Nangal News: (ਬਿਮਲ ਸ਼ਰਮਾ): ਅੱਜ ਦਾ ਉਹ ਇਤਿਹਾਸਿਕ ਦਿਨ 28 ਅਪ੍ਰੈਲ 1954  ਇਸ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਚੀਨ ਦੇ ਪ੍ਰਧਾਨ ਮੰਤਰੀ ਚਾਊ ਇਨ ਲਾਈ ਵਿਚਾਲੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਘਿਰੇ ਖੂਬਸੂਰਤ ਨੰਗਲ ਸ਼ਹਿਰ ਵਿੱਚ ਪੰਚਸ਼ੀਲ ਸਮਝੌਤਾ ਹੋਇਆ ਸੀ।


COMMERCIAL BREAK
SCROLL TO CONTINUE READING

ਸਾਲ 1954 ਵਿੱਚ ਭਾਖੜਾ ਡੈਮ ਦੇ ਨਿਰਮਾਣ ਸਮੇਂ ਇਹ ਸਮਝੌਤਾ ਹੋਇਆ ਸੀ। 1954 ਵਿੱਚ ਭਾਖੜਾ ਡੈਮ ਬਣਾਉਣ ਦੇ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਚੀਨ ਦੇ ਨਾਲ ਚੰਗੇ ਸਬੰਧ ਬਣਾਉਣ ਲਈ ਚੀਨ ਦੇ ਪ੍ਰਧਾਨ ਮੰਤਰੀ ਚਾਉ ਇਨ ਲਾਈ ਨੂੰ ਭਾਰਤ ਆਉਣ ਦਾ ਨਿਓਤਾ ਦਿੱਤਾ ਸੀ ਤੇ ਇਸ ਸਮਝੌਤੇ ਤੋਂ ਬਾਅਦ ਹਿੰਦੀ ਚੀਨੀ ਭਾਈ ਭਾਈ ਦੇ ਨਾਅਰੇ ਲੱਗੇ ਸਨ।


ਜਦੋਂ ਵੀ ਭਾਰਤ ਤੇ ਚੀਨ ਵਿਚ ਆਪਸੀ ਹਾਲਾਤ ਖ਼ਰਾਬ ਹੁੰਦੇ ਹਨ ਤਾਂ ਇਸ ਸਮਝੌਤੇ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ । ਜਿਸ ਜਗ੍ਹਾ ਬੈਠ ਕੇ ਪੰਚਸ਼ੀਲ ਸਮਝੌਤਾ ਹੋਇਆ ਸੀ। ਇਸ ਗਲਾਸ ਹਾਊਸ ਨੂੰ ਇੱਕ ਦਿਨ ਵਿੱਚ ਬਣ ਕੇ ਤਿਆਰ ਕੀਤਾ ਗਿਆ ਸੀ।


ਇਸ ਇਤਿਹਾਸਿਕ ਸਮਝੌਤੇ ਦੀਆਂ ਯਾਦਾਂ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਭਾਖੜਾ ਬਿਆਸ ਮੈਨੇਜਮੇਂਟ ਬੋਰਡ ਦੇ ਸਤਲੁਜ ਸਦਨ ਵਿੱਚ ਬਹੁਤ ਹੀ ਸੁੰਦਰ ਸਤਲੁਜ ਦਰਿਆ ਕਿਨਾਰੇ ਅੱਜ ਵੀ ਪੰਚਸ਼ੀਲ ਸਮਝੌਤੇ ਦੀਆਂ ਸ਼ਰਤਾਂ ਜੋ ਇੱਕ ਪੱਥਰ ਉਤੇ ਉਕਰੀਆਂ ਹੋਈਆਂ ਹਨ ਤੇ ਉਹ ਗਲਾਸ ਹਾਊਸ ਜਿਸ ਜਗ੍ਹਾ ਬੈਠ ਕੇ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸਮਝੌਤੇ ਸਬੰਧੀ ਗੱਲਬਾਤ ਕੀਤੀ ਸੀ ਨੂੰ ਸੰਭਾਲ ਕੇ ਰੱਖਿਆ ਗਿਆ ਹੈ।


