Petrol and diesel prices in India: ਜਿੱਥੇ ਭਾਰਤ ਵਿੱਚ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ ਉੱਥੇ ਆਮ ਲੋਕਾਂ ਲਈ ਇੱਕ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਲਿਹਾਜ਼ਾ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 14 ਰੁਪਏ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।


COMMERCIAL BREAK
SCROLL TO CONTINUE READING

India ਵਿੱਚ petrol ਅਤੇ diesel ਦੇ prices ਵਿੱਚ ਤਕਰੀਬਨ 14 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜਨਵਰੀ ਮਹੀਨੇ ਤੋਂ ਹੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਦੇ ਸਮੇਂ ਵਿੱਚ ਕੱਚੇ ਤੇਲ ਦੀ ਕੀਮਤ 81 ਡਾਲਰ ਤੱਕ ਪਹੁੰਚ ਗਈ ਹੈ ਜਦਕਿ ਅਮਰੀਕੀ ਕਰੂਡ ਦੀ ਕੀਮਤ 74 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚੀ ਹੋਈ ਹੈ।  


ਦੱਸਣਯੋਗ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਭਾਰਤੀ ਰਿਫਾਇਨਰੀਆਂ ਲਈ ਔਸਤ ਕੱਚੇ ਤੇਲ ਦੀ ਕੀਮਤ ਨੂੰ ਤਕਰੀਬਨ $82 ਪ੍ਰਤੀ ਬੈਰਲ ਤੱਕ ਘਟਾ ਦਿੱਤਾ ਹੈ ਜਦਕਿ ਮਾਰਚ ਤੱਕ ਇਹ $112.8 ਸੀ। ਇਸ ਦੇ ਤਹਿਤ 8 ਮਹੀਨਿਆਂ ਵਿੱਚ ਰਿਫਾਇਨਿੰਗ ਕੰਪਨੀਆਂ ਲਈ ਕੱਚੇ ਤੇਲ ਦੀ ਕੀਮਤ 'ਚ ਤਕਰੀਬਨ 31 ਡਾਲਰ ਯਾਨੀ 27 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 


ਇੱਕ ਰਿਪੋਰਟ ਦੇ ਮੁਤਾਬਕ ਭਾਰਤ 'ਚ ਤੇਲ ਦੀ ਕੰਪਨੀ ਕੱਚੇ ਤੇਲ ਵਿੱਚ ਹਰ ਇੱਕ ਡਾਲਰ ਦੀ ਗਿਰਾਵਟ ਲਈ ਰਿਫਾਇਨਿੰਗ 'ਤੇ 45 ਪੈਸੇ ਪ੍ਰਤੀ ਲੀਟਰ ਦੀ ਬਚਤ ਕਰਦੀ ਹੈ ਜਿਸ ਕਰਕੇ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਹਿਸਾਬ ਨਾਲ ਪੈਟਰੋਲ-ਡੀਜ਼ਲ ਦੀ ਕੀਮਤਾਂ 'ਚ 14 ਰੁਪਏ ਦੀ ਗਿਰਾਵਟ ਦੇਖੀ ਜਾ ਸਕਦੀ ਹੈ।


ਹੋਰ ਪੜ੍ਹੋ: ਟਾਟਾ ਗਰੁੱਪ ਦਾ ਵੱਡਾ ਐਲਾਨ! ਏਅਰ ਇੰਡੀਆ ਅਤੇ ਵਿਸਤਾਰਾ ਹੋਣਗੀਆਂ ਮਰਜ


ਜੇਕਰ ਅਜਿਹਾ ਹੁੰਦਾ ਹੈ ਤਾਂ ਆਮ ਆਦਮੀ ਨੂੰ ਇੱਕ ਵੱਡੀ ਰਾਹਤ ਮਿਲੇਗੀ। ਦੱਸ ਦਈਏ ਕਿ ਪਿੱਛਲੇ ਸਾਲ ਮਈ ਤੋਂ ਬਾਅਦ ਪੈਟਰੋਲ ਡੀਜਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਸੀ ਅਤੇ ਬਾਅਦ 'ਚ ਕੇਂਦਰ ਸਰਕਾਰ ਵੱਲੋਂ VAT ਘਟਾਉਣ ਤੋਂ ਬਾਅਦ ਆਮ ਆਦਮੀ ਨੂੰ ਥੋੜੀ ਰਾਹਤ ਮਿਲੀ ਸੀ। ਹਾਲਾਂਕਿ ਆਮ ਆਦਮੀ ਨੂੰ ਫ਼ਿਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।


ਹੋਰ ਪੜ੍ਹੋ: ਸ਼ਿਖਰ ਧਵਨ ਨੇ ਯੁਜਵੇਂਦਰ ਚਹਿਲ ਨੂੰ ਲੈ ਕੇ ਕੀਤਾ ਖੁਲਾਸਾ, ਦੇਖੋ ਵੀਡੀਓ