Faridkot News: ਬਹੁਤ ਚਰਚਿਤ ਗੁਰਪ੍ਰੀਤ ਸਿੰਘ ਹਰੀਨੋਂ ਕਤਲ ਮਾਮਲੇ ਵਿੱਚ ਦੋ ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਪਹਿਲਾਂ ਗਵਾਲੀਅਰ ਪੁਲਿਸ ਵੱਲੋਂ ਇਨ੍ਹਾਂ ਦੋਵਾਂ ਸ਼ੂਟਰਾਂ ਤੋਂ ਅਦਾਲਤ ਦੀ ਇਜਾਜ਼ਤ ਤੋਂ ਬਾਅਦ ਇੱਕ ਘੰਟੇ ਲਈ ਪੁੱਛੀਛ ਕੀਤੀ ਗਈ ਸੀ ਉੱਥੇ ਹੁਣ ਐਨਆਈਏ ਦੀ ਟੀਮ ਵੱਲੋਂ ਵੀ ਇਸ ਮਾਮਲੇ ਵਿੱਚ ਸ਼ੂਟਰਾਂ ਤੋਂ ਪੁੱਛਗਿੱਛ ਲਈ ਫਰੀਦਕੋਟ ਦਾ ਰੁੱਖ ਕੀਤਾ ਹੈ।


COMMERCIAL BREAK
SCROLL TO CONTINUE READING

ਹੁਣ ਕੇਂਦਰੀ ਜਾਂਚ ਏਜੰਸੀ ਐਨਆਈਏ ਨੇ ਵੀ ਇਸ ਕੇਸ ਵਿੱਚ ਦਾਖ਼ਲ ਹੋ ਗਿਆ ਹੈ। ਦੱਸ ਦਈਏ ਕਿ ਫੜੇ ਗਏ ਦੋਨੋਂ ਸ਼ੂਟਰਾਂ ਵਿੱਚੋਂ ਇੱਕ ਸ਼ੂਟਰ ਦੇ ਭਰਾ ਬਲਵੀਰ ਸਿੰਘ ਨੂੰ ਅਰਸ਼ ਡੱਲਾ ਵੱਲੋਂ ਇਸ ਹੱਤਿਆਕਾਂਡ ਲਈ ਪੇਮੈਂਟ ਭੇਜੀ ਗਈ ਸੀ। ਇਸ ਮਾਮਲੇ ਵਿੱਚ ਹੁਣ ਐਨਆਈਏ ਟੀਮ ਕੁਝ ਤੱਥ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।


ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕੈਨੇਡਾ ਬੇਸ ਦੇ ਅੱਤਵਾਦੀ ਅਰਸ਼ ਡੱਲਾ ਗਿਰੋਹ ਨਾਲ ਸਬੰਧਤ ਦੋਵੇਂ ਸ਼ੂਟਰਾਂ ਤੋਂ ਐਨਆਈਏ ਦੀ ਟੀਮ ਪੁੱਛਗਿੱਛ ਕਰ ਰਹੀ ਹੈ। ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਐਨਆਈਏ ਵੱਲੋਂ ਇਸ ਕਤਲ ਦੇ ਅੱਤਵਾਦੀ ਸਬੰਧ ਦੀ ਜਾਂਚ ਕੀਤੀ ਜਾ ਰਹੀ ਹੈ। ਵਾਰਿਸ ਪੰਜਾਬ ਦੀ ਸੰਸਥਾ ਦੇ ਸਾਬਕਾ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਹਰੀਨੋਂ ਦੀ ਪਿਛਲੇ ਮਹੀਨੇ 9 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਦੋ ਬਾਈਕ ਸਵਾਰ ਸ਼ੂਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।


ਇਸ ਮਾਮਲੇ 'ਚ ਹਾਲ ਹੀ 'ਚ ਪੁਲਿਸ ਨੇ ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਗਿਰੋਹ ਨਾਲ ਸਬੰਧਤ ਬਰਨਾਲਾ ਜ਼ਿਲ੍ਹੇ ਦੇ ਦੋ ਸ਼ੂਟਰਾਂ ਨਵਜੋਤ ਸਿੰਘ ਤੇ ਅਨਮੋਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਫਿਲਹਾਲ ਪੁਲਿਸ ਰਿਮਾਂਡ 'ਤੇ ਹੈ।


ਹੁਣ ਤੱਕ 6 ਮੁਲਜ਼ਮ ਗ੍ਰਿਫ਼ਤਾਰ
ਬੁੱਧਵਾਰ ਸ਼ਾਮ ਨੂੰ NIA ਦੀ ਟੀਮ ਫਰੀਦਕੋਟ ਪਹੁੰਚੀ ਅਤੇ ਦੋਵਾਂ ਸ਼ੂਟਰਾਂ ਤੋਂ ਪੁੱਛਗਿੱਛ ਕੀਤੀ ਅਤੇ ਇਸ ਕਤਲ ਪਿੱਛੇ ਅੱਤਵਾਦੀ ਸਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ 'ਚ ਪੁਲਿਸ ਨੇ ਆਪਣੀ ਜਾਂਚ ਦੇ ਆਧਾਰ 'ਤੇ ਵਿਦੇਸ਼ 'ਚ ਬੈਠੇ ਅਰਸ਼ ਡੱਲਾ ਅਤੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਸੀ।


ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਕਤਲ ਕੇਸ ਵਿੱਚ ਪੁਲਿਸ ਵੱਲੋਂ ਹੁਣ ਤੱਕ ਦੋਨਾਂ ਗੋਲੀਕਾਂਡਾਂ ਸਮੇਤ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਕਤਲ ਤੋਂ ਪਹਿਲਾਂ ਰੇਕੀ ਕਰਨ ਵਾਲੇ ਤਿੰਨ ਮੁਲਜ਼ਮਾਂ ਤੋਂ ਇਲਾਵਾ ਕਤਲ ਲਈ ਅਰਸ਼ ਡੱਲਾ ਤੋਂ ਪੈਸੇ ਲੈਣ ਵਾਲੇ ਸ਼ੂਟਰ ਦਾ ਭਰਾ ਵੀ ਸ਼ਾਮਲ ਹੈ।