Satluj Water Level News: ਭਾਰੀ ਬਾਰਿਸ਼ ਮਗਰੋਂ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਸੀ, ਜਿਸ ਕਾਰਨ ਲੋਕਾਂ ਦੇ ਸਾਹ ਸੂਤੇ ਪਏ ਸਨ। ਇਸ ਦਰਮਿਆਨ ਮੀਂਹ ਤੋਂ ਰਾਹਤ ਮਿਲਣ ਮਗਰੋਂ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਥੱਲੇ ਹੋ ਗਿਆ ਹੈ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਦਰਿਆ ਦੇ ਕੰਢੇ ਵਸੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਲੁਧਿਆਣਾ 'ਚ ਸਤਲੁਜ ਦਰਿਆ ਸ਼ਾਂਤ ਹੋਣ ਕਾਰਨ ਆਸਪਾਸ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਲੋਕਾਂ ਨੇ ਅਨੋਖੇ ਢੰਗ ਨਾਲ ਪਾਣੀ ਦਾ ਪੱਧਰ ਘੱਟਣ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਲੋਕਾਂ ਨੇ ਖਵਾਜਾ ਪੀਰ ਜੀ ਦਾ ਬੇੜਾ ਵੀ ਛੱਡਿਆ।


ਲਾਡੋਵਾਲ ਨੇੜਲੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਰਿਹਾ ਹੈ। ਇਸ ਲਈ ਲੋਕਾਂ ਨੇ ਪਾਣੀ ਦੇ ਦੇਵਤਾ ਖਵਾਜਾ ਪੀਰ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਕੁਝ ਲੋਕ ਢੋਲ ਵਜਾਉਂਦੇ ਹੋਏ ਸਤਲੁਜ ਦਰਿਆ 'ਤੇ ਪਹੁੰਚੇ। ਕਾਬਿਲੇਗੌਰ ਹੈ ਕਿ ਇਥੋਂ ਦੇ ਲੋਕ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਉਤੇ ਖਵਾਜਾ ਪੀਰ ਦੀ ਪੂਜਾ ਕਰਦੇ ਹਨ ਤੇ ਪਾਣੀ ਘੱਟ ਕਰਨ ਦੀ ਬੇਨਤੀ ਕਰਦੇ ਹਨ। ਇਸ ਵਾਰ ਸਤਲੁਜ ਵਿੱਚ ਪਾਣੀ ਘੱਟਣ ਤੇ ਹੜ੍ਹ ਦਾ ਖ਼ਤਰਾ ਟਲਣ ਮਗਰੋਂ ਲੋਕ ਢੋਲ-ਢਮੱਕੇ ਨਾਲ ਖਵਾਜ਼ਾ ਪੀਰ ਦਾ ਸ਼ੁਕਰਾਨਾ ਤੇ ਪੂਜਾ ਕਰਨਾ ਲਈ ਪੁੱਜੇ।


ਇਸ ਤੋਂ ਇਲਾਵਾ ਨਵਾਂਸ਼ਹਿਰ ਵਿੱਚ ਹਾਲਾਤ ਕਾਫੀ ਖ਼ਰਾਬ ਬਣੇ ਹੋਏ ਹਨ। ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਤੇ ਐਸਐਸਪੀ ਭਾਗੀਰਥ ਮੀਣਾ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਲਾਲੇ ਵਾਲ, ਮਿਰਜ਼ਾਪੁਰ, ਸਿਬੂ ਤਲਵੰਡੀ ਅਤੇ ਦਰੀਆਪੁਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।


 


ਇਹ ਵੀ ਪੜ੍ਹੋ : Punjab Flood News: ਪੰਜਾਬ 'ਚ ਹੜ੍ਹ ਦੀ ਮਾਰ ਝੱਲ ਰਹੇ ਲੋਕ, ਵੀਡੀਓ ਰਾਹੀਂ ਵੇਖੋ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ


ਉਨ੍ਹਾਂ ਨੇ ਕਿਹਾ ਕਿ ਮੀਂਹ ਦੇ ਪਾਣੀ ਦੇ ਨਾਲ ਇਨ੍ਹਾਂ ਪਿੰਡਾਂ ਦੇ ਬਾਹਰ ਪਾਣੀ ਇਕੱਠਾ ਹੋ ਗਿਆ ਹੈ। ਪਿੰਡ ਵਾਸੀਆਂ ਵੱਲੋਂ ਬੰਨ੍ਹ ਬਣਾ ਕੇ ਵੀ ਰਾਹਤ ਕੰਮ ਜਾਰੀ ਹਨ। ਉਨ੍ਹਾਂ ਦੱਸਿਆ ਕਿ ਪਿੰਡ ਲਾਲੇ ਵਾਲਾ ਵਿਖੇ ਜ਼ਿਆਦਾ ਪਾਣੀ ਹੋਣ ਕਰਕੇ ਇੱਕ ਬੰਨ੍ਹ ਵੀ ਟੁੱਟ ਗਿਆ ਸੀ। ਇਸ ਥਾਂ ਤੋਂ ਪਾਣੀ ਨੂੰ ਕੱਢਣ ਲਈ ਮਾਈਨਿੰਗ ਵਿਭਾਗ ਵੱਲੋਂ ਸਤਲੁਜ ਨੂੰ ਜਾਂਦੀਆਂ ਪਾਈਪਾਂ ਜੋ ਕਿ ਕੁਝ ਫ਼ਸਣ ਕਾਰਨ ਬੰਦ ਹੋ ਗਈਆਂ ਸਨ ਨੂੰ ਖੋਲ੍ਹ ਦਿੱਤਾ ਗਿਆ ਹੈ।


 



ਇਹ ਵੀ ਪੜ੍ਹੋ : Punjab Weather Today: ਪੰਜਾਬ ਤੇ ਹਰਿਆਣਾ 'ਚ ਮੀਂਹ ਨੇ ਮਚਾਈ ਤਬਾਹੀ; 11ਦੀ ਮੌਤ, ਕਰੋੜਾਂ ਦਾ ਨੁਕਸਾਨ