Dengue cases in Punjab: ਪੰਜਾਬ ਵਿੱਚ ਡੇਂਗੂ ਦਾ ਕਹਿਰ; ਸਿਹਤ ਵਿਭਾਗ ਦੀ ਟੀਮ ਵੱਲੋਂ ਪ੍ਰਭਾਵਿਤ ਖੇਤਰ ਦਾ ਕੀਤਾ ਗਿਆ ਦੌਰਾ
Advertisement
Article Detail0/zeephh/zeephh1841128

Dengue cases in Punjab: ਪੰਜਾਬ ਵਿੱਚ ਡੇਂਗੂ ਦਾ ਕਹਿਰ; ਸਿਹਤ ਵਿਭਾਗ ਦੀ ਟੀਮ ਵੱਲੋਂ ਪ੍ਰਭਾਵਿਤ ਖੇਤਰ ਦਾ ਕੀਤਾ ਗਿਆ ਦੌਰਾ

Dengue cases in Punjab: ਡੇਂਗੂ ਦੇ ਪ੍ਰਕੋਪ ਨੂੰ ਲੈ ਕੇ ਅੱਜ ਸ਼ਹਿਰ ਦੇ ਵਾਰਡ ਨੰ 8 ਵਿੱਚ ਵੱਖ-ਵੱਖ ਘਰਾਂ ਦੀ ਗਠਿਤ ਤਿੰਨ ਟੀਮਾਂ ਵੱਲੋਂ ਕੂਲਰ, ਫਰਿੱਜ ਅਤੇ ਖਾਲੀ ਥਾਂਵਾਂ ਦੀ ਚੈਕਿੰਗ ਕੀਤੀ ਗਈ।

Dengue cases in Punjab: ਪੰਜਾਬ ਵਿੱਚ ਡੇਂਗੂ ਦਾ ਕਹਿਰ; ਸਿਹਤ ਵਿਭਾਗ ਦੀ ਟੀਮ ਵੱਲੋਂ ਪ੍ਰਭਾਵਿਤ ਖੇਤਰ ਦਾ ਕੀਤਾ ਗਿਆ ਦੌਰਾ

Dengue cases in Punjab: ਸਿਹਤ ਵਿਭਾਗ ਦੀਆਂ ਟੀਮਾਂ ਨੇ ਐਸਐਮਓ ਪਾਤੜਾਂ ਦੀ ਅਗਵਾਈ ਵਿੱਚ ਡੇਂਗੂ ਦੇ ਪ੍ਰਕੋਪ ਨੂੰ ਲੈ ਕੇ ਅੱਜ ਸ਼ਹਿਰ ਦੇ ਵਾਰਡ ਨੰ 8 ਵਿੱਚ ਵੱਖ- ਵੱਖ ਘਰਾਂ ਦੀ ਗਠਤ ਤਿੰਨ ਟੀਮਾਂ ਵੱਲੋਂ ਕੂਲਰ, ਫਰਿੱਜ ਅਤੇ ਖਾਲੀ ਥਾਂਵਾਂ ਦੀ ਚੈਕਿੰਗ ਕਰਕੇ ਇੱਕ ਘਰ ਤੋਂ ਡੇਂਗੂ ਦਾ ਲਾਰਵਾ ਮਿਲਣ 'ਤੇ ਦਵਾਈ ਦਾ ਛਿੜਕਾ ਕਰਵਾ ਕੇ ਲਾਰਵਾ ਨਸ਼ਟ ਕੀਤਾ ਗਿਆ। ਲੋਕਾਂ ਨੂੰ ਡੈਂਗੂ ਦੇ ਵੱਧ ਰਹੇ ਪ੍ਰਭਾਵ ਤੋਂ ਆਪਣੇ ਘਰਾਂ ਦੇ ਕੂਲਰਾਂ ਅਤੇ ਫਰਿੱਜਾਂ ਦੇ ਵਿੱਚ ਖੜੇ ਪਾਣੀ ਸਾਫ਼ ਕਰਕੇ ਇੱਕ ਦਿਨ ਲਈ ਸਾਫ਼ ਰੱਖੇ ਜਾਣ ਦੀ ਅਪੀਲ ਕੀਤੀ ਗਈ। 

ਐਸਐਮਓ ਲਵਕੇਸ ਕੁਮਾਰ ਅਤੇ ਮੈਡੀਕਲ ਦੀਆਂ ਟੀਮਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਮੁਹਿੰਮ ਹਰ ਸੁੱਕਰਵਾਰ ਡੈਂਗੂ ਤੇ ਵਾਰ ਤਹਿਤ ਲੋਕਾਂ ਨੂੰ ਸੇਹਤ ਵਿਭਾਗ ਦਾ ਸਾਥ ਦੇਣ ਦੀ ਜਿਥੇ ਅਪੀਲ ਕੀਤੀ ਗਈ ਉਥੇ ਹੀ ਇੱਕ ਘਰ ਦੇ ਬਾਹਰ  ਰੱਖੇ ਪਾਣੀ ਦੇ ਵਿੱਚੋ ਲਾਰਵਾ ਮਿਲਣ ਤੋਂ ਬਾਅਦ ਨਗਰ ਕੌਸ਼ਲ ਵੱਲੋਂ ਚਲਾਨ ਕੀਤੇ ਜਾਣ ਤੇ ਮਹੱਲਾ ਵਾਸੀਆਂ ਨੇ ਸ਼ਹਿਰ ਅੰਦਰ ਫੈਲੀ ਗੰਦਗੀ ਤੇ ਇੱਕ ਮਹੀਨੇ ਤੋਂ ਕੂੜਾ ਘਰਾਂ ਅੰਦਰ ਪਏ ਹੋਣ ਦੀ ਗੱਲ ਕਹੀ। 

