Amritsar News(ਭਰਤ ਸ਼ਰਮਾ): ਅੰਮ੍ਰਿਤਸਰ ਤੇ ਪ੍ਰਸਿੱਧ ਗੋਲ ਬਾਗ ਵਿਖੇ ਇੱਕ ਪੁਲਿਸ ਮੁਲਾਜ਼ਮ ਹੋਮਗਾਰਡ ਦੇ ਜਵਾਨ ਸੰਤੋਖਪਾਲ ਸਿੰਘ ਨੇ ਆਪਣੀ ਹੀ ਗੰਨ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਸੰਤੋਖਪਾਲ ਸਿੰਘ ਵਜੋਂ ਹੋਈ ਹੈ। ਮੌਕੇ ਉੱਤੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ 'ਤੇ ਪੁਲਿਸ ਮੁਲਾਜ਼ਮ ਪਹੁੰਚ ਗਏ ਸਨ।


COMMERCIAL BREAK
SCROLL TO CONTINUE READING

ਇਸ ਮੌਕੇ 'ਤੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਸੰਤੋਖਪਾਲ ਸਿੰਘ ਜੋ ਕਿ ਹੋਮਗਾਰੜ੍ਹ ਦਾ ਜਵਾਨ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਬੀਜੇਪੀ ਲੀਡਰ ਬਲਵਿੰਦਰ ਬੱਬਾ ਨਾਲ ਡਿਊਟੀ ਕਰ ਰਿਹਾ ਸੀ। ਅੱਜ ਸਵੇਰੇ ਉਨ੍ਹਾਂ ਨੂੰ 11 ਵਜੇ ਤੋਂ ਬਾਅਦ ਸੂਚਨਾ ਮਿਲੀ ਕਿ ਇੱਕ ਹੋਮਗੜ੍ਹ ਦੇ ਜਵਾਨ ਵੱਲੋਂ ਗੋਲ ਬਾਗ ਦੇ ਪਾਰਕ ਵਿੱਚ ਆਪਣੀ ਹੀ ਗੰਨ ਦੇ ਨਾਲ ਖੁਦਕੁਸ਼ੀ ਕਰ ਲਈ ਹੈ।


ਇਹ ਵੀ ਪੜ੍ਹੋ: SGPC Elections News: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ


 


ਉਨ੍ਹਾਂ ਨੇ ਕਿਹਾ ਇਹ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਸੀ ਅਤੇ ਇਸ ਦੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਵੱਲੋਂ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਦੀ ਉਮਰ 40 ਤੋਂ 42 ਸਾਲ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਆਉਣ ਤੋਂ ਬਾਅਦ ਹੀ ਕੁਝ ਜਾਣਕਾਰੀ ਪਤਾ ਲੱਗੇਗੀ ਕਿ ਇਸ ਨੂੰ ਕੋਈ ਸਟਰੈਸ ਸੀ ਜਾਂ ਨਹੀਂ।


ਇਹ ਵੀ ਪੜ੍ਹੋ: Farmers Protest : ਪਟਿਆਲਾ ਦੇ ਅਨਾਜ ਮੰਡੀ ਪਹੁੰਚੀ ਪ੍ਰਨੀਤ ਕੌਰ ਦਾ ਹੋਇਆ ਵਿਰੋਧ, ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਧੱਕਾ-ਮੁੱਕੀ