Mansa News: ਮਾਨਸਾ ਵਿੱਚ ਧਰਨਾਕਾਰੀਆਂ ਉੱਤੇ ਪੁਲਿਸ ਦਾ ਲਾਠੀਚਾਰਜ!
Mansa News: ਮਾਨਸਾ ਵਿੱਚ ਧਰਨਾਕਾਰੀਆਂ ਉੱਤੇ ਪੁਲਿਸ ਦਾ ਲਾਠੀਚਾਰਜ ਕੀਤਾ ਗਿਆ ਹੈ। ਇਸ ਦੌਰਾਨ ਲੋਕਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
Mansa News: ਮਾਨਸਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮਾਨਸਾ ਦੇ ਪਿੰਡ ਜਵਾਹਰਕੇ ਦੇ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਵੱਲੋਂ ਮਾਨਸਾ ਸਿਰਸਾ ਰੋਡ ਉਪਰ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ ਗਿਆ ਸੀ ਜਿਨ੍ਹਾਂ ਉੱਤੇ ਦੇਰ ਰਾਤ ਮਾਨਸਾ ਪੁਲਿਸ ਵੱਲੋਂ ਲਾਠੀਚਾਰਜ ਕਰ ਲਾਸ਼ ਨੂੰ ਚੁੱਕ ਹਸਪਤਾਲ ਭੇਜ ਦਿੱਤਾ ਗਿਆ।
ਧਰਨਾਕਾਰੀਆਂ ਦਾ ਕਹਿਣਾ ਹੈ ਕਿ ਉਹ ਸਾਂਤਮਈ ਧਰਨਾ ਦੇ ਕੇ ਨਸ਼ਾ ਤਸਕਰ ਨੂੰ ਗਿਰਫ਼ਤਾਰ ਕਕਰਨ ਦੀ ਮੰਗ ਕਰ ਰਹੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਤੇ ਲਾਠੀਚਾਰਜ ਕਰਕੇ ਔਰਤਾਂ ਤੇ ਹੋਰ ਲੋਕਾਂ ਨੂੰ ਜ਼ਖ਼ਮੀ ਕੀਤਾ ਗਿਆ ਹੈ। ਉਧਰ ਪੁਲਿਸ ਦਾ ਤਰਕ ਹੈ ਕਿ ਧਰਨਾਕਾਰੀਆਂ ਦਾ ਰਾਹਗੀਰਾਂ ਨਾਲ ਝਗੜਾ ਹੋਇਆ ਹੈ ਪੁਲਿਸ ਨੇ ਕੋਈ ਲਾਠੀਚਾਰਜ ਨਹੀਂ ਕੀਤਾ।