Amritsar News: ਅੰਮ੍ਰਿਤਸਰ ਦੇ ਸੈਂਟਰਲ ਹਲਕੇ ਦੇ ਵਾਰਡ 51 ਦੇ ਬੂਥ ਨੰਬਰ 5 ਉੱਤੇ ਅੱਜ ਉਸ ਸਮੇਂ ਹੰਗਾਮਾ ਹੋਇਆ ਜਦੋਂ ਇੱਕ ਮਰੇ ਬੰਦੇ ਦੀ ਵੋਟ ਪੋਲ ਹੋਈ।
Trending Photos
Amritsar News: ਅੰਮ੍ਰਿਤਸਰ ਦੇ ਸੈਂਟਰਲ ਹਲਕੇ ਦੇ ਵਾਰਡ 51 ਦੇ ਬੂਥ ਨੰਬਰ 5 ਉੱਤੇ ਅੱਜ ਉਸ ਸਮੇਂ ਹੰਗਾਮਾ ਹੋਇਆ ਜਦੋਂ ਇੱਕ ਮਰੇ ਬੰਦੇ ਦੀ ਵੋਟ ਪੋਲ ਹੋਈ। ਇਸ ਤੋਂ ਬਾਅਦ ਵਾਰਡ ਨੰਬਰ 51 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਉਤੇ ਚੋਣ ਲੜ ਰਹੀ ਸ਼੍ਰੀਮਤੀ ਸ਼ਸ਼ੀ ਜੀ ਦੇ ਪੁੱਤਰ ਨਿਤਿਨ ਗਿੱਲ ਉਰਫ ਮਨੀ ਗਿੱਲ ਵੱਲੋਂ ਮੌਕੇ ਉਤੇ ਪਹੁੰਚ ਕੇ ਖੂਬ ਹੰਗਾਮਾ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਮੌਕੇ ਉਤੇ ਬੈਠੇ ਹੋਏ ਅਫਸਰਾਂ ਦੀ ਗਲਤੀ ਹੈ। ਉਨ੍ਹਾਂ ਨੇ ਚੰਗੀ ਤਰ੍ਹਾਂ ਜਾਂਚ ਕਿਉਂ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਅਫਸਰਾਂ ਦੀ ਗਲਤੀ ਨਾਲ ਇੱਕ ਗਲਤ ਵੋਟ ਪੋਲ ਹੋਈ ਹੈ। ਇਸ ਦਾ ਕੋਈ ਵੀ ਜਵਾਬਦੇਹ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਬੂਥ ਰੱਦ ਨਾ ਹੋਇਆ ਤਾਂ ਉਹ ਅਦਾਲਤ ਦਾ ਰਸਤਾ ਅਪਣਾਉਣਗੇ ਅਤੇ ਅਫਸਰਾਂ ਖਿਲਾਫ਼ ਕਾਰਵਾਈ ਦੀ ਮੰਗ ਕਰਨਗੇ।
ਹਾਲਾਤ ਤਣਾਅਪੂਰਨ ਹੁੰਦੇ ਦੇਖ ਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਕਿਹਾ ਕਿ ਉਨ੍ਹਾਂ ਨੂੰ ਇੱਕ ਦਰਖਾਸਤ ਆਈ ਹੈ ਜਿਸ ਵਿੱਚ ਕਿ ਵਾਰਡ ਨੰਬਰ 51 ਦੇ ਵਿੱਚ ਇੱਕ ਬੂਥ ਉਤੇ ਗਲਤ ਵੋਟ ਪੋਲ ਹੋਣ ਦੀ ਜਾਣਕਾਰੀ ਹੈ ਅਤੇ ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਅੰਦਰ 85 ਵਾਰਡਾਂ ਉੱਪਰ ਹੋ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ ਇੰਤਜ਼ਾਮ ਕੀਤੇ ਗਏ ਹਨ ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਪੋਲਿੰਗ ਬੂਥਾਂ ਉਤੇ ਪਹੁੰਚ ਕੇ ਪੁਲਿਸ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਅੰਦਰ ਨਗਰ ਨਿਗਮ ਦੀਆਂ ਚੋਣਾਂ ਨੂੰ ਲੈਕੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਚੋਣਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਦੇ ਸਾਰੇ ਦੀ ਅਧਿਕਾਰੀ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕੀ ਬੂਥਾਂ ਉਪਰ 1800 ਦੇ ਕਰੀਬ ਫੋਰਸ ਲਗਾਈ ਗਈ ਹੈ ਅਤੇ ਪੈਟ੍ਰੋਲਿੰਗ ਉਪਰ 300 ਮੁਲਾਜ਼ਮ ਲਗਾਏ ਗਏ ਹਨ ਅਤੇ ਸਟ੍ਰੀਕਿੰਗ ਤੇ 500 ਫੋਰਸ ਲਗਾਈ ਗਈ ਹੈ। ਉਨ੍ਹਾਂ ਨੇ ਕਿਹਾ ਜਿੱਥੇ ਵੀ ਕੀਤੇ ਕੋਈ ਸ਼ਿਕਾਇਤ ਆ ਰਹੀ ਹੈ ਉਥੇ ਤੁਰੰਤ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।