Samrala News (ਵਰੁਣ ਕੌਸ਼ਲ): ਨਹਿੰਗ ਸਿੰਘ ਦਾ ਬਾਣਾ ਪਾ ਕੇ ਸ਼ਰਾਰਤੀ ਅਨਸਰਾਂ ਵੱਲੋਂ ਨਸ਼ਾ ਵੇਚਣ ਤੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਸਮਰਾਲਾ ਵਿੱਚ ਨਹਿੰਗ ਜਥੇਬੰਦੀਆਂ ਨੇ ਮਾਛੀਵਾੜਾ ਰੋਡ ਦੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਇੱਕ ਸਾਂਝੇ ਤੌਰ ਉਤੇ ਮੀਟਿੰਗ ਕੀਤੀ।


COMMERCIAL BREAK
SCROLL TO CONTINUE READING

ਇਸ ਵਿੱਚ ਉਨ੍ਹਾਂ ਨੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਜਾਂ ਤਾਂ ਇਹ ਧਾਰਮਿਕ ਬਾਣਾ ਉਤਾਰ ਦੇਣ ਜਾਂ ਉਹ ਸੁਧਰ ਜਾਣ ਨਹੀਂ ਤਾਂ ਉਨ੍ਹਾਂ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਇਨ੍ਹਾਂ ਸ਼ਰਾਰਤੀ ਅਨਸਰਾਂ ਉਤੇ ਪਹਿਲਾਂ ਨਹਿੰਗ ਸਿੰਘ ਜਥੇਬੰਦੀਆਂ ਆਪਣੇ ਵੱਲੋਂ ਕਾਰਵਾਈ ਕਰਨਗੀਆਂ ਅਤੇ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਉਪਰ ਕਾਰਵਾਈ ਕਰਵਾਈ ਜਾਵੇਗੀ।


ਨਹਿੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਹਲਕਾ ਸਮਰਾਲਾ ਵਿੱਚ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਵਾਂਗੇ। ਨਹਿੰਗ ਸੁਜਾਨ ਸਿੰਘ ਮਜਾਲੀ ਜਥੇਦਾਰ ਬਾਬਾ ਬੁੱਢਾ ਦਲ ਨੇ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕਿ ਅੱਜ-ਕੱਲ੍ਹ ਕੁਝ ਸਿੰਘ ਨੀਲੇ ਬਾਣੇ ਨੂੰ ਪਾ ਕੇ ਗਲਤ ਕੰਮ, ਨਸ਼ਾ ਵੇਚਣ, ਲੋਕਾਂ ਨਾਲ ਕੁੱਟਮਾਰ ਕਰਨ, ਨਾਜਾਇਜ਼ ਕਬਜ਼ੇ ਕਰਨ, ਲੋਕਾਂ ਨਾਲ ਕੁੱਟਮਾਰ ਬਦਮਾਸ਼ੀ ਦੇ ਕੰਮ ਕਰ ਰਹੇ ਹਨ।


ਇਹ ਸਾਰੇ ਸ਼ਰਾਰਤੀ ਅਨਸਰ ਨੀਲੇ ਬਾਣੇ ਦੀ ਬਦਨਾਮੀ ਕਰ ਰਹੇ ਹਨ। ਇਨ੍ਹਾਂ ਨੂੰ ਰੋਕਣ ਵਾਸਤੇ ਹੀ ਅੱਜ ਅਸੀਂ ਸਾਰੇ ਸਿੰਘ ਇਕੱਠੇ ਹੋਏ ਹਾਂ ਜਿਹੜਾ ਵੀ ਸਿੰਘ ਗੁਰੂ ਮਰਿਆਦਾ ਦੇ ਉਲਟ ਚੱਲ ਕੇ ਇਹੋ ਜਿਹੇ ਕੰਮ ਕਰਦਾ ਹੈ ਅਸੀਂ ਸਾਰੇ ਉਨ੍ਹਾਂ ਦਾ ਸਾਥ ਨਹੀਂ ਦਵਾਂਗੇ।


ਇਨ੍ਹਾਂ ਨਕਲੀ ਸਿੰਘਾਂ ਨੇ ਕਿਸੇ ਵੀ ਨਹਿੰਗ ਜਥੇਬੰਦੀ ਤੋਂ ਅੰਮ੍ਰਿਤ ਨਹੀਂ ਛਕਿਆ ਹੁੰਦਾ ਜਦੋਂ ਇਹ ਨਕਲੀ ਸਿੰਘ ਅਜਿਹੀ ਕਾਰਵਾਈ ਕਰਦੇ ਹਨ ਤਾਂ ਮੀਡੀਆ ਵਿੱਚ ਜਦੋਂ ਖਬਰ ਜਾਂਦੀ ਹੈ ਤਾਂ ਨਹਿੰਗ ਸਿੰਘਾਂ ਦੀ ਬਦਨਾਮੀ ਹੁੰਦੀ ਹੈ ਜਿਸ ਨਾਲ ਮਨ ਨੂੰ ਠੇਸ ਪਹੁੰਚਦੀ ਹੈ।


ਇਹ ਵੀ ਪੜ੍ਹੋ : Agriculture News: ਪੰਜਾਬ 'ਚ ਨਕਲੀ ਖਾਦ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ; ਦੋ ਖਾਦ ਕੰਪਨੀਆਂ ਦੇ ਲਾਇਸੈਂਸ ਰੱਦ


ਉਨ੍ਹਾਂ ਨੇ ਮੀਡੀਆ ਅੱਗੇ ਬੇਨਤੀ ਕੀਤੀ ਕਿ ਜਦੋਂ ਵੀ ਕੋਈ ਅਜਿਹਾ ਨਹਿੰਗ ਸਿੰਘ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੀ ਦਲ ਪੰਥ ਦੀ ਚੰਗੀ ਤਰ੍ਹਾਂ ਪਹਿਚਾਣ ਕੀਤੀ ਜਾਵੇ ਤੇ ਉਸਦੇ ਉਸ ਦਲ ਪੰਥ ਦਾ ਨਾਮ ਪਾ ਕੇ ਹੀ ਖਬਰ ਲਗਾਈ ਜਾਵੇ।


ਇਹ ਵੀ ਪੜ੍ਹੋ : Jammu Kashmir News: ਕੇਂਦਰ ਨੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨੂੰ ਦਿੱਲੀ ਦੇ ਐਲਜੀ ਵਰਗੇ ਦਿੱਤੇ ਅਧਿਕਾਰ