Punjab News: ਨਿਊ ਪਟਵਾਰ ਯੂਨੀਅਨ ਨੇ ਹੜਤਾਲ `ਤੇ ਗਏ ਪਟਵਾਰੀਆਂ ਨੂੰ ਕੰਮ `ਤੇ ਵਾਪਸ ਆਉਣ ਦੀ ਕੀਤੀ ਅਪੀਲ
Punjab News: ਪਟਵਾਰੀਆਂ ਦੀ ਹੜਤਾਲ ਦੇ ਦਰਮਿਆਨ ਨਿਊ ਰੈਵੇਨਿਊ ਪਟਵਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਮਾਲ ਵਿਭਾਗ ਦੇ ਸਾਰੇ ਕੰਮ ਕਰ ਰਹੇ ਹਨ।
Punjab News: ਅੰਮ੍ਰਿਤਸਰ ਵਿੱਚ ਨਿਊ ਰੈਵੇਨਿਊ ਪਟਵਾਰ ਯੂਨੀਅਨ ਨੇ ਪ੍ਰੈਸ ਕਾਨਫਰੰਸ ਕੀਤੀ। ਨਿਊ ਰੈਵੇਨਿਊ ਪਟਵਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਮਾਲ ਵਿਭਾਗ ਦੇ ਸਾਰੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਮੀਡੀਆ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਕੰਮ ਨਹੀਂ ਛੱਡਿਆ ਹੈ। ਨਿਊ ਰੈਵੇਨਿਊ ਪਟਵਾਰ ਯੂਨੀਅਨ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਜੋ ਯੂਨੀਅਨ ਸਰਕਾਰ ਦਾ ਵਿਰੋਧ ਕਰ ਰਹੀ ਹੈ, ਅਸੀਂ ਉਨ੍ਹਾਂ ਦੀ ਹਮਾਇਤ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਨਿਊ ਯੂਨੀਅਨ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੋ ਯੂਨੀਅਨ ਹੜਤਾਲ ਉਪਰ ਗਈ ਹੈ ਉਹ ਕੰਮ ਉਤੇ ਵਾਪਸ ਆ ਜਾਵੇ।
ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਦਾ 'ਮਿਸ਼ਨ ਰੁਜ਼ਗਾਰ'- CM ਮਾਨ ਨੇ 249 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹੜਤਾਲ ਨਾਲ ਉਨ੍ਹਾਂ ਦਾ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਪਟਵਾਰੀ ਉਨ੍ਹਾਂ ਨਾਲ ਰਾਬਤਾ ਬਣਾ ਰਹੇ ਹਨ ਤੇ ਉਹ ਕੰਮ ਕਰਨ ਲਈ ਰਾਜ਼ੀ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਪਟਵਾਰੀਆਂ ਨੂੰ ਆਪਣੇ ਕੰਮ ਉਤੇ ਪਰਤ ਆਉਣਾ ਚਾਹੀਦਾ ਹੈ।
ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਪਟਵਾਰੀਆਂ ਅਤੇ ਸਰਕਾਰ ਦੇ ਆਹਮੋ-ਸਾਹਮਣੇ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਐਸਮਾ ਲਾਗੂ ਕਰ ਦਿੱਤਾ ਸੀ। ਪੰਜਾਬ ਵਿੱਚ ਰੈਵੀਨਿਊ ਪਟਵਾਰੀ ਯੂਨੀਅਨ ਤੇ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਨੇ 1 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀ। ਉਨ੍ਹਾਂ ਵੱਲੋਂ ਸੰਗਰੂਰ ਨਾਲ ਸਬੰਧਤ ਇਕਾਨੂੰਗੋ ਤੇ ਇੱਕ ਪਟਵਾਰੀ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਰੋਧ 'ਚ ਹੜਤਾਲ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਈਸਟ ਪੰਜਾਬ ਅਸੈਂਸ਼ੀਅਲ ਸਰਵਸਿਜ਼ (ਮੇਨਟੇਂਨੈਂਸ) ਐਕਟ 1947 (ESMA) ਲਾਗੂ ਕਰ ਦਿੱਤਾ ਸੀ। ਪੰਜਾਬ ਸਰਕਾਰ ਨੇ ਸੂਬੇ ਵਿੱਚ 31 ਅਕਤਬੂਰ ਤੱਕ ਐਸਮਾ ਲਾਗੂ ਕੀਤਾ ਹੋਇਆ ਤੇ ਨਾਲ ਹੀ ਕਿਹਾ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਇਹ ਜਾਰੀ ਰਹੇਗਾ।
ਐਸਮਾ ਲਾਗੂ ਹੋਣ ਦੇ ਬਾਵਜੂਦ ਪਟਵਾਰੀ ਹੜਤਾਲ ਉਤੇ ਅੜੇ ਹੋਏ ਹਨ। ਇਸ ਦਰਮਿਆਨ ਪਟਵਾਰ ਯੂਨੀਅਨ ਦੋਫਾੜ ਹੁੰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : Fazilka News: ਜਦੋਂ ਵਿਧਾਇਕ ਨਾਲ ਘੁੰਮ ਰਿਹਾ ਸੀ ਮੁਲਜ਼ਮ ਤਾਂ ਵਿਧਾਇਕ ਨੇ ਮੌਕੇ ’ਤੇ ਕੀਤਾ ਪੁਲਿਸ ਦੇ ਹਵਾਲੇ