸ ਵਿਚਕਾਰ ਕ੍ਰਿਸਮਿਸ ਸੈਲਿਬ੍ਰੇਸ਼ਨ ਦੇ ਰੰਗ ਵਿੱਚ ਮਸ਼ਹੂਰ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ ਵੀ ਰੰਗੇ ਹੋਏ ਨਜ਼ਰ ਆਏ ਹਨ। ਉਨ੍ਹਾਂ ਨੇ ਬੇਹੱਦ ਹੀ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ। ਅਕਸਰ ਨੇਹਾ ਕੱਕੜ ਸੋਸ਼ਲ ਮੀਡਿਆ 'ਤੇ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। 


COMMERCIAL BREAK
SCROLL TO CONTINUE READING

ਹਾਲ ਹੀ ਵਿਚ ਮਸ਼ਹੂਰ ਨੇਹਾ ਕੱਕੜ (Neha Kakkar) ਨੇ ਵੀਡੀਓ ਸ਼ੇਅਰ ਕੀਤਾ ਹੈ ਉਸ ਵਿਚ ਨੇਹਾ ਅਤੇ ਰੋਹਨਪ੍ਰੀਤ ਬਹੁਤ ਹੀ ਪਿਆਰ ਨਾਲ ਕ੍ਰਿਸਮਿਸ ਮਨਾ ਰਹੇ ਹਨ। ਇਸ ਵੀਡੀਓ ਵਿਚ ਨੇਹਾ ਕੱਕੜ ਛੋਟੇ ਛੋਟੇ ਬੱਚਿਆਂ ਨਹੀਂ ਨਜ਼ਰ ਕ੍ਰਿਸਮਿਸ ਮਨਾ ਹੈ ਅਤੇ ਡਾਂਸ ਕਰ ਰਹੀ ਹੈ। ਇਸ ਵੀਡੀਓ ਵਿਚ ਦੇਖ ਸਕਦੇ ਹੋ ਬੇਹੱਦ ਹੀ ਪਿਆਰਾ ਕ੍ਰਿਸਮਿਸ  ਟ੍ਰੀ ਸਜਾਇਆ ਹੋਇਆ ਹੈ ਤੇ ਨੇਹਾ ਦੇ ਨਾਲ ਨਾਲ ਬੱਚਿਆਂ ਨੇ ਵੀ ਲਾਲ ਰੰਗ ਦੀ ਡ੍ਰੇਸ ਪਾਈ ਹੋਈ ਹੈ। ਵੀਡੀਓ ਸ਼ੇਅਰ ਕਰਦੇ ਨੇ ਨੇਹਾ ਕੱਕੜ ਨੇ ਸੋਸ਼ਲ ਮੀਡੀਆ ਅਕਾਊਂਟ ਉੱਪਰ  ਲਿਖਿਆ, ਇਸ ਤਰ੍ਹਾਂ ਅਸੀਂ ਆਪਣੀ ਕ੍ਰਿਸਮਿਸ ਈਵ ਨੂੰ ਹੋਲੀ ਜੋਲੀ ਬਣਾਇਆ !! 


ਇਹ ਵੀ ਪੜ੍ਹੋ: Veer Bal Diwas: PM ਮੋਦੀ 'ਵੀਰ ਬਾਲ ਦਿਵਸ' ਹੋਣਗੇ ਸ਼ਾਮਲ, ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਲੇਖ ਲਿਖਣ ਦੀ ਵੀ ਕੀਤੀ ਅਪੀਲ 


ਕਾਬਿਲੇਗੌਰ ਹੈ ਕਿ ਬਾਲੀਵੁੱਡ ਨੂੰ ਹਿੱਟ ਗੀਤ ਦੇਣ ਵਾਲੀ ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਜਿਹੇ 'ਚ 'ਇੰਡੀਅਨ ਆਈਡਲ ਜੱਜ' ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਪਿਛਲੇ ਦਿਨੀ ਨੇਹਾ ਨੇ ਆਪਣੇ ਪਤੀ ਰੋਹਨਪ੍ਰੀਤ ਸਿੰਘ ਤੋਂ ਕ੍ਰਿਸਮਸ ਦਾ ਤੋਹਫਾ ਮੰਗਿਆ ਹੈ, ਜੋ ਵਾਇਰਲ ਹੋ ਰਿਹਾ ਹੈ। ਦਰਅਸਲ, ਸਿੰਗਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਅਭਿਨੇਤਰੀ ਨੂੰ ਗੀਤ ਗਾਉਂਦੇ ਦੇਖਿਆ ਜਾ ਸਕਦਾ ਹੈ।


ਅਦਾਕਾਰਾ ਅਰਿਜੀਤ ਸਿੰਘ ਦੇ ਗੀਤ 'ਜੋ ਤੁਮ ਨਾ ਹੋ' 'ਤੇ ਲਿਪ ਸਿੰਕਿੰਗ ਕਰ ਰਹੀ ਹੈ। ਵੀਡੀਓ 'ਤੇ ਲਿਖਿਆ ਹੈ, 'ਤੁਸੀਂ ਕ੍ਰਿਸਮਸ ਲਈ ਕੀ ਚਾਹੁੰਦੇ ਹੋ?' ਮੈਂ ਕਿਹਾ, 'ਨਾ ਚਾਹੀਏ ਕੁਛ ਤੁਮਸੇ ਜ਼ਿਆਦਾ ਤੁਮਸੇ ਕਮ ਨਹੀਂ'। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, 'ਹਾਂ ਬਾਸ ਯੇਹ'।


ਹਾਲਾਂਕਿ, ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਨੇ ਕਮੈਂਟਸ 'ਚ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਲਿਖਿਆ, 'ਹਾਂ ਮੈਂ ਵੀ।' ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਆਪਣੇ ਪਿਆਰ ਦੀ ਵਰਖਾ ਕਰ ਰਹੇ ਹਨ। ਇਸ ਦੇ ਨਾਲ ਹੀ ਵੀਡੀਓ 'ਤੇ ਨੇਟੀਜ਼ਨਸ ਦੇ ਕਮੈਂਟਸ ਦਾ ਹੜ੍ਹ ਆ ਰਿਹਾ ਹੈ।