G20 Summit 2023 in Punjab`s Amritsar: ਗਿੱਦਾ ਤੇ ਭੰਗੜੇ `ਤੇ ਥਿਰਕੇ ਵਿਦੇਸ਼ੀ ਮਹਿਮਾਨ, ਚੁੱਲ੍ਹੇ `ਤੇ ਬਣਾਈ ਮੱਕੀ ਦੀ ਰੋਟੀ

ਮਹਿਮਾਨਾਂ ਨੂੰ ਪੰਜਾਬ ਦੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਸਦਾ ਪਿੰਡ ਲਿਜਾਇਆ ਗਿਆ ਜਿੱਥੇ ਉਨ੍ਹਾਂ ਪੰਜਾਬ ਦੇ ਪੇਂਡੂ ਮਾਹੌਲ ਵਿੱਚ ਵਰਤੀਆਂ ਜਾ ਰਹੀਆਂ ਪੁਰਾਣੀਆਂ ਵਸਤਾਂ, ਭਾਂਡਿਆਂ, ਖੇਤੀ ਸੰਦਾਂ ਅਤੇ ਘਰੇਲੂ ਵਰਤੋਂ ਦੀਆਂ ਵਸਤੂਆਂ ਬਾਰੇ ਜਾਣਕਾਰੀ ਲਈ।

राजन नाथ Mar 17, 2023, 17:45 PM IST
1/6

G20 Summit 2023 in Punjab

G20 Summit 2023 in Punjab's Amritsar news: ਜੀ-20 ਕਾਨਫਰੰਸ ਦੇ ਦੂਜੇ ਦਿਨ ਸਵੇਰ ਤੋਂ ਸ਼ਾਮ ਤੱਕ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ 20 ਦੇਸ਼ਾਂ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿਖੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦਾ ਮਹਿਮਾਨਾਂ ਨੇ ਭਰਪੂਰ ਆਨੰਦ ਮਾਣਿਆ। ਇੱਥੇ ਜਦੋਂ ਲੜਕੀਆਂ ਨੇ ਪੰਜਾਬੀ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਤਾਂ ਮਹਿਮਾਨ ਵੀ ਆਪਣੇ ਆਪ ਨੂੰ ਨੱਚਣ ਤੋਂ ਨਹੀਂ ਰੋਕ ਸਕੇ।

 

2/6

G20 Summit 2023 in Punjab

ਇਸ ਤੋਂ ਬਾਅਦ ਮਹਿਮਾਨਾਂ ਨੂੰ ਪੰਜਾਬ ਦੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਸਦਾ ਪਿੰਡ ਲਿਜਾਇਆ ਗਿਆ ਜਿੱਥੇ ਉਨ੍ਹਾਂ ਪੰਜਾਬ ਦੇ ਪੇਂਡੂ ਮਾਹੌਲ ਵਿੱਚ ਵਰਤੀਆਂ ਜਾ ਰਹੀਆਂ ਘਰੇਲੂ ਵਰਤੋਂ ਦੀਆਂ ਵਸਤੂਆਂ ਬਾਰੇ ਜਾਣਕਾਰੀ ਲਈ। 

 

3/6

G20 Summit 2023 in Punjab

ਚੁੱਲ੍ਹੇ 'ਤੇ ਮੱਕੀ ਦੀ ਰੋਟੀ ਪਕਾਉਣ 'ਚ ਵਿਦੇਸ਼ੀ ਔਰਤਾਂ ਨੇ ਖਾਸ ਤੌਰ 'ਤੇ ਕਾਫੀ ਦਿਲਚਸਪੀ ਦਿਖਾਈ। ਉਨ੍ਹਾਂ ਨੇ ਰੋਟੀ ਪਕਾਉਣਾ ਵੀ ਸਿੱਖਿਆ। ਇਸ ਦੌਰਾਨ ਸਾਰੇ ਮਹਿਮਾਨਾਂ ਨੇ ਇੱਕ ਦੂਜੇ ਨੂੰ ਨੇੜਿਓਂ ਜਾਣਿਆ ਅਤੇ ਆਪੋ-ਆਪਣੇ ਸੱਭਿਆਚਾਰ ਨੂੰ ਪੇਸ਼ ਕੀਤਾ।