ਤੁਹਾਨੂੰ ਦੱਸ ਦੇਈਏ ਕਿ ਭਾਰਤ ਸ਼ੁਰੂ ਤੋਂ ਹੀ ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਵਧਾਵਾ ਦੇਣ ਲਈ ਯਤਨਸ਼ੀਲ ਰਿਹਾ ਹੈ। ਸਾਲ 1954 ਵਿੱਚ ਭਾਖੜਾ ਡੈਮ ਦੇ ਨਿਰਮਾਣ ਸਮੇਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਚੀਨ ਨਾਲ ਚੰਗੇ ਸਬੰਧ ਬਣਾਉਣ ਲਈ ਚੀਨ ਦੇ ਪ੍ਰਧਾਨ ਮੰਤਰੀ ਚਾਊ ਇਨ ਲਾਈ ਨੂੰ ਭਾਰਤ ਬੁਲਾਇਆ ਸੀ ਅਤੇ ਪੰਚਸ਼ੀਲ ਸਮਝੌਤਾ ਕੀਤਾ ਸੀ।


ਇਸ ਸਮਝੌਤੇ ਦੀਆਂ ਪੰਜ ਸ਼ਰਤਾਂ ਸਨ ਜਿਸ ਕਰਕੇ ਇਸ ਸਮਝੌਤੇ ਦਾ ਨਾਮ ਪੰਚਸ਼ੀਲ ਸਮਝੌਤਾ ਰੱਖਿਆ ਗਿਆ


  • ਇਸ ਦੂਸਰੇ ਦੀ ਪ੍ਰਦੇਸ਼ਿਕ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨਾ 

  • ਇੱਕ ਦੂਜੇ ਖਿਲਾਫ਼ ਹਮਲਾਵਰ ਕਾਰਵਾਈ ਨਾ ਕਰੋ।

  • ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣਾ।

  • ਸਮਾਨਤਾ ਅਤੇ ਆਪਸੀ ਲਾਭ ਦੀ ਨੀਤੀ ਦਾ ਪਾਲਣ ਕਰਨਾ।

  • ਸ਼ਾਂਤੀਪੂਰਨ ਸਹਿ-ਹੋਂਦ ਦੀ ਨੀਤੀ ਵਿੱਚ ਵਿਸ਼ਵਾਸ ਕਰਨਾ।


ਅੱਜ ਵੀ ਇਸ ਸਮਝੌਤੇ ਦੇ ਇਤਿਹਾਸਿਕ ਪਲਾਂ ਨੂੰ ਸਾਂਭ ਕੇ ਰੱਖਿਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਪੰਡਿਤ ਜਵਾਹਰ ਲਾਲ ਨਹਿਰੂ ਦਾ ਨੰਗਲ ਸ਼ਹਿਰ ਦੇ ਨਾਲ ਖ਼ਾਸ ਲਗਾਅ ਸੀ। ਇਸ ਲਈ ਭਾਖੜਾ ਡੈਮ ਬਣਾਉਣ ਦੇ ਸਮੇਂ 13 ਵਾਰ ਉਹ ਨੰਗਲ ਆਏ ਸਨ। ਭਾਰਤ ਹਮੇਸ਼ਾ ਹੀ ਚੀਨ ਨਾਲ ਚੰਗੇ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਮਗਰ ਚੀਨ ਹਮੇਸ਼ਾ ਹੀ ਇਸ ਸਮਝੌਤੇ ਦੀਆਂ ਸ਼ਰਤਾਂ ਨੂੰ ਤੋੜਦਾ ਰਿਹਾ ਹੈ।


ਇਹ ਵੀ ਪੜ੍ਹੋ : Punjab Loksabha Seat: ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