ਦੁਨੀਆ `ਚ ਪਹਿਲੀ ਵਾਰ ਸਿਗਰਟ `ਤੇ ਲੱਗੀ ਪਾਬੰਦੀ, ਇਸ ਦੇਸ਼ ਨੇ ਪਾਸ ਕੀਤਾ ਕਾਨੂੰਨ
ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ ਪ੍ਰਭਾਵਸ਼ਾਲੀ ਢੰਗ ਨਾਲ ਵਧੇਗੀ ਅਤੇ ਲੋਕਾਂ ਨੂੰ ਇੱਕ ਆਈਡੀ ਦਿਖਾਉਣ ਦੀ ਲੋੜ ਹੋਵੇਗੀ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਉਹ ਯੋਗ ਉਮਰ ਦੇ ਹਨ।
New Zealand cigarette ban news: ਅਜਿਹਾ ਦੁਨੀਆ 'ਚ ਸ਼ਾਇਦ ਹੀ ਕਦੇ ਹੋਇਆ ਹੋਣਾ ਹੈ ਕਿ ਕਿਸੇ ਸਰਕਾਰ ਨੇ ਸਿਗਰਟ 'ਤੇ ਪਾਬੰਦੀ ਲੱਗਾ ਦਿੱਤੀ ਹੈ। ਨਿਊਜ਼ੀਲੈਂਡ ਸਰਕਾਰ ਵੱਲੋਂ ਤੰਬਾਕੂਨੋਸ਼ੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਇੱਕ ਕਾਨੂੰਨ ਪਾਸ ਕਰਕੇ ਸਿਗਰਟ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਨਿਊਜ਼ੀਲੈਂਡ ਨੇ ਤੰਬਾਕੂ ਖੋਜਕਰਤਾਵਾਂ ਅਤੇ ਸਿਹਤ ਨੀਤੀ ਦੇ ਵਕੀਲਾਂ ਦੀਆਂ ਸਿਫ਼ਾਰਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਪੀੜ੍ਹੀ ਲਈ ਸਿਗਰੇਟ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾਉਣ ਲਈ ਇੱਕ ਵਿਲੱਖਣ ਅਤੇ ਵਿਆਪਕ ਯੋਜਨਾ ਦਾ ਐਲਾਨ ਕੀਤਾ ਹੈ।
ਨਿਊਜ਼ੀਲੈਂਡ ਦੀ ਸਰਕਾਰ ਨੇ ਤੰਬਾਕੂਨੋਸ਼ੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇੱਕ ਕਾਨੂੰਨ ਪਾਸ ਕਰਕੇ ਨੌਜਵਾਨਾਂ 'ਤੇ ਸਿਗਰਟ ਖਰੀਦਣ 'ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਹੈ। ਨਵੇਂ ਕਾਨੂੰਨ ਮੁਤਾਬਕ ਨਿਊਜ਼ੀਲੈਂਡ ਵਿੱਚ 1 ਜਨਵਰੀ 2009 ਤੋਂ ਬਾਅਦ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਤੰਬਾਕੂ ਨਹੀਂ ਵੇਚਿਆ ਜਾ ਸਕਦਾ।
ਆਈਡੀ ਦਿਖਾਉਣਾ ਲਾਜ਼ਮੀ
ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ ਪ੍ਰਭਾਵਸ਼ਾਲੀ ਢੰਗ ਨਾਲ ਵਧੇਗੀ ਅਤੇ ਲੋਕਾਂ ਨੂੰ ਇੱਕ ਆਈਡੀ ਦਿਖਾਉਣ ਦੀ ਲੋੜ ਹੋਵੇਗੀ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਉਹ ਯੋਗ ਉਮਰ ਦੇ ਹਨ। ਮਿਲੀ ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਦੀ 2025 ਤੱਕ ਦੇਸ਼ ਨੂੰ ਸਿਗਰਟ ਮੁਕਤ ਬਣਾਉਣ ਦੀ ਯੋਜਨਾ ਹੈ। ਸਟੈਟਿਸਟਿਕਸ ਨਿਊਜ਼ੀਲੈਂਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2022 ਵਿੱਚ ਨਿਊਜ਼ੀਲੈਂਡ ਦੇ ਲੱਗਭਗ 8 ਫ਼ੀਸਦੀ ਬਾਲਗ ਰੋਜ਼ਾਨਾ ਸਿਗਰਟ ਪੀਂਦੇ ਹਨ। ਦੱਸਣਯੋਗ ਹੈ ਕਿ ਇਹ 10 ਸਾਲ ਪਹਿਲਾਂ ਦੇ ਮੁਕਾਬਲੇ 16 ਫੀਸਦੀ ਘੱਟ ਗਿਆ ਸੀ।
ਹੋਰ ਪੜ੍ਹੋ: ਚੱਲਦੇ ਆਟੋਰਿਕਸ਼ਾ 'ਚ ਨਰਸ ਦੇ ਨਾਲ ਜਬਰ-ਜਨਾਹ, ਦੋਵੇਂ ਮੁਲਜ਼ਮ ਕਾਬੂ
ਤੰਬਾਕੂ ਦੀ ਪਾਬੰਦੀ ਨਾਲ ਕੀ ਹਨ ਫਾਇਦੇ
ਮਾਹਿਰਾਂ ਮੁਤਾਬਕ ਤੰਬਾਕੂ ਦੀ ਪਾਬੰਦੀ ਨਾਲ ਅਰਬਾਂ ਡਾਲਰਾਂ ਦੀ ਬੱਚਤ ਹੋਵੇਗੀ ਅਤੇ ਕੈਂਸਰ, ਦਿਲ ਦਾ ਦੌਰਾ, ਸਟ੍ਰੋਕ ਵਰਗੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਨਿਊਜ਼ੀਲੈਂਡ ਦੇ ਸਿਹਤ ਮੰਤਰੀ ਵੱਲੋਂ ਕਿਹਾ ਗਿਆ ਕਿ ਦੇਸ਼ ਸਿਗਰਟਨੋਸ਼ੀ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਨੌਜਵਾਨਾਂ ਲਈ ਪੀੜ੍ਹੀ ਦਰ ਬਦਲਾਅ ਅਤੇ ਬਿਹਤਰ ਸਿਹਤ ਦਾ ਟੀਚਾ ਰੱਖ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਬਿੱਲ ਨੂੰ 76 ਵਿੱਚੋਂ 43 ਵੋਟਾਂ ਨਾਲ ਪਾਸ ਕੀਤਾ ਗਿਆ।
ਹੋਰ ਪੜ੍ਹੋ: ਲੋਕਾਂ ਨੂੰ ਰਾਹਤ; ਪੰਜਾਬ ਦਾ ਇਹ ਟੋਲ ਪਲਾਜ਼ਾ ਅੱਜ ਤੋਂ ਹੋਵੇਗਾ ਬੰਦ! CM ਮਾਨ ਦਾ ਵੱਡਾ ਐਲਾਨ
(For more news apart from New Zealand's cigarette ban, stay tuned to Zee PHH)