Mohali News: ਸੀਰੀਅਲ ਦੀ ਸ਼ੂਟਿੰਗ ਰੋਕਣ ਵਾਲਾ ਨਹਿੰਗ ਸਿੰਘ ਸ਼ਰਾਬੀ ਹਾਲਤ `ਚ ਗ਼ਰੀਬ ਦੀ ਝੁੱਗੀ ਤੋੜਦਾ ਫੜਿਆ
Mohali News: ਸ਼ਰਾਬੀ ਹਾਲਤ ਵਿੱਚ ਨਹਿੰਗ ਸਿੰਘ ਗਰੀਬੀ ਦੀ ਝੁੱਗੀ ਤੋੜਦਾ ਫੜਿਆ ਗਿਆ। ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਉਸ ਨੂੰ ਬੜੀ ਮੁਸ਼ੱਕਤ ਨਾਲ ਰੋਕਿਆ।
Mohali News: ਖਰੜ ਦੇ ਘੜੂੰਆਂ ਵਿੱਚ ਚੱਲ ਰਹੀ ਉਡਾਰੀਆ ਸੀਰੀਅਲ ਦੀ ਸ਼ੂਟਿੰਗ ਵਿੱਚ ਜਿਹੜੇ ਨਹਿੰਗ ਸਿੰਘ ਸ਼ੂਟਿੰਗ ਰੋਕਣ ਲਈ ਪੁੱਜੇ ਸਨ। ਨਕਲੀ ਗੁਰਦੁਆਰਾ ਸਾਹਿਬ ਪਾਲਕੀ ਤੇ ਨਿਸ਼ਾਨ ਸਾਹਿਬ ਬਣਾ ਕੇ ਇੱਕ ਲਾਵਾਂ ਦਾ ਸੀਨ ਨੂੰ ਲੈ ਕੇ ਨਹਿੰਗ ਸਿੰਘ ਨੇ ਭਾਰੀ ਹੰਗਾਮਾ ਕੀਤਾ ਸੀ ਅਤੇ ਦੋ ਦਿਨ ਬਾਅਦ ਹੀ ਪੰਜਾਬੀ ਅਦਾਕਾਰ ਮਲਕੀਤ ਰੌਣੀ ਨੇ ਉਨ੍ਹਾਂ ਨੂੰ ਸ਼ਰਾਬੀ ਹਾਲਤ ਵਿੱਚ ਇੱਕ ਗਰੀਬ ਦੀ ਝੁੱਗੀ ਤੋੜਦੇ ਹੋਏ ਨੂੰ ਫੜਿਆ ਹੈ। ਮਾਮਲਾ ਭਖਦਾ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨਹਿੰਗ ਸਿੰਘ ਨੂੰ ਪੁੱਛਗਿੱਛ ਲੈ ਆਪਣੇ ਨਾਲ ਲੈ ਗਈ।
ਕਾਬਿਲੇਗੌਰ ਹੈ ਕਿ ਮੋਹਾਲੀ ਦੇ ਪਿੰਡ ਘੜੂੰਆਂ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਪ੍ਰਬੰਧਕਾਂ ਵੱਲੋਂ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਨਕਲੀ ਅਨੰਦ ਕਾਰਜ ਕਰਵਾਏ ਜਾ ਰਹੇ ਸਨ। ਇਸ ਦੀ ਭਿਣਕ ਸਿੱਖ ਜਥੇਬੰਦੀਆਂ ਨੂੰ ਲੱਗਣ ਉਤੇ ਸਿੱਖ ਨੌਜਵਾਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਸਾਰਾ ਸਮਾਨ ਕਬਜ਼ੇ ਵਿੱਚ ਲੈਕੇ ਪ੍ਰਬੰਧਕਾਂ ਖਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕਰ ਦਿੱਤੀ।
ਪਿੰਡ ਘੜੂਆਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਦੇ ਪਿਛਲੇ ਪਾਸੇ ਬਣੀ ਫਿਲਮ ਸਿਟੀ ਵਿੱਚ ਫਿਲਮ ਦੇ ਪ੍ਰਬੰਧਕਾਂ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਨਕਲੀ ਗੁਰਦੁਆਰਾ ਸਾਹਿਬ ਤਿਆਰ ਕਰਕੇ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਕਲੀ ਰੱਖ ਕੇ ਨਕਲੀ ਅਨੰਦ ਕਾਰਜ ਕਰਵਾਏ ਜਾ ਰਹੇ ਸਨ ਜਿਸ ਦੀ ਸੂਚਨਾ ਸਿੱਖ ਜਥੇਬੰਦੀਆਂ ਨੂੰ ਮਿਲੀ। ਉਨ੍ਹਾਂ ਨੇ ਮੌਕੇ ਉਤੇ ਜਾ ਕੇ ਦੇਖਿਆ ਕਿ ਫਿਲਮ ਨਿਰਮਾਤਾ ਵੱਲੋਂ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਉਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਕਲੀ ਸਰੂਪ ਰੱਖ ਕੇ ਨਕਲੀ ਅਨੰਦ ਕਾਰਜ ਕਰਵਾਏ ਜਾਣ ਦਾ ਸਖਤ ਨੋਟਿਸ ਲਿਆ।
ਨਿਹੰਗ ਸਿੰਘ ਨੇ ਦੱਸਿਆ ਸੀ ਕਿ ਫਿਲਮ ਪ੍ਰਬੰਧਕਾਂ ਵੱਲੋਂ ਕਿਸੇ ਫਿਲਮ ਲਈ ਵਿਆਹ ਦਾ ਸੀਨ ਫਿਲਮਾਉਣ ਲਈ ਜਿੱਥੇ ਨਕਲੀ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਉਥੇ ਹੀ ਆਨੰਦ ਕਾਰਜ ਦੀ ਰਸਮ ਅਦਾ ਕਰਨ ਲਈ ਨਕਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਇਸ ਦੀ ਤਾਬਿਆ ਇੱਕ ਪਾਠੀ ਸਿੰਘ ਨੂੰ ਨਕਲੀ ਚੋਰ ਕਰਨ ਲਈ ਬਿਠਾਇਆ ਗਿਆ ਸੀ।
ਇਹ ਵੀ ਪੜ੍ਹੋ : Ravneet Bittu News: ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਨਿਰਮਲਾ ਸੀਤਾਰਮਨ ਨਾਲ ਪੰਜਾਬ ਦੇ ਮੁੱਦਿਆਂ 'ਤੇ ਕੀਤੀ ਚਰਚਾ