Patiala suicide News: ਪਟਿਆਲਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਉੱਤੇ ਡਿਊਟੀ ਕਰ ਰਹੇ ਮੁਲਾਜ਼ਮ ਪਰਮਿੰਦਰ ਨੇ ਸਮਾਣਾ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ 19 ਤਾਰੀਖ ਨੂੰ ਆਤਮ ਹੱਤਿਆ ਕਰ ਲਈ ਸੀ ਜਿਸ ਦੀ ਡੈਡ ਬੋਡੀ ਕੱਲ ਦੇਰ ਸ਼ਾਮ ਬਰਾਮਦ ਕਰ ਲਈ ਗਈ ਹੈ। ਮ੍ਰਿਤਕ ਨੌਜਵਾਨ ਦਾ ਨਾਮ ਪਰਮਿੰਦਰ ਸਿੰਘ ਹੈ ਜੋ ਬਤੌਰ ਪਟਿਆਲਾ ਦੇ ਪੁਲਿਸ ਲਾਈਨ ਦੇ ਵਿੱਚ ਕੋਨਸਟੇਬਲ ਦੀ ਸੇਵਾ ਨਿਭਾ ਰਿਹਾ ਸੀ।


COMMERCIAL BREAK
SCROLL TO CONTINUE READING

ਪਰਮਿੰਦਰ ਸਿੰਘ ਦੇ ਪਿਤਾ ਦੀ ਪੰਜਾਬ ਪੁਲਿਸ ਦੇ ਵਿੱਚ ਬਤੌਰ ਏਐਸਆਈ ਡਿਊਟੀ ਨਿਭਾ ਕੇ ਰਿਟਾਇਰ ਹੋਏ ਹਨ। ਮ੍ਰਿਤਕ ਪਰਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਵੱਲੋਂ ਆਤਮਹੱਤਿਆ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਜਨਤਕ ਕੀਤੀ ਗਈ ਸੀ ਜਿਸ ਵਿੱਚ ਉਹ ਆਪਣੇ ਘਰਵਾਲੀ ਅਤੇ ਆਪਣੇ ਸਾਲੇ ਤੇ ਸੱਸ ਸਹੁਰੇ ਦੇ ਉੱਪਰ ਵੱਡੇ ਇਲਜ਼ਾਮ ਲਗਾ ਰਹੇ ਸੀ।  ਉਹਨਾਂ ਵੱਲੋਂ ਪਿਛਲੇ ਲਗਾਤਾਰ 3 ਮਹੀਨਿਆਂ ਤੋਂ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਮੈਂ ਮਰਨ ਜਾ ਰਿਹਾ ਹਾਂ। 7 ਸਾਲ ਪਹਿਲਾਂ ਮੇਰੇ ਬੇਟੇ ਦਾ ਵਿਆਹ ਉਸ ਲੜਕੀ ਦੇ ਨਾਲ ਹੋਇਆ ਸੀ। 


ਇਹ ਵੀ ਪੜ੍ਹੋ: Dengue cases in Punjab: ਪੰਜਾਬ ਵਿੱਚ ਡੇਂਗੂ ਦਾ ਕਹਿਰ; ਸਿਹਤ ਵਿਭਾਗ ਦੀ ਟੀਮ ਵੱਲੋਂ ਪ੍ਰਭਾਵਿਤ ਖੇਤਰ ਦਾ ਕੀਤਾ ਗਿਆ ਦੌਰਾ

ਵਿਆਹ ਤੋਂ 3 ਮਹੀਨਿਆਂ ਬਾਅਦ ਉਸ ਲੜਕੀ ਦੇ ਮਾਤਾ ਪਿਤਾ ਵੱਲੋਂ ਘਰ ਸਾਡੇ ਆ ਕੇ ਲੜਕੀ ਅਤੇ ਮੇਰੇ ਬੇਟੇ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਸ਼ਿਕਾਇਤ ਤੱਕ ਵੀ ਅਸੀਂ ਥਾਣੇ ਵਿੱਚ ਨਹੀਂ ਕਰਵਾਈ ਸੀ ਉਹਨਾਂ ਨੇ ਸਾਡੇ ਘਰ ਆਉਣਾ ਬੰਦ ਕਰ ਦਿੱਤਾ ਲੇਕਿਨ ਲੜਕੀ ਉਨ੍ਹਾਂ ਦੇ ਸੰਪਰਕ ਵਿੱਚ ਸੀ ਹੁਣ ਤਕਰੀਬਨ 3 ਮਹੀਨੇ ਪਹਿਲਾਂ ਉਹ ਲੜਕੀ ਨੂੰ ਆਪਣੇ ਨਾਲ ਆਪਣੇ ਘਰ ਲੈ ਗਏ ਅਤੇ ਮੇਰੇ ਬੇਟੇ ਨੂੰ ਧਮਕੀਆਂ ਦੇਣ ਲੱਗ ਪਏ ਤੇਰੇ ਖਿਲਾਫ਼ ਝੁਠੇ ਮੁਕੱਦਮੇ ਦਰਜ਼ ਕਰਵਾਵਾਂਗੇ ਤਾਂ ਉਹਨਾਂ ਨੇ ਇੱਕ ਪੁਲਿਸ ਥਾਣੇ ਦੇ ਵਿੱਚ ਮੇਰੇ ਬੇਟੇ ਖਿਲਾਫ਼ ਚੌਥੀ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਮੇਰੇ ਬੇਟੇ ਨੇ ਪਹਿਲਾਂ ਵੀ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸਨੂੰ ਭਾਖੜਾ ਨਹਿਰ ਤੋਂ ਸਾਡੇ ਕੁਝ ਪਰਿਵਾਰਕ ਮੈਂਬਰ ਅਤੇ ਉਸਦੇ ਸਾਥੀ ਵਾਪਸ ਲੈ ਕੇ ਆਏ ਸੀ।


ਹੁਣ ਉਹ ਮਜ਼ਬੂਰ ਹੋ ਗਿਆ ਸੀ ਆਤਮਹੱਤਿਆ ਕਰਨ ਲਈ ਜਿਸ ਨੇ ਭਾਖੜਾ ਨਹਿਰ ਸਮਾਣਾ ਦੇ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰਲੀ ਸਾਡੀ ਮੰਗ ਹੈ ਕਿ ਸਾਰੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਹੋਵੇ ਦੂਜੇ ਪਾਸੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਮ੍ਰਿਤਕ ਨੌਜਵਾਨ ਪਰਮਿੰਦਰ ਸਾਡੀ ਪੰਜਾਬ ਪੁਲਿਸ ਦਾ ਇਕ ਹੋਣਹਾਰ ਜਵਾਨ ਸੀ।


ਇਹ ਵੀ ਪੜ੍ਹੋ: Punjab Farmers News: ਸਰਕਾਰ ਨਾਲ ਸਹਿਮਤੀ ਤੋਂ ਬਾਅਦ ਕਿਸਾਨ ਦੀ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚੀ