Punjab Traffic Rule: ਨਾਬਾਲਿਗਾਂ ਨੂੰ ਵਾਹਨ ਚਲਾਉਂਦੇ ਫੜ੍ਹੇ ਜਾਣ `ਤੇ ਮਾਤਾ-ਪਿਤਾ ਨੂੰ ਹੋਵੇਗੀ ਜੇਲ੍ਹ
Punjab Traffic Rule: ਜੇ ਕੋਈ ਨਾਬਾਲਿਗ ਬੱਚਾ ਸਕੂਟੀ, ਮੋਟਰਸਾਈਕਲ ਜਾਂ ਕਾਰ ਚਲਾਉਂਦੇ ਫੜ੍ਹਿਆ ਜਾਂਦਾ ਹੈ ਤਾਂ ਹੁਣ ਉਸ ਦੇ ਮਾਤਾ-ਪਿਤਾ ਨੂੰ ਸਜ਼ਾ ਹੋਵੇਗੀ।
Punjab Traffic Rule: 31 ਜੁਲਾਈ ਤੋਂ ਪੰਜਾਬ ਵਿੱਚ ਨਵਾਂ ਟ੍ਰੈਫਿਕ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ। ਜੇ ਕੋਈ ਨਾਬਾਲਿਗ ਬੱਚਾ ਸਕੂਟੀ, ਮੋਟਰਸਾਈਕਲ ਜਾਂ ਕਾਰ ਚਲਾਉਂਦੇ ਫੜ੍ਹਿਆ ਜਾਂਦਾ ਹੈ ਤਾਂ ਉਸ ਦੇ ਮਾਤਾ-ਪਿਤਾ ਨੂੰ 3 ਸਾਲ ਦੀ ਸਜ਼ਾ ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ।
ਜੇਕਰ ਬੱਚਾ ਕਿਸੇ ਹੋਰ ਦਾ ਵਾਹਨ ਚਲਾਉਂਦਾ ਫੜ੍ਹਿਆ ਗਿਆ ਤਾਂ ਵਾਹਨ ਮਾਲਕ ਨੂੰ ਵੀ ਇਹੀ ਸਜ਼ਾ ਮਿਲੇਗੀ। ਪੰਜਾਬ ਦੇ ਏਡੀਜੀਪੀ (ਟ੍ਰੈਫਿਕ) ਨੇ ਇਸ ਸਬੰਧ ਵਿੱਚ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਪੁਲਿਸ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ।
ਮਾਤਾ-ਪਿਤਾ ਨੂੰ ਜਾਗਰੂਕ ਪੁਲਿਸ ਕਰੇਗੀ
31 ਜੁਲਾਈ ਤੋਂ ਬਾਅਦ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਾਹਨ ਚਲਾਉਂਦੇ ਫੜ੍ਹੇ ਜਾਣ ਉਤੇ ਉਸ ਦੇ ਮਾਤਾ-ਪਿਤਾ ਜਾਂ ਵਾਹਨ ਮਾਲਕ ਉਤੇ ਕਾਰਵਾਈ ਹੋਵੇਗੀ। ਪੁਲਿਸ ਪੂਰੇ ਜੁਲਾਈ ਮਹੀਨੇ ਵਿੱਚ ਜਾਗਰੂਕਤਾ ਮੁਹਿੰਮ ਚਲਾਏਗੀ। ਵਾਹਨ ਮਾਲਕ ਉਤੇ ਵੀ ਹੋਵੇਗੀ ਕਾਰਵਾਈ।
ਇਹ ਵੀ ਪੜ੍ਹੋ : Guru Purnima 2024: ਕਿਉਂ ਮਨਾਈ ਜਾਂਦੀ ਹੈ ਗੁਰੂ ਪੂਰਨਿਮਾ ? ਜਾਣੋ ਮਹਤੱਵ ਤੇ ਆਪਣੇ ਗੁਰੂਆਂ ਨੂੰ ਭੇਜੋ ਇਹ ਸ਼ੁਭਕਾਮਨਾਵਾਂ
18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਵਾਹਨ ਦੇਣ ਵਾਲੇ ਮਾਲਕ ਉਤੇ ਵੀ ਕਾਰਵਾਈ ਹੋਵੇਗੀ। ਕੈਨੇਡਾ ਦਾ ਤਰਜ ਉਤੇ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ, ਜਿਸ ਵਿੱਚ 5 ਹਜ਼ਾਰ ਪੁਲਿਸ ਮੁਲਾਜ਼ਮ ਅਤੇ 130 ਮਾਡਰਨ ਵਾਹਨ ਹਨ। ਸੜਕ ਹਾਦਸੇ ਵਿੱਚ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ 2 ਹਜ਼ਾਰ ਰੁਪਏ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪਹਿਲਾ 48 ਘੰਟੇ ਜ਼ਖ਼ਮੀ ਦਾ ਇਲਾਜ ਫ੍ਰੀ ਹੋਵੇਗਾ।
ਪੁਲਿਸ ਨੇ ਲੋਕਾਂ ਨੂੰ ਚਲਦੀ ਕਾਰ ਦੀ ਸਨਰੂਫ ਰਾਹੀਂ ਬਾਹਰ ਨਿਕਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਲੋਕਾਂ ਨੂੰ ਚਲਦੀ ਕਾਰ ਦੇ ਸਨਰੂਫ ਤੋਂ ਬਾਹਰ ਨਿਕਲਣ 'ਤੇ ਵੀ ਪਾਬੰਦੀ ਲਗਾਈ ਹੋਈ ਸੀ। ਏਡੀਜੀਪੀ ਨੇ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਲਗਜ਼ਰੀ ਕਾਰਾਂ ਸਨਰੂਫ਼ ਨਾਲ ਫਿੱਟ ਹੁੰਦੀਆਂ ਹਨ। ਬੱਚੇ ਜਾਂ ਵੱਡਿਆਂ ਨੇ ਨੈਸ਼ਨਲ ਹਾਈਵੇ ਜਾਂ ਹੋਰ ਸੜਕਾਂ 'ਤੇ ਆ ਕੇ ਹੁੜਦੰਗ ਮਚਾਉਂਦੇ ਹਨ। ਇਸ ਨਾਲ ਡਰਾਈਵਰ ਦਾ ਧਿਆਨ ਭਟਕ ਜਾਂਦਾ ਹੈ। ਅਜਿਹੇ 'ਚ ਕੋਈ ਹਾਦਸਾ ਵਾਪਰ ਜਾਂਦਾ ਹੈ। ਪੁਲਿਸ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਜੁਰਮਾਨੇ ਕਰਨ ਦੀ ਤਿਆਰੀ ਚੱਲ ਰਹੀ ਹੈ।
ਇਹ ਵੀ ਪੜ੍ਹੋ : Faridkot News: ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