Patiala fair accident/ਬਲਿੰਦਰ ਸਿੰਘ: ਪਟਿਆਲਾ ਦੇ ਰਾਜਪੁਰ ਰੋਡ 'ਤੇ ਸਥਿਤ ਕੁਮਾਰ ਸਭਾ ਸਕੂਲ ਦੀ ਗਰਾਊਂਡ 'ਚ ਲੱਗੇ ਮੇਲੇ ਦੌਰਾਨ ਝੂਲਾ ਡਿੱਗਣ (Jhula accident)  ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਝੂਲਾ ਡਿੱਗਣ ਕਰਕੇ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਹਨ। ਦੋਵੇਂ ਔਰਤਾਂ ਨਵੇਂ ਬੱਸ ਸਟੈਂਡ ਨੇੜੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਦੋਵੇਂ ਔਰਤਾਂ ਮਾਂ-ਧੀ ਦੱਸੀਆਂ ਜਾਂਦੀਆਂ ਹਨ। 


COMMERCIAL BREAK
SCROLL TO CONTINUE READING

ਦੂਜੇ ਪਾਸੇ ਇਸ ਸਬੰਧੀ ਥਾਣਾ ਲਾਹੌਰੀ ਗੇਟ ਦਾ ਕਹਿਣਾ ਹੈ ਕਿ ਦੋ ਔਰਤਾਂ ਦੇ ਜ਼ਖਮੀ ਹੋਣ ਦੀ ਸੂਚਨਾ ਉਨ੍ਹਾਂ ਕੋਲ ਪਹੁੰਚ ਗਈ ਹੈ ਅਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਝੂਲਾ ਡਿੱਗਣ ਕਾਰਨ (Swing Fell Down) ਔਰਤਾਂ ਜ਼ਖ਼ਮੀ ਹੋਈਆਂ ਹਨ ਜਾਂ ਨਹੀਂ।


ਇਹ ਵੀ ਪੜ੍ਹੋ: Punjab News: ਫ਼ਿਰੋਜ਼ਪੁਰ 'ਚ ਵਾਪਰਿਆ ਵੱਡਾ ਹਾਦਸਾ, ਝੂਲੇ ਦੀ ਰੱਸੀ ਟੁੱਟਣ ਨਾਲ ਇੱਕ ਬੱਚੇ ਦੀ ਮੌਤ


ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ
ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰ ਕੁੰਦਨ ਗੋਗੀਆ ਨੇ ਦੱਸਿਆ ਕਿ ਘਟਨਾ ਕਰੀਬ 9 ਵਜੇ ਵਾਪਰੀ। ਝੂਲਾ (Patiala fair accident) ਜਿਆਦਾ ਉੱਚਾ ਨਹੀਂ ਸੀ ਜਿਸ ਕਰਕੇ ਹੋਰ ਲੋਕ ਬਚ ਗਏ। ਗੋਗੀਆ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਹਨਾਂ ਦੀ ਬੇਟੀ ਅਤੇ ਬਹੂ ਜ਼ਖ਼ਮੀ ਹੋਏ ਹਨ ਤੇ ਜ਼ੇਰੇ ਇਲਾਜ ਹਨ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਦੁਲਚੀਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ  ਸੀ। ਇੱਥੇ ਇੱਕ ਮੇਲੇ ਵਿੱਚ ਝੂਲੇ ’ਤੇ ਝੂਲਦੇ ਸਮੇਂ ਤਿੰਨ ਬੱਚਿਆਂ ਦੇ ਗਲੇ ਵਿੱਚ ਟੁੱਟੀ ਰੱਸੀ ਫਸ ਗਈ। ਇਸ ਕਾਰਨ ਤਿੰਨੋਂ ਬੱਚੇ ਹੇਠਾਂ ਡਿੱਗ ਗਏ। ਝੂਲਾ ( Jhula accident)  ਉੱਥੇ ਹੀ ਨਹੀਂ ਰੁਕਿਆ। ਝੂਲੇ ਦੇ ਟਕਰਾਉਣ ਨਾਲ ਤਿੰਨੋਂ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਸੀ। ਬਾਅਦ ਵਿੱਚ ਇੱਕ ਬੱਚੇ ਮੌਤ ਹੋ ਗਈ ਅਤੇ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਸੀ।


ਮੋਹਾਲੀ 'ਚ ਝੂਲਾ ਟੁੱਟਿਆ ਸੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੋਹਾਲੀ 'ਚ ਝੂਲੇ ਟੁੱਟਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਝੂਲਾ ਸਿਰਫ ਤਿੰਨ ਸਕਿੰਟਾਂ ਵਿੱਚ 50 ਫੁੱਟ ਦੀ ਉਚਾਈ ਤੋਂ ਡਿੱਗ ਗਿਆ ਸੀ। ਇਸ ਵਿੱਚ 30 ਲੋਕ ਸਨ।