Bathinda News(ਕੁਲਬੀਰ ਬੀਰਾ): ਬਠਿੰਡਾ ਪੁਲਿਸ ਨੇ ਸ਼ਹਿਰ ਦੇ ਸੰਜੇ ਨਗਰ ਵਿੱਚ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ । ਇਸ ਸੰਬੰਧ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਇਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਹੁੱਲੜਬਾਜ਼ਾਂ ਵੱਲੋਂ ਸ਼ਰੇਆਮ ਹਥਿਆਰਾਂ ਸਮੇਤ ਘੁੰਮਣ ਕਰਕੇ ਲੋਕਾਂ 'ਚ ਕਾਫੀ ਭੈਅ ਪਾਇਆ ਜਾ ਰਿਹਾ ਸੀ।


COMMERCIAL BREAK
SCROLL TO CONTINUE READING

ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਗੰਜਾ ਪੁੱਤਰ ਹਰਬੰਸ ਸਿੰਘ ਵਾਸੀ ਗਲੀ ਨੰਬਰ 03 ਅਮਰਪੁਰਾ ਬਸਤੀ ਬਠਿੰਡਾ , ਵਿਨੇ ਕੁਮਾਰ ਉਰਫ ਰੋਹਿਤ ਉਰਫ ਫੈਂਸੀ ਪੁੱਤਰ ਵਿਜੇ ਕੁਮਾਰ ਵਾਸੀ ਗੁਰੂ ਨਾਨਕਪੁਰਾ ਬਠਿੰਡਾ, ਵਿਸ਼ਾਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਨਰੂਆਣਾ ਰੋਡ ਬਠਿੰਡਾ, ਪ੍ਰਿੰਸ ਉਰਫ਼ ਮੋਟਾ S/O ਰਾਕੇਸ਼ ਕੁਮਾਰ R/O ਗਲੀ ਨੰਬਰ 01 ਕਿਸ਼ੋਰੀ ਰਾਮ ਹਸਪਤਾਲ ਰੋਡ, ਬਾਲਮੀਕ ਰੋਡ ਬਠਿੰਡਾ ਅਤੇ ਅਭਿਸ਼ੇਕ ਉਰਫ ਕਾਕਾ ਪੁੱਤਰ ਟੀਟੂ ਵਾਸੀ ਗਲੀ ਨੰਬਰ 2/3 ਆਵਾ ਬਸਤੀ ਬਠਿੰਡਾ ਦੇ ਤੌਰ ਤੇ ਕੀਤੀ ਗਈ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਠਿੰਡਾ ਦੀਪਕ ਪਾਰਿਕ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਸੰਜੇ ਨਗਰ ਵਿਖੇ ਕਰੀਬ 8-10 ਜਣੇ ਦਿਖਾਈ ਦਿੱਤੇ ਸੀ ਜੋ ਮਾਰੂ ਹਥਿਆਰਾਂ ਨਾਲ ਹੁੱਲੜਬਾਜ਼ੀ ਕਰ ਰਹੇ ਸੀ । ਹੁਲੜਬਾਜਾਂ ਵੱਲੋਂ ਬਾਅਦ ਵਿੱਚ 29 ਸਾਲ ਦੇ ਇੱਕ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਗਈ ਸੀ। ਐਸਐਸਪੀ ਨੇ ਦੱਸਿਆ ਕਿ ਉਹਨਾਂ ਮੁਲਜਮਾਂ ਖਿਲਾਫ਼ ਬਠਿੰਡਾ ਪੁਲਿਸ ਵੱਲੋਂ ਪਰਚਾ ਦਰਜ਼ ਕੀਤਾ ਗਿਆ ਸੀ, ਜਿੰਨ੍ਹਾਂ ਵਿੱਚੋਂ 5 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।


ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਿਹੀ ਹੁੱਲੜਬਾਜ਼ੀ ਕਰਨ ਤੋਂ ਗੁਰੇਜ਼ ਕੀਤਾ ਜਾਵੇ । ਅਜਿਹਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।ਪੁਲਿਸ ਨੇ  ਜਸਪ੍ਰੀਤ ਸਿੰਘ ਉਰਫ ਗੰਜਾ ਪੁੱਤਰ ਹਰਬੰਸ ਸਿੰਘ ਵਾਸੀ ਗਲੀ ਨੰਬਰ 03 ਅਮਰਪੁਰਾ ਬਸਤੀ ਬਠਿੰਡਾ ਪਾਸੋਂ ਇੱਕ ਗਰਾਰੀ ਲੋਹਾ ਜੋ ਲੱਕੜ ਦੇ ਬਾਂਹੇ ਵਿੱਚ ਫਿੱਟ ਕੀਤੀ ਹੋਈ ਹੈ, ਬਰਾਮਦ ਕੀਤੀ  ਹੈ । ਉਨ੍ਹਾਂ ਦੱਸਿਆ ਕਿ ਬਾਕੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।