ਇਹ ਵੀ ਪੜ੍ਹੋ:  Punjab Farmers News: ਸਰਕਾਰ ਨਾਲ ਸਹਿਮਤੀ ਤੋਂ ਬਾਅਦ ਕਿਸਾਨ ਦੀ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚੀ

ਅੱਜ ਇੱਕ ਦਿਨ ਕੂੜਾ ਚੁੱਕੇ ਜਾਣ ਤੋਂ ਬਾਅਦ ਹੁਣ ਘਰਾਂ ਵਿੱਚ ਲਾਰਵਾਂ ਕਹਿ ਕੇ ਚਾਲਾਨ ਕੱਟੇ ਜਾ ਰਹੇ ਹਨ ਅਤੇ ਚੈਕਿੰਗ ਕਰਨ ਗਈਆਂ ਟੀਮਾਂ ਉੱਤੇ  ਸਵਾਲ ਖੜੇ ਕਰ ਦਿੱਤੇ ਜਿਸ ਤੋਂ ਬਾਅਦ ਸਿਹਤ ਵਿਭਾਗ ਅਤੇ ਨਗਰ ਕੌਸ਼ਲ ਦੀਆਂ ਟੀਮਾਂ ਵੱਲੋਂ ਮਹੱਲਾ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ  ਗਈ। ਇਸ ਮੁਹਿੰਮ ਸਬੰਧੀ ਐਸਡੀਐਮ ਪਾਤੜਾਂ ਨਵਦੀਪ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ 8 ਵਿੰਚ ਡੇਂਗੂ ਦੇ ਮਾਮਲੇ ਸਾਹਮਣੇ ਆਉਣ ਉੱਤੇ ਉਨਾਂ ਵੱਲੋਂ ਵੀ ਡੇਂਗੂ ਪੀੜਤ ਪਰਿਵਾਰਾਂ ਨਾਲ ਗੱਲ ਕੀਤੀ ਗਈ ਅਤੇ ਸ਼ਹਿਰ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਗਰ ਕੌਸਲ ਦੇ ਸਹਿਯੋਗ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਰੋਜਾਨਾਂ ਫੋਗਿਗ ਕਰਕੇ ਲੋਕਾਂ ਦੀ ਸਰੱਖਿਆ ਨੂੰ ਲੈ ਕੇ ਕਦਮ ਚੁੱਕੇ ਜਾ ਰਹੇ ਹਨ। 

ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਟੀਮਾਂ ਦਾ ਸਹਿਯੋਗ ਕਰਨ ਅਤੇ ਕਿਸੇ ਤਰਾਂ ਦੀ ਕੋਈ ਪ੍ਰੇ਼ਸਾਨੀ ਆਉਣ ਤੇ ਉਨਾਂ ਦੇ ਧਿਆਨ ਵਿੱਚ ਲਿਆਉਣਾ। ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਜਲਦੀ ਹੱਲ ਕਰ ਲਿਆ ਜਾਵੇਗਾ।

 ਡਾ. ਬਲਬੀਰ ਸਿੰਘ ਨੇ ਟੀਮ ਨਾਲ ਸੈਕਟਰ 39 ਦੇ ਘਰਾਂ ਦਾ ਕੀਤਾ ਦੌਰਾ 
ਮਾਨ ਸਰਕਾਰ ਵੱਲੋਂ 'ਹਰ ਸ਼ੁੱਕਰਵਾਰ ਡੇਂਗੂ ਵਿਰੁੱਧ ਜੰਗ' ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਟੀਮ ਨਾਲ ਸੈਕਟਰ 39 ਦੇ ਘਰਾਂ ਦਾ ਦੌਰਾ ਕੀਤਾ। ਦੌਰੇ ਦੌਰਾਨ ਖੜ੍ਹੇ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਟੀਮ ਨੇ ਮੌਕੇ 'ਤੇ ਪਾਣੀ ਦੀ ਸਫਾਈ ਕੀਤੀ ਅਤੇ ਡੇਂਗੂ ਦੇ ਲਾਰਵੇ ਨੂੰ ਮਾਰਨ ਲਈ ਦਵਾਈ ਦਾ ਛਿੜਕਾਅ ਕੀਤਾ।

ਫਿਰੋਜ਼ਪੁਰ ਵਿੱਚ ਸ਼ਹਿਰੀ ਵਿਭਾਗ ਦੀ ਟੀਮ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਵਿਖੇ ਬਣਾਈ ਗਈ ਪੰਜਾਬ ਰੋਡਵੇਜ਼ ਦੀ ਵਾਟਰ ਬੱਸ ਦੀ ਵਰਕਸ਼ਾਪ ਵਿੱਚ ਡੇਂਗੂ ਦਾ ਲਾਰਵਾ ਬਰਾਮਦ ਕੀਤਾ ਗਿਆ ਅਤੇ ਡੇਂਗੂ ਦਾ ਲਾਰਵਾ ਨਸ਼ਟ ਕੀਤਾ ਗਿਆ।

ਇਹ ਵੀ ਪੜ੍ਹੋ: ​ Punjab News: ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੇ ਹੁਣ ਹੋ ਜਾਣ ਸਾਵਧਾਨ! ਹੋ ਸਕਦਾ ਹੈ ਵੱਡਾ ਚਲਾਨ

(ਪਾਤੜਾਂ ਤੋਂ ਸੱਤਪਾਲ ਗਰਗ ਦੀ ਰਿਪੋਰਟ)

 

Trending news