Ludhiana News: ਪੁਲਿਸ ਵੱਲੋਂ ਡਰੱਗ ਸਮੱਗਲਰ ਦੀ 8 ਕਰੋੜ 41 ਲੱਖ 85 ਹਜ਼ਾਰ ਰੁਪਏ ਦੀ ਪ੍ਰਾਪਰਟੀ ਅਟੈਚ
Ludhiana News: ਲੁਧਿਆਣਾ ਥਾਣਾ ਲਾਡੋਵਾਲ ਦੇ ਏਰੀਆ ਵਿੱਚ ਰਹਿਣ ਵਾਲੇ ਡਰੱਗ ਸਮੱਗਲਰ ਦੀ ਕਰੋੜਾਂ ਰੁਪਏ ਦੀ ਜਾਇਦਾਦ ਪੁਲਿਸ ਨੇ ਅਟੈਚ ਕੀਤੀ।
Ludhiana News: ਪੰਜਾਬ ਭਰ ਵਿਚ ਨਸ਼ਾ ਤਸਕਰਾਂ ਖਿਲਾਫ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਰਹੀਆਂ ਹਨ। ਉਸੇ ਕੜੀ ਤਹਿਤ ਲੁਧਿਆਣਾ ਪੁਲਿਸ ਕਮਿਸ਼ਰੇਟ ਵਿੱਚ ਲੁਧਿਆਣਾ ਥਾਣਾ ਲਾਡੋਵਾਲ ਦੇ ਏਰੀਆ ਵਿੱਚ ਰਹਿਣ ਵਾਲੇ ਡਰੱਗ ਸਮੱਗਲਰ ਅੰਮ੍ਰਿਤਰਾਜ ਸਿੰਘ ਦਿਉਲ ਉਰਫ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਧੇਲ੍ਹਾ, ਥਾਣਾ ਮੇਹਰਬਾਨ ਲੁਧਿਆਣਾ, ਜਿਸ ਖਿਲਾਫ ਮੁਕੱਦਮਾ ਨੰਬਰ 27 ਮਿਤੀ 27.03.2024 / 22/61/85 260 ਗ੍ਰਾਮ ਹੈਰੋਇਨ ਇੱਕ 32 ਬੋਰ ਦੇਸੀ ਪਿਸਟਲ 2 ਜਿੰਦਾ ਕਾਰਤੂਸ ਇੱਕ ਗੱਡੀ ਫਾਰਚੂਨਰ ਬਰਾਮਦ ਕੀਤੀ ਗਈ ਸੀ। ਇਸ ਮਗਰੋਂ ਪੁਲਿਸ ਨੇ ਨਸ਼ਾ ਸਮੱਗਲਰ ਉਤੇ ਵੱਡੀ ਕਾਰਵਾਈ ਕੀਤੀ ਹੈ।
ਮੁਲਜ਼ਮ ਕੋਲੋਂ 260 ਗ੍ਰਾਮ ਹੈਰੋਇਨ, 32 ਬੋਰ ਦਾ ਰਿਵਾਲਵਰ, ਕਾਰਤੂਸ ਅਤੇ ਇੱਕ ਫਾਰਚੂਨਰ ਬਰਾਮਦ ਕੀਤੀ ਗਈ ਸੀ। ਇਸ ਨਸ਼ਾ ਤਸਕਰ ਵੱਲੋਂ ਬਣਾਈ ਗਈ ਸਾਰੀ ਜਾਇਦਾਦ ਅਟੈਚ ਕਰ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਹੋਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਵੀ ਅਟੈਚ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ : Jalandhar News: ਈਡੀ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਤੋਂ ਢੋਆ-ਢੁਆਈ ਘੁਟਾਲੇ ਮਾਮਲੇ ਵਿੱਚ ਪੁੱਛਗਿੱਛ ਜਾਰੀ
ਇਸ ਸਬੰਧੀ ਤਫਤੀਸ਼ ਕਰਨ ਉਪਰੰਤ ਇਸ ਨਸ਼ਾ ਤਸਕਰ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਚਲ ਅਚੱਲ ਜਾਇਦਾਦ ਜ਼ਬਤ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਹੋਰ ਡਰੱਗ ਸਮੱਗਲਰਾਂ ਵੱਲੋਂ ਵੀ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਨੂੰ ਫਰੀਜ਼ ਕਰਵਾਉਣ ਸਬੰਧੀ ਕੁੱਲ 32 ਕੇਸ ਤਿਆਰ ਕਰਕੇ ਸਮਰੱਥ ਅਥਾਰਟੀ ਦਿੱਲੀ ਕੋਲ ਭੇਜੇ ਗਏ ਹਨ। ਜਿਨ੍ਹਾਂ ਦੀ ਮਨਜ਼ੂਰੀ ਹੋਣ ਉਪਰੰਤ ਹੋਰ ਡਰੱਗ ਸਮੱਗਲਰਾਂ ਦੀ ਵੀ ਜਾਇਦਾਦ ਜ਼ਬਤ ਕਰਵਾਈ ਜਾਵੇਗੀ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਬਿਲਕੁਲ ਵੀ ਨਹੀਂ ਬਖਸ਼ਿਆ ਜਾਵੇਗਾ। ਭਵਿੱਖ ਵਿੱਚ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਜਾਰੀ ਰਹੇਗੀ। ਤਸਕਰਾਂ ਵੱਲੋਂ ਨਸ਼ੇ ਵੇਚ ਕੇ ਬਣਾਈ ਗਈ ਜਾਇਦਾਦ ਵੀ ਅਟੈਚ ਕੀਤੀ ਜਾਵੇਗੀ। ਇਸ ਨਾਲ ਨਸ਼ਾ ਤਸਕਰਾਂ ਦਾ ਬੁਰੀ ਤਰ੍ਹਾਂ ਨਾਲ ਲੱਕ ਟੁੱਟ ਜਾਵੇਗਾ ਅਤੇ ਭਵਿੱਖ ਵਿੱਚ ਉਹ ਨਸ਼ਾ ਵੇਚਣ ਤੋਂ ਗੁਰੇਜ਼ ਕਰਨਗੇ।
ਇਹ ਵੀ ਪੜ੍ਹੋ : Patiala Encounter: ਪਟਿਆਲਾ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ; ਪੁਨੀਤ ਗੋਲਾ ਜ਼ਖ਼ਮੀ