 

4/6

G20 Summit 2023 in Punjab

ਜੀ-20 ਸੰਮੇਲਨ ਵਿੱਚ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸਿੱਖਿਆ ਖੇਤਰ ਦੀ ਬਿਹਤਰੀ ਲਈ ਚਰਚਾ ਕੀਤੀ। ਇਸ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਅਤੇ ਇੱਥੋਂ ਦੇ ਸੁਆਦੀ ਪਕਵਾਨਾਂ ਦਾ ਆਨੰਦ ਮਾਣਿਆ। ਦੂਜਾ ਐਜੂਕੇਸ਼ਨ ਵਰਕਿੰਗ ਗਰੁੱਪ ਸੈਮੀਨਾਰ ਸਥਾਨਕ ਹੋਟਲ ਰੈਡੀਸਨ ਬਲੂ ਵਿਖੇ ਹੋਟਲ ਦੇ ਵਿਹੜੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਹੋਇਆ। 

5/6

G20 Summit 2023 in Punjab

ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਆਏ ਕਲਾਕਾਰਾਂ ਨੇ ਰਵਾਇਤੀ ਸਾਜ਼ਾਂ ਦੇ ਨਾਲ ਪੰਜਾਬੀ ਲੋਕ ਸੰਗੀਤ ਦੇ ਖ਼ੂਬਸੂਰਤ ਰੰਗ ਪੇਸ਼ ਕੀਤੇ। ਢੋਲ ਦੀ ਤਾਜ ਅਤੇ ਵੱਖ-ਵੱਖ ਸਾਜ਼ਾਂ ਦੀ ਮਨਮੋਹਕ ਆਵਾਜ਼ ਨੇ ਵਿਦੇਸ਼ੀ ਮਹਿਮਾਨਾਂ ਨੂੰ ਨੱਚਣ ਅਤੇ ਭੰਗੜੇ ਪਾਉਣ ਲਈ ਮਜਬੂਰ ਕਰ ਦਿੱਤਾ। ਵਿਦੇਸ਼ੀ ਮਹਿਮਾਨਾਂ ਨੇ ਪੰਜਾਬੀ ਕਲਾਕਾਰਾਂ ਦੇ ਨਾਲ ਭੰਗੜਾ ਅਤੇ ਗਿੱਦਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਪੰਜਾਬੀ ਪਕਵਾਨਾਂ ਦਾ ਆਨੰਦ ਲਿਆ।

6/6

G20 Summit 2023 in Punjab

ਦੱਖਣੀ ਅਫ਼ਰੀਕਾ ਦੀ ਨੁਮਾਇੰਦਗੀ ਕਰਦੇ ਹੋਏ ਡਾਇਰੈਕਟਰ ਇੰਸਟੀਚਿਊਸ਼ਨਲ ਫੰਡਿੰਗ ਐਲਫਰੇਡ ਮੈਕਗਾਟੋ ਨੇ ਪੰਜਾਬ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦੇ ਖੁੱਲ੍ਹੇ ਦਿੱਲ ਬਾਰੇ ਬਹੁਤ ਕੁਝ ਸੁਣਿਆ ਹੈ। ਇਸ ਦੌਰਾਨ ਚੀਨ ਤੋਂ ਪਹੁੰਚੇ ਡੇਯੂੰਗ ਯੁਆਨ ਨੇ ਵੀ ਪੰਜਾਬੀ ਲੋਕ ਨਾਚ ਭੰਗੜੇ ਅਤੇ ਪੰਜਾਬੀ ਖਾਣੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਦਾ ਕੋਈ ਮੇਲ ਨਹੀਂ ਹੈ। 

(For more news apart from G20 Summit 2023 in Punjab's Amritsar, stay tuned to ZEE PHH)

ZEENEWS TRENDING STORIES

By continuing to use the site, you agree to the use of cookies. You can find out more by Tapping this link