ਮੈਨੂੰ ਬਦਨਾਮ ਕਰਨ ਲਈ ਵਿਰੋਧੀਆਂ ਨੇ ਹਰ ਹੱਥਕੰਡਾ ਅਪਣਾਇਆ: ਫ਼ੌਜਾ ਸਿੰਘ ਸਰਾਰੀ
ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ (Fauja Singh Sarari) ਨੇ ਬੀਤੇ ਦਿਨ ਫਿਰੋਜ਼ਪੁਰ ’ਚ ਪ੍ਰੈਸ-ਕਾਨਫ਼ਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਕੋਲ ਵਿਰੋਧ ਕਰਨ ਲਈ ਕੋਈ ਮੁੱਦਾ ਨਹੀਂ ਹੈ। ਧੀਆਂ ਨੂੰ ਤਨਖ਼ਾਹ ਦੇ ਸਿਰ ’ਤੇ ਪੜ੍ਹਾਇਆ: ਸਰਾਰੀ ਮੰਤਰੀ ਫ਼ੌਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ 3 ਧੀਆਂ ਹਨ, ਜਿਨ੍ਹਾਂ ਨੂੰ
ਚੰਡੀਗੜ੍ਹ: ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ (Fauja Singh Sarari) ਨੇ ਬੀਤੇ ਦਿਨ ਫਿਰੋਜ਼ਪੁਰ ’ਚ ਪ੍ਰੈਸ-ਕਾਨਫ਼ਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਕੋਲ ਵਿਰੋਧ ਕਰਨ ਲਈ ਕੋਈ ਮੁੱਦਾ ਨਹੀਂ ਹੈ।
ਧੀਆਂ ਨੂੰ ਤਨਖ਼ਾਹ ਦੇ ਸਿਰ ’ਤੇ ਪੜ੍ਹਾਇਆ: ਸਰਾਰੀ
ਮੰਤਰੀ ਫ਼ੌਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ 3 ਧੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਆਪਣੀ ਤਨਖ਼ਾਹ ਦੇ ਸਿਰ ’ਤੇ ਪੜ੍ਹਾਇਆ ਹੈ। ਅੱਜ ਜੋ ਉਨ੍ਹਾਂ ਨੂੰ ਜੋ ਤਕਰੀਬਨ 1 ਲੱਖ ਰੁਪਏ ਤਨਖ਼ਾਹ ਮਿਲਦੀ ਹੈ, ਉਹ ਲੋੜਵੰਦ ਗਰੀਬਾਂ ’ਚ ਵੰਡ ਦਿੰਦੇ ਹਨ।
ਧੀਆਂ ਨੇ ਪੁੱਤ ਬਣਕੇ ਕੀਤਾ ਚੋਣ ਪ੍ਰਚਾਰ- ਸਰਾਰੀ
ਆਪਣੇ ਆਰਥਿਕ ਹਲਾਤਾਂ ਦਾ ਜ਼ਿਕਰ ਕਰਦਿਆਂ ਸਰਾਰੀ ਨੇ ਦੱਸਿਆ ਕਿ ਮੇਰੇ ਕੋਲ ਚੋਣਾਂ ਲੜਨ ਲਈ ਪੈਸੇ ਨਹੀਂ ਸਨ ਪਰ ਉਨ੍ਹਾਂ ਦੀਆਂ ਧੀਆਂ ਨੇ ਪੁੱਤ ਬਣਕੇ ਚੋਣ ਪ੍ਰਚਾਰ ਕੀਤਾ। ਹਲਕੇ ਦੇ ਲੋਕਾਂ, ਖ਼ਾਸ ਕਰਕੇ ਧੀਆਂ ਨੇ ਚੋਣਾਂ ਜਿੱਤਾ ਕੇ ਉਨ੍ਹਾਂ ਵਿਧਾਨ ਸਭਾ ਪਹੁੰਚਾਇਆ।
ਆਪਣੇ ’ਤੇ ਲੱਗੇ ਦੋਸ਼ਾਂ ਦੀ ਜਾਂਚ ਕਰਵਾਉਣ ਦੀ ਕੀਤੀ ਅਪੀਲ
ਫ਼ੌਜਾ ਸਿੰਘ ਸਰਾਰੀ ਨੇ ਕਿਹਾ ਜੋਂ ਸਾਜਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਲਈ ਜੋ ਆਡੀਓ ਕਲਿੱਪ (Audio clip) ਵਿਰੋਧੀਆਂ ਦੁਆਰਾ ਵਾਇਰਲ ਕੀਤੀ ਗਈ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਅਤੇ CM ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਵਿਰੋਧੀਆਂ ਕੋਲ ਬੋਲਣ ਲਈ ਕੋਈ ਮੁੱਦਾ ਨਹੀਂ: ਸਰਾਰੀ
ਉਨ੍ਹਾਂ ਦੱਸਿਆ ਕਿ CM ਭਗਵੰਤ ਮਾਨ (Bhagwant Mann) ਦੀ ਅਗਵਾਈ ’ਚ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰ ਰਹੀ ਹੈ। ਲੋਕਾਂ ਨਾਲ ਕੀਤੇ ਵਾਅਦੇ ਪਹਿਲੇ ਸਾਲ ’ਚ ਹੀ ਪੂਰੇ ਕੀਤੇ ਜਾ ਰਹੇ ਹਨ, ਜਿਸ ਕਾਰਨ ਵਿਰੋਧੀ ਧਿਰਾਂ ਬੁਰੀ ਤਰ੍ਹਾਂ ਬੌਖਲਾ ਗਈਆ ਹਨ। ਵਿਰੋਧੀਆਂ ਨੂੰ ਬੋਲਣ ਲਈ ਕੋਈ ਮੁੱਦਾ ਨਹੀਂ ਮਿਲ ਰਿਹਾ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਘਟੀਆ ਹੱਥਕੰਡੇ ਵਰਤ ਰਹੀਆਂ ਹਨ।
ਆਖ਼ਰ ’ਚ ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬ ਨੂੰ ਸਮਰਪਿਤ ਹੈ ਅਤੇ ਉਹ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਦੀ ਸੇਵਾ ਕਰਦੇ ਰਹਿਣਗੇ। ਉਹ ਕਦੇ ਵੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਹਲਕੇ ਦੇ ਲੋਕਾਂ ਦਾ ਉਨ੍ਹਾਂ ਪ੍ਰਤੀ ਵਿਸ਼ਵਾਸ਼ ਟੁੱਟਣ ਨਹੀਂ ਦੇਣਗੇ। ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਪੰਜਾਬ ਵਾਸੀਆਂ ਨੂੰ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ।